ਪੁਦੀਨੇ ਦੀ ਖੇਤੀ ਵਿਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ‘ਉੱਤਰ ਪ੍ਰਦੇਸ਼’
Thursday, Jul 02, 2020 - 04:57 PM (IST)
ਪੀ.ਏ.ਯੂ. ਲੁਧਿਆਣਾ
ਪੁਦੀਨੇ ਦੀ ਖੇਤੀ ਲਈ ਭਾਰਤ ਵਿਸ਼ਵ ਵਿਚ ਵਿਸ਼ੇਸ਼ ਤੌਰ ’ਤੇ ਮੋਹਰੀ ਥਾਂ ਰੱਖਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਭਾਰਤ ਅੰਦਰ ਇਸ ਦੀ ਪੈਦਾਵਾਰ ਬਹੁਤ ਜ਼ਿਆਦਾ ਵਧੀ ਹੈ। ਮੌਜੂਦਾ ਸਮੇਂ ਦੌਰਾਨ ਇਸ ਦੀ ਖੇਤੀ ਪੰਜਾਬ, ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮੈਦਾਨੀ ਅਤੇ ਉੱਤਰਾਖੰਡ ਦੇ ਤਰਾਈ ਖੇਤਰਾਂ 'ਚ ਕੀਤੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕੁਝ ਨਵੇਂ ਸੂਬਿਆਂ ਦੇ ਕਿਸਾਨਾਂ ਨੇ ਵੀ ਇਸ ਦੀ ਖੇਤੀ ਨੂੰ ਤਰਜੀਹ ਦਿੱਤੀ ਹੈ। ਜਿਨ੍ਹਾਂ ਵਿੱਚ ਮੱਧ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਜਿਹੇ ਸੂਬੇ ਹਨ।
ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ
ਫਲਾਂ ਤੇ ਸਬਜ਼ੀਆਂ ਤੋਂ ਤਿਆਰ ਉਤਪਾਦਾਂ ਨਾਲ ਸਫਲ ਕਾਰੋਬਾਰੀ ਬਣੀ ‘ਬਲਵਿੰਦਰ ਕੌਰ’
ਸਾਡੇ ਦੇਸ਼ ਅੰਦਰ ਪੁਦੀਨੇ ਦੀ ਖੇਤੀ ਲਗਪਗ 3.0 ਲੱਖ ਹੈਕਟੇਅਰ ਜ਼ਮੀਨ 'ਤੇ ਕੀਤੀ ਜਾਂਦੀ ਹੈ। ਭਾਰਤ ਲਗਭਗ 38,000 ਤੋਂ 40,000 ਮੀਟ੍ਰਿਕ ਟਨ ਤੇਲ ਦਾ ਉਤਪਾਦਨ ਕਰਦਾ ਹੈ। ਦੇਸ਼ 'ਚ ਉੱਤਰ ਪ੍ਰਦੇਸ਼ ਇਕੱਲਾ ਸੂਬਾ ਹੈ, ਜਿੱਥੇ 80-85 ਫੀਸਦੀ ਪੁਦੀਨੇ ਦੀ ਹੀ ਖੇਤੀ ਹੁੰਦੀ ਹੈ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ, ਬਹਿਰਾਈਚ, ਰਾਏਬਰੇਲੀ, ਲਖਨਊ, ਹਰਦੋਈ, ਬਰੇਲੀ, ਰਾਮਪੁਰ, ਮੁਰਾਦਾਬਾਦ, ਸ਼ਾਹਜਹਾਂਪੁਰ, ਸੰਭਲ, ਬਦਾਯੂ, ਅਲੀਗੜ੍ਹ, ਏਟਾ ਜ਼ਿਲੇ ਇਸ ਦੀ ਖੇਤੀ ਕਰਦੇ ਹਨ। ਇਨ੍ਹਾਂ ’ਚੋਂ ਬਾਰਾਬੰਕੀ ਜ਼ਿਲਾ 50 ਤੋਂ 60 ਫੀਸਦੀ ਤੱਕ ਦਾ ਉਤਪਾਦਨ ਇਕੱਲਾ ਹੀ ਕਰਦਾ ਹੈ। ਜੋ ਵਧਦੀ ਹੋਈ ਮੰਗ ਨੂੰ ਪੂਰਾ ਕਰਨ ਵਿੱਚ ਕਾਫ਼ੀ ਸਹਿਯੋਗ ਦਿੰਦਾ ਹੈ।
ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ
ਘਰੇਲੂ ਬਗੀਚੀ 'ਚ ਟਮਾਟਰ ਦਾ ਹੋਣਾ ਫ਼ਾਇਦੇਮੰਦ
120 ਮਿਲੀਅਨ ਟਨ ਦੇ ਨਾਲ ਦੁਨੀਆ ਦਾ ਸਭ ਤੋਂ ਵੱਧ ਖਾਧਾ ਜਾਣ ਵਾਲਾ ਫਲ ਟਮਾਟਰ ਹੈ। ਇਹ ਸਬਜ਼ੀਆਂ ਦੇ ਤੜਕੇ ਅਤੇ ਸਲਾਦ ਵਿੱਚ ਸਭ ਤੋਂ ਵੱਧ ਖਾਧਾ ਜਾਂਦਾ ਹੈ। ਕੋਈ ਵੀ ਪਕਵਾਨ ਟਮਾਟਰ ਬਿਨਾਂ ਅਧੂਰਾ ਹੁੰਦਾ ਹੈ ਮਤਲਬ ਕਿ ਟਮਾਟਰ ਨਾਲ ਹੀ ਜ਼ਾਇਕੇਦਾਰ ਬਣਦਾ ਹੈ। ਟਮਾਟਰ ਨੂੰ ਸਿੱਧੇ ਤੌਰ ’ਤੇ ਇਕੱਲਿਆਂ ਵੀ ਪਕਾ ਕੇ ਖਾ ਲਿਆ ਜਾਂਦਾ ਹੈ ਅਤੇ ਸੁੰਦਰਤਾ ਵਧਾਉਣ ਲਈ ਵੀ ਇਸ ਦੀ ਵਰਤੋਂ ਹੁੰਦੀ ਹੈ। ਤੁਹਾਡੇ ਲਈ ਰੋਜ਼ਾਨਾ ਤਾਜ਼ੇ ਅਤੇ ਮੁਫਤ ਟਮਾਟਰ ਉਪਲੱਬਧ ਹੋ ਸਕਦੇ ਹਨ ਜੇਕਰ ਤੁਸੀਂ ਇਨ੍ਹਾਂ ਨੂੰ ਘਰੇਲੂ ਬਗ਼ੀਚੀ ਵਿੱਚ ਉਗਾ ਲਵੋ। ਅਜਿਹਾ ਕਰਨ ਨਾਲ ਤੁਹਾਡੀ ਜੇਬ ਵੀ ਹਲਕੀ ਨਹੀਂ ਹੋਵੇਗੀ ਅਤੇ ਤੁਸੀਂ ਜ਼ਹਿਰ ਮੁਕਤ ਟਮਾਟਰ ਵੀ ਖਾ ਸਕੋਗੇ।
ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’