ਜੂਟ ਦੇ ਬੋਰਿਆਂ ਦੀ ਘਾਟ ਪ੍ਰਭਾਵਿਤ ਕਰ ਸਕਦੀ ਹੈ ‘ਝੋਨੇ ਦੀ ਖ਼ਰੀਦ’, ਜਾਣੋ ਕਿਵੇਂ
Tuesday, Oct 06, 2020 - 12:11 PM (IST)
ਜਲੰਧਰ (ਬਿਊਰੋ) - ਭਾਰਤ ਅੰਦਰ ਕੋਰੋਨਾ ਕਾਲ ਭਾਵੇਂ ਮਾਰਚ ਅੱਧ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਅਤੇ ਹੁਣ ਇਸ ’ਤੇ ਠੱਲ੍ਹ ਪਾ ਲਈ ਵੀ ਦੱਸੀ ਜਾਂਦੀ ਹੈ। ਕੋਰੋਨਾ ਵਲੋਂ ਇਸ ਵਾਰ ਬਹੁਤ ਸਾਰੇ ਕੰਮ ਧੰਦਿਆਂ ਨੂੰ ਝੰਬਿਆ ਗਿਆ ਹੈ। ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਨੁਕਸਾਨ ਚੁੱਕਣੇ ਪਏ ਹਨ। 7 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਇਸ ਦੇ ਬੁਰੇ ਪ੍ਰਭਾਵਾਂ ਵਿੱਚੋਂ ਇੱਕ ਪ੍ਰਭਾਵ ਜੂਟ ਦੇ ਕਾਰੋਬਾਰ ਉੱਪਰ ਵੀ ਪਿਆ ਹੈ। ਜਿਸ ਨਾਲ ਹੁਣ ਦੇਸ਼ ਵਿੱਚ ਮੌਜੂਦਾ ਸਮੇਂ ਚੱਲ ਰਹੀ ਝੋਨੇ ਦੀ ਖਰੀਦ ਵਿੱਚ ਵੀ ਦਿੱਕਤ ਆਵੇਗੀ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਝੋਨਾ ਜੂਟ ਦੇ ਬੋਰਿਆਂ ਵਿੱਚ ਹੀ ਭਰਿਆ ਜਾਂਦਾ ਹੈ ਪਰ ਕੋਰੋਨਾ ਲਾਗ ਦੇ ਕਾਰਨ ਇਸ ਦੀ ਖੇਤੀ ਉਸ ਪੱਧਰ 'ਤੇ ਨਹੀਂ ਹੋ ਸਕੀ, ਜਿਸ 'ਤੇ ਹਰ ਸਾਲ ਹੁੰਦੀ ਆਈ ਹੈ। ਇਸੇ ਕਾਰਨ ਹੁਣ ਨਵੇਂ ਅਤੇ ਪੁਰਾਣੇ ਬਾਰਦਾਨੇ ਦੇ ਮੁੱਲ ਵਿੱਚ ਤੇਜ਼ੀ ਵੀ ਆਈ ਹੈ। ਬਾਰਦਾਨਾ ਬਣਾਉਣ ਵਾਲਿਆਂ ਨੇ ਸੂਬਿਆਂ ਨੂੰ ਬਾਰਦਾਨੇ ਦੀ ਮੰਗ ਪੂਰੀ ਕਰਨ ਤੋਂ ਜਵਾਬ ਦੇ ਦਿੱਤਾ ਹੈ। ਇਸ ਕਾਰਨ ਹੁਣ ਸੂਬਿਆਂ ਨੂੰ ਝੋਨਾ ਭਰਨ ਲਈ ਪਲਾਸਟਿਕ ਦੇ ਬੋਰੇ ਜਾਂ ਪੁਰਾਣੇ ਬਾਰਦਾਨੇ ਉੱਪਰ ਨਿਰਭਰ ਹੋਣਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਪਿਛਲੇ 20 ਸਾਲਾਂ ਦੌਰਾਨ ਪੰਜਾਬ ’ਚ ਕਿਸਾਨ ਖੁਦਕੁਸ਼ੀਆਂ ’ਚ ਵਾਧਾ, ਇੱਕ ਹੋਰ ਕਿਸਾਨ ਵਲੋਂ ਖੁਦਕੁਸ਼ੀ
ਪਿਛਲੇ ਸਾਲ 40 ਕਿਲੋਗ੍ਰਾਮ ਭਰਤੀ ਵਾਲੇ ਜਿਸ ਬਾਰਦਾਨੇ ਦੀ ਕੀਮਤ 20 ਤੋਂ 22 ਰੁਪਏ ਪ੍ਰਤੀ ਨਗ ਸੀ ਉਹ ਹੁਣ 24 ਤੋਂ 26 ਰੁਪਏ ਪ੍ਰਤੀ ਨਗ ਵਿਕ ਰਿਹਾ ਹੈ। ਇਸ ਦੇ ਨਾਲ-ਨਾਲ ਪਲਾਸਟਿਕ ਦੇ ਬੋਰਿਆਂ ਦੀ ਮੰਗ ਵਧਣ ਕਰਕੇ ਇਹ ਵੀ ਮਹਿੰਗੇ ਹੋਏ ਹਨ। ਇਨ੍ਹਾਂ ਵਿੱਚ 5 ਤੋਂ 7 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਨਵਾਂ ਜੂਟ ਬਾਰਦਾਨਾਂ 50 ਤੋਂ 55 ਰੁਪਏ ਪ੍ਰਤੀ ਨਗ ਮੁੱਲ 'ਤੇ ਵਿਕ ਸਕਦਾ ਹੈ। ਭਾਵੇਂ ਕਿ 80 ਕਿੱਲੋ ਭਰਤੀ ਵਾਲਾ ਬਾਰਦਾਨਾ ਜ਼ਿਆਦਾ ਵਰਤਿਆ ਨਹੀਂ ਜਾਂਦਾ ਪਰ ਫਿਰ ਵੀ ਇਸ ਦੀ ਕੀਮਤ 90 ਤੋਂ 100 ਰੁਪਏ ਪ੍ਰਤੀ ਨਗ ਹੋ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਹੈਰਾਨੀਜਨਕ : ਪੰਜਾਬ ''ਚ 2 ਹਫ਼ਤਿਆਂ ''ਚ ਵੇਖੀਆਂ ਗਈਆਂ ਪਰਾਲੀ ਸਾੜਨ ਦੀਆਂ 1200 ਘਟਨਾਵਾਂ
ਹੁਣ ਖਰੀਫ ਫਸਲ ਦੀ ਤਿਆਰੀ ਵਿੱਚ ਲੱਗੇ ਕਿਸਾਨਾਂ ਜਾਂ ਮਿੱਲਾਂ ਨੂੰ ਬਾਰਦਾਨੇ ਦੀ ਸਮੱਸਿਆ ਨਾਲ ਉਲਝਣਾ ਪੈ ਸਕਦਾ ਹੈ। ਕਿਉਂਕਿ ਨਵੇਂ ਬਾਰਦਾਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਪੁਰਾਣਾ ਬਾਰਦਾਨਾ ਵੀ ਮੋਟੇ ਰੇਟ 'ਤੇ ਵਿਕਣ ਲਈ ਬਾਜ਼ਾਰ ਵਿੱਚ ਪਹੁੰਚ ਚੁੱਕਾ ਹੈ। ਇਸ ਸਾਰੇ ਵਰਤਾਰੇ ਨੂੰ ਕੋਰੋਨਾ ਲਾਗ ਦੀ ਕੁੰਡਾਬੰਦੀ ਨੇ ਹੀ ਪ੍ਰਭਾਵਿਤ ਕੀਤਾ ਹੈ। ਉਂਝ ਸਾਡੇ ਦੇਸ਼ ਵਿੱਚ ਜੂਟ ਦੇ ਉਤਪਾਦਨ ਲਈ ਪੱਛਮੀ ਬੰਗਾਲ ਸੂਬਾ ਮੋਹਰੀ ਹੈ ਪਰ ਕੁੰਡਾ ਬੰਦੀ ਕਾਰਨ ਜੂਟ ਦੀ ਫ਼ਸਲ ਸਮੇਂ ਸਿਰ ਬੀਜੀ ਨਹੀਂ ਗਈ।
ਜੇਕਰ ਬਾਰਦਾਨੇ ਦੀ ਮੰਗ ਬਾਰੇ ਵੇਖਿਆ ਜਾਵੇ ਤਾਂ ਇਸ ਦੀ ਮੰਗ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਕੇਰਲ ਅਤੇ ਛੱਤੀਸਗੜ੍ਹ ਵਿੱਚ ਜ਼ਿਆਦਾ ਹੈ। ਹੁਣ ਇਨ੍ਹਾਂ ਸੂਬਿਆਂ ਦਾ ਕੰਮ ਪੁਰਾਣਾ ਬਾਰਦਾਨਾ ਜਾਂ ਪਲਾਸਟਿਕ ਦੇ ਬੋਰੇ ਹੀ ਚਲਾਉਣਗੇ।
ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ
