ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਕਿਸਾਨ ਹੁਣ ਤੋਂ ਹੀ ਯੋਜਨਾ ਬਣਾਉਣ

09/04/2020 6:24:00 PM

ਡਾ. ਸੁਰਿੰਦਰ ਸਿੰਘ

ਵੈਬੀਨਾਰ ਰਾਹੀਂ ਕੀਤੀ ਜ਼ਿਲ੍ਹਾ ਕਿਸਾਨ ਭਲਾਈ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਹਾ ਕਿ ਝੋਨੇ ਦੀ ਵਾਢੀ ਦਾ ਆਰੰਭ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਦੀ ਸੁੱਚਜੀ ਸੰਭਾਲ ਲਈ ਹੁਣ ਤੋਂ ਹੀ ਯੋਜਨਾ ਉਲੀਕਣ ਦੀ ਜ਼ਰੂਰਤ ਹੈ। ਮੀਟਿੰਗ ਵਿੱਚ ਸ਼ਾਮਲ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਦੇ ਤਕਰੀਬਨ 20 ਕਿਸਾਨਾਂ ਨੂੰ ਗੂਗਲ ਮੀਟ ਰਾਹੀਂ ਸੰਬੋਧਨ ਕੀਤਾ ਗਿਆ। ਸੰਬੋਧਨ ਕਰਦਿਆਂ ਡਾ.ਸਿੰਘ ਨੇ ਦੱਸਿਆ ਕਿ ਇਸ ਸਾਲ ਛੋਟੇ ਤੇ ਸੀਮਾਂਤ ਕਿਸਾਨ, ਜਿਨ੍ਹਾਂ ਦੀ ਜ਼ਿਲ੍ਹੇ ਵਿੱਚ ਗਿਣਤੀ ਤਕਰੀਬਨ 13000 ਦੇ ਕਰੀਬ ਹੈ, ਉਨ੍ਹਾਂ ਵਲੋਂ ਜ਼ਿਲ੍ਹੇ ਦੀਆਂ 189 ਸਹਿਕਾਰੀ ਸਭਾਵਾਂ ਅਤੇ ਤਕਰੀਬਨ 287 ਕਿਸਾਨ ਗਰੁੱਪਾਂ ਰਾਹੀਂ ਵੱਖ-ਵੱਖ ਮਸ਼ੀਨਾਂ ਕਿਰਾਏ ’ਤੇ ਪ੍ਰਾਪਤ ਕਰਦੇ ਹੋਏ ਝੋਨੇ ਦੀ ਪਰਾਲੀ ਦੀ ਸੰਭਾਲ ਕੀਤੀ ਜਾ ਸਕਦੀ ਹੈ। 

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਫਸਲੀ ਰਹਿੰਦ ਖੂੰਹਦ ਦੀ ਸੰਭਾਲ ਲਈ ਸਰਕਾਰ ਦੀ ਸਕੀਮ ਤਹਿਤ 902 ਹੋਰ ਕਿਸਾਨ ਗਰੁੱਪਾਂ ਵੱਲੋਂ ਮਸ਼ੀਨਰੀ ਪ੍ਰਾਪਤ ਕਰਨ ਲਈ ਬਿਨੈ ਪੱਤਰ ਜਮਾਂ ਕਰਵਾਏ ਗਏ ਹਨ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਵਸੀਲੀਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵੱਖ-ਵੱਖ ਮਸ਼ੀਨਰੀ ਕਿਰਾਏ ’ਤੇ ਪ੍ਰਾਪਤ ਕਰਨ ਲਈ ਯੋਜਨਾ ਬਣਾ ਸਕਦੇ ਹਨ। ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਸ਼੍ਰੀ ਸੁਖਵੰਤ ਸਿੰਘ ਸਰਨਾਣਾ, ਸ਼੍ਰੀ ਗੁਰਦੇਵ ਸਿੰਘ ਪਿੰਡ ਨਵਾਂ ਕਿੱਲਾ ਸ਼ਾਹਕੋਟ ਨੇ ਆਪਣੇ ਸੁਝਾਅ ਦਿੰਦੇ ਹੋਏ ਕਿਹਾ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਾਂ ਸਹਿਕਾਰੀ ਸਭਾਵਾਂ ਅਤੇ ਕਿਸਾਨ ਗਰੁੱਪਾਂ ਰਾਹੀਂ ਲੋੜਵੰਦ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਹਿਲਾਂ ਅਤੇ ਘੱਟ ਕਿਰਾਏ ਤੇ ਉਪਲਭਧ ਕਰਵਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

PunjabKesari

ਵੱਖ-ਵੱਖ ਕਿਸਾਨਾਂ ਵੱਲੋਂ ਆਪਣੇ ਇਲਾਕੇ ਨਾਲ ਖੇਤੀ ਸਮੱਸਿਆਵਾਂ ਬਾਰੇ ਆਪਣਾ ਪੱਖ ਪੇਸ਼ ਕੀਤਾ ਅਤੇ ਕਿਹਾ ਕਿ ਖੇਤੀ ਲਈ ਜ਼ਹਿਰਾਂ ਦੀ ਕੁਆਲਿਟੀ ਲਈ ਵਿਭਾਗ ਵੱਲੋਂ ਡੀਲਰਾਂ ਦੀ ਚੈਕਿੰਗ ਤੇਜ ਕਰਨੀ ਚਾਹੀਦੀ ਹੈ। ਉਨ੍ਹਾਂ ਵਿਭਾਗ ਵੱਲੋਂ ਜ਼ਹਿਰਾਂ ਦੀ ਕੁਆਲਿਟੀ ਲਈ ਕੀਤੀ ਕਾਰਵਾਈ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਉਹ ਲੋੜ ਤੋਂ ਬਗੈਰ ਜ਼ਹਿਰਾਂ ਦਾ ਇਸਤੇਮਾਲ ਨਾ ਕਰਨ। ਮੀਟਿੰਗ ਵਿੱਚ ਕਿਸਾਨ ਸ ਲਖਬੀਰ ਸਿੰਘ ਨਾਗਰਾ, ਸ.ਬਲਵਿੰਦਰ ਸਿੰਘ ਬੰਡਾਲਾ, ਸ.ਹਰਜੀਤ ਸਿੰਘ ਪਿੰਡ ਦੂਹੜੇ ਨੇ ਵੀ ਆਪਣੇ ਵਿਚਾਰ ਰੱਖੇ।

ਕਿਸਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਅੰਕੜਿਆਂ ’ਚ ਆਈ ਗਿਰਾਵਟ: NCRB (ਵੀਡੀਓ)

ਵੈਬੀਨਾਰ ਰਾਹੀਂ ਹੋਈ ਕਿਸਾਨਾਂ ਦੀ ਇਸ ਮੀਟਿੰਗ ਵਿੱਚ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ ਜਲੰਧਰ ਨੇ ਦੱਸਿਆ ਕਿ ਜ਼ਹਿਰਾਂ ਦਾ ਇਸਤੇਮਾਲ ਖੇਤਾਂ ਵਿੱਚ ਮੌਜੂਦ ਮਿੱਤਰ ਕੀੜਿਆਂ ਦੀ ਅਨੁਪਾਤ ਅਨੁਸਾਰ ਹੀ ਕਰਨਾ ਚਾਹੀਦਾ ਹੈ। ਮਾਹਿਰਾਂ ਅਨਸਾਰ ਜੇਕਰ ਖੇਤਾਂ ਵਿੱਚ ਹਾਨੀਕਾਰਕ ਅਤੇ ਮਿੱਤਰ ਕੀੜਿਆ ਦੀ ਅਨੁਪਾਤ 2:1 ਹੈ ਤਾਂ ਸਾਨੂੰ ਕੋਈ ਵੀ ਸਪਰੇ ਕਰਨ ਦੀ ਜ਼ਰੂਰਤ ਨਹੀਂ। ਕਾਹਲੀ ਵਿੱਚ ਅਤੇ ਦੇਖੋ ਦੇਖੀ ਜ਼ਹਿਰਾਂ ਦਾ ਸਪਰੇ ਕਰਨ ਨਾਲ ਸਗੋਂ ਹਾਨੀਕਾਰਕ ਕੀੜਿਆ ਦਾ ਹਮਲਾ ਜ਼ਿਆਦਾ ਹੋ ਜਾਂਦਾ ਹੈ।

ਧਨ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਵੀਰਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੇ ਗੌਭ ਵਿੱਚ ਆਉਣ ’ਤੇ 3 ਕਿਲੋ ਪੋਟਾਸ਼ਿਅਮ ਨਾਈਟ੍ਰੇਟ ਦਾ 200 ਲੀਟਰ ਪਾਣੀ ਵਿੱਚ ਸਪਰੇ ਕਰਨ ਨਾਲ ਝੋਨੇ ਦਾ ਫੋਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਹਾਨੀਕਾਰਕ ਕੀੜੇ ਅਤੇ ਬੀਮਾਰੀਆਂ ਦੇ ਹਮਲੇ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ ਨੇ ਜ਼ਿਲ੍ਹਾ ਕਿਸਾਨ ਭਲਾਈ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਝੋਨੇ ਦੀ ਵਾਢੀ ਲਈ ਕੰਬਾਇਨਾ ਮਗਰ ਸੁਪਰ ਐੱਸ.ਐੱਮ.ਐੱਸ. ਦੀ ਤਕਨੀਕ ਲਾਜ਼ਮੀ ਕੀਤੀ ਗਈ ਹੈ।

PunjabKesari

ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਵਾਢੀ ਦੇ ਸੀਜਨ ਵਿੱਚ ਵੱਖ-ਵੱਖ ਮਸ਼ੀਨਾਂ ਦੇ ਨਾਲ ਨਾਲ ਵਿਭਾਗ ਵੱਲੋਂ ਅਜਿਹੀਆਂ ਥਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਰਹੀ ਹੈ। ਜਿਥੇ ਲੋੜ ਪੈਣ ’ਤੇ ਝੋਨੇ ਦੀ ਪਰਾਲੀ ਨੂੰ ਰੱਖਿਆ ਜਾ ਸਕੇ, ਕਿਉਂਕਿ ਇਸ ਸਾਲ ਸਰਕਾਰ ਨੇ ਜੀਰੋ ਬਰਨਿੰਗ ਦੇ ਟੀਚੇ
ਦੀ ਪ੍ਰਾਪਤੀ ਲਈ ਸਖਤ ਹਦਾਇਤਾਂ ਕੀਤੀਆਂ ਹਨ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ,
ਕਮ ਸੰਪਰਕ ਅਫਸਰ
ਜਲੰਧਰ


rajwinder kaur

Content Editor

Related News