ਧਰਤੀ ਹੇਠਲਾ ਪਾਣੀ ਤੇ ਖਰਚਾ ਬਚਾਉਣ ਲਈ ਝੋਨੇ ਦੀ ਸਿੱਧੀ ਬੀਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ

08/27/2020 11:38:14 AM

ਸਾਲ 2020 ਦੌਰਾਨ ਪੰਜਾਬ ਅੰਦਰ ਝੋਨੇ ਦੀ ਸਿੱਧੀ ਬੀਜਾਈ ਕਰਨ ਵੱਲ ਕਿਸਾਨ ਉਤਸ਼ਾਹਿਤ ਹੋਏ ਹਨ। ਇਸ ਨੂੰ ਕੋਵਿਡ-19 ਕਾਰਨ ਆਈ ਪਰਵਾਸੀ ਮਜਦੂਰਾਂ ਦੀ ਘਾਟ ਅਤੇ ਪੰਜਾਬ ਦੇ ਮਜਦੂਰਾਂ ਵੱਲੋਂ ਝੋਨੇ ਦੀ ਲਵਾਈ ਪ੍ਰਤੀ ਏਕੜ 3500 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਕੀਤੇ ਜਾਣਾ ਝੋਨੇ ਦੀ ਸਿੱਧੀ ਬੀਜਾਈ ਦਾ ਸਿੱਧਾ ਜਿਹਾ ਕਾਰਨ ਮੰਨਿਆ ਜਾ ਸਕਦਾ ਹੈ। ਪਰ ਝੋਨੇ ਦੀ ਹੋਈ ਸਿੱਧੀ ਬੀਜਾਈ ਕਾਰਨ ਪਾਣੀ ਦੀ ਬੱਚਤ ਹੋਣ ਦੇ ਨਾਲ ਹੀ ਕਿਸਾਨਾਂ ਦਾ ਬੂਟਿਆਂ ਰਾਹੀਂ ਝੋਨਾ ਲਗਾਉਣ ਨਾਲੋਂ ਖਰਚਾ ਵੀ ਕਈ ਗੁਣਾ ਘੱਟ ਆਇਆ ਹੈ। ਕਿਉਂਕਿ ਝੋਨੇ ਦੀ ਪਨੀਰੀ ਬੀਜਣ ਤੋਂ ਲੈ ਕੇ ਪੁੱਟਣ ਤੱਕ, ਝੋਨਾ ਲਗਾਉਣ ਲਈ ਜ਼ਮੀਨ ਵਿੱਚ ਕੱਦੂ ਕਰਨ ਤੱਕ ਹਜ਼ਾਰਾਂ ਰੁਪਏ ਖਰਚ ਹੋਣ ਦੇ ਨਾਲ ਖੇਤ ਵਿੱਚ ਪਾਣੀ ਵੀ ਖੜ੍ਹਾਉਣਾ ਪੈਂਦਾ ਹੈ। ਇਸ ਤਰ੍ਹਾਂ ਦੀ ਬੀਜਾਈ ਨਾਲ ਧਰਤੀ ਹੇਠਲਾ ਪਾਣੀ ਵੀ ਘੱਟ ਹੋ ਰਿਹਾ ਸੀ।

200 ਸਾਲ ਪੁਰਾਣੇ ਪੰਜਾਬ ਦੇ ਇਸ ‘ਅੰਬਾਂ ਦੇ ਬਾਗ਼’ ਦੀ ਸੁਣੋ ਦਿਲਚਸਪ ਕਹਾਣੀ (ਵੀਡੀਓ)

ਕੁਝ ਕੁ ਕਿਸਾਨਾਂ ਵੱਲੋਂ 30 ਕੁ ਦਿਨਾਂ ਬਾਅਦ ਸਿੱਧੀ ਬੀਜਾਈ ਵਾਲੇ ਝੋਨੇ ਦੀ ਵਹਾਈ ਕਰਕੇ ਬੂਟਿਆਂ ਰਾਹੀਂ ਵੀ ਝੋਨਾ ਲਾਇਆ ਗਿਆ ਹੈ। ਜਿਸ ਦਾ ਕਾਰਨ ਬੂਟਿਆਂ ਦੀ ਦਿੱਖ ਵਧੀਆ ਨਾ ਹੋਣਾ ਦੱਸਿਆ ਗਿਆ ਹੈ ਪਰ 15 ਕੁ ਦਿਨ ਬਾਅਦ ਉਨ੍ਹਾਂ ਹੀ ਬੂਟਿਆਂ ਦਾ ਰੰਗ ਦੂਸਰੇ ਝੋਨੇ ਨਾਲੋਂ ਵਧੀਆ ਅਤੇ ਫੁਟਾਰਾ ਵੀ ਵੱਧ ਵੇਖਣ ਨੂੰ ਮਿਲਿਆ। ਦੂਸਰੇ ਪਾਸੇ ਦੇਸ਼ ਦੇ ਤਕਰੀਬਨ ਹਰ ਰਾਜ ਅੰਦਰ ਆਪਣੀ ਲੋੜ੍ਹ ਮੁਤਾਬਕ ਚੌਲ ਪੈਦਾ ਹੋ ਰਹੇ ਹਨ,ਹੁਣ ਇਹ ਗੱਲ ਨਹੀ ਆਖੀ ਜਾ ਸਕਦੀ ਕਿ ਦੇਸ਼ ਦੇ ਰਾਜ ਚੌਲਾਂ ਲਈ ਪੰਜਾਬ 'ਤੇ ਪੂਰੀ ਤਰ੍ਹਾਂ ਨਿਰਭਰ ਹਨ।

ਕੈਨੇਡਾ ਸਟੂਡੈਂਟ ਵੀਜ਼ਾ: 12ਵੀਂ ਤੋਂ ਬਾਅਦ ਗੈਪ ਹੈ ਤਾਂ ਡਿਗਰੀ ਤੋਂ ਬਾਅਦ ਵੀ ਸਾਬਿਤ ਹੋ ਸਕਦੈ ਵਰਦਾਨ

ਸਗੋਂ ਪੰਜਾਬ ਵਿੱਚ ਲੱਗੇ ਸੇਲਾ ਪਲਾਂਟ ਝੋਨਾ ਦੂਸਰੇ ਰਾਜਾਂ ਵਿੱਚੋਂ ਲੈ ਕੇ ਆਉਦੇ ਹਨ ਅਤੇ ਚਾਵਲਾਂ ਨੂੰ ਐਕਸੋਪੋਰਟ ਕੀਤਾ ਜਾਂਦਾ ਹੈ। ਝੋਨੇ ਦੀ ਫਸਲ ਖਾਸ ਕਰਕੇ ਬਾਸਮਤੀ ਕਿਸਮ 'ਤੇ ਨਦੀਨ ਅਤੇ ਕੀਟ ਨਾਸ਼ਕਾਂ ਦੀ ਬੇਲੋੜੀ ਵਰਤੋ ਹੁੰਦੀ ਰਹੀ ਹੈ। ਜਿਸ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਚੌਲਾਂ ਦੇ ਮਿਆਰ 'ਚ ਗਿਰਾਵਟ ਆਉਣ ਕਰਕੇ ਭਾਰਤੀ ਚੌਲਾਂ ਦੀ ਮੰਗ ਘਟਦੀ ਜਾ ਰਹੀ ਸੀ (ਖਾਸ ਕਰਕੇ ਪੰਜਾਬ ਦੇ ਚੌਲਾਂ ਦੀ) ਕਿਉਂਕਿ ਪੰਜਾਬ ਦੇ ਕਿਸਾਨ ਝੋਨੇ ਲਈ ਸਭ ਤੋਂ ਵੱਧ ਜ਼ਹਿਰਾਂ ਦੀ ਵਰਤੋ ਕਰਦੇ ਹਨ।

ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਜਾਵੋ ਸਾਵਧਾਨ

ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਚੌਲਾਂ ਦੇ ਮਿਆਰ ਨੂੰ ਉਚਾ ਚੁੱਕਣ ਦੇ ਮਕਸਦ ਨਾਲ 27 ਦੇ ਕਰੀਬ ਕੀਟ ਨਾਸ਼ਕ/ਉਲੀ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਦੇ ਭੰਡਾਰ ਅਤੇ ਖਰੀਦ-ਵੇਚ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਹੈ। ਜਿਨ੍ਹਾਂ ਵਿੱਚ ਐਸਫੈਟ, ਅਲਟਰਾਜਾਈਨ, ਬੇਨਫਰਾਕਾਰਬ, ਬੂਟਾਕਲੋਰ (ਨਦੀਨ ਨਾਸ਼ਕ) ਕੈਪਟਨ (ਉਲੀ ਨਾਸ਼ਕ), ਕਾਰਬੇਡੇਜਿਮ ਕਾਰਬੋਫਿਊਰਾਨ, ਫਲੋਰੋਪਾਇਯਰੀਫਾਸ, 24-ਡੀ (ਨਦੀਨ ਨਾਸ਼ਕ), ਡੈਲਟਾਮੈਥਰੀਨ, ਡਿਕੋਫਾਲ, ਡਿਮੇਥੋਟ, ਡਾਈਨੋਕੈਪ (ਉਲੀ ਨਾਸ਼), ਡਿਊਰਾਨ (ਨਦੀਨ ਨਾਸ਼ਕ), ਮੈਲਾਥਿਆਨ, ਮੈਨਕੋਜੇਬ (ਉਲੀ ਨਾਸ਼ਕ),ਮਿਥੋਮਿਲ, ਮੋਨੋਕਰੋਟੋਫਾਸ, ਆਕਸੀਫਲੋਰੀਨ (ਨਦੀਨ ਨਾਸ਼ਕ), ਪੈਡੀਮੇਥਲੀਨ (ਨਦੀਨ ਨਾਸ਼ਕ), ਕਿਉਨਲਫਾਸ, ਸਲਫੋਸਲਫੂਰੋਨ (ਨਦੀਨ ਨਾਸ਼ਕ), ਥੀਉਡੀਕਰਬ, ਥਾਯੋਫਿਨੇਟ ਮਿਥਾਇਲ (ਉਲੀ ਨਾਸ਼ਕ), ਥੀਰਮ (ਉਲੀ ਨਾਸ਼ਕ), ਜੀਨੇਬ, ਜੀਰਮ (ਉਲੀ ਨਾਸ਼ਕ), ਆਦਿ ਸ਼ਾਮਲ ਹਨ।

PunjabKesari

ਇਨ੍ਹਾਂ ਕੀਟ ਨਾਸ਼ਕਾਂ/ਨਦੀਨ ਨਾਸ਼ਕਾਂ ਦੀ ਵਰਤੋ 'ਤੇ ਪੰਜਾਬ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਇਨ੍ਹਾਂ ਕੀਟ ਨਾਸ਼ਕਾਂ/ਨੀਦਨ ਨਾਸ਼ਕਾਂ 'ਤੇ ਪਾਬੰਦੀ ਲਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਕੈਪਟਨ (ਉਲੀ ਨਾਸ਼ਕ), ਕਾਰਬੇਡੇਜਿਮ (ਕੀਟ ਨਾਸ਼ਕ ਝੋਨੇ ਦੇ ਬੀਜ ਨੂੰ ਸੋਧਣ ਲਈ ਕੰਮ ਆਉਦੀ ਹੈ), ਕਾਰਬੇਡੇਜਿਮ (ਕੀਟ ਨਾਸ਼ਕ ਤੇਲ ਬੀਜਾਂ ਨੂੰ ਕੀੜਿਆਂ ਤੋਂ ਬਚਾਅ ਲਈ ਕੰਮ ਆਉਦੀ ਹੈ),ਕਲੋਰੋਪਿਉਰਿਫਾਸ (ਕੀਟ ਨਾਸ਼ਕ ਝੋਨੇ/ਗੰਨੇ ਨੂੰ ਕੀੜਿਆਂ ਤੋਂ ਬਚਾਅ ਲਈ ਕੰਮ ਆਉਦੀ ਹੈ), ਮੈਲਾਥਿਆਨ (ਕੀਟਨਾਸ਼ਕ ਟਮਾਟਰ ਦੀ ਫਸਲ 'ਤੇ ਪੈਣ ਵਾਲੀ ਚਿੱਟੀ ਮੱਖੀ ਨੂੰ ਕਾਬੂ ਕਰਨ ਵਾਲੀ), ਆਕਸੀਕਲੋਰੀਨ (ਨਦੀਨ ਨਾਸ਼ਕ ਪਿਆਜ ਦੀ ਫਸਲ 'ਚ ਉਂਘੇ ਘਾਹ ਨੂੰ ਕਾਬੂ ਕਰਨ ਵਾਲੀ), ਪੈਡੀਮੇਥਲੀਨ (ਨਦੀਨ ਨਾਸ਼ਕ ਝੋਨੇ ਦੀ ਸਿੱਧੀ ਬੀਜਾਈ ਵਾਲੀ ਫਸਲ 'ਚ ਉਂਘੇ ਘਾਹ ਨੂੰ ਕਾਬੂ ਕਰਨ ਲਈ) ਆਦਿ ਸ਼ਾਮਲ ਹਨ। ਪਰ ਇਨ੍ਹਾਂ ਦਵਾਈਆਂ ਦਾ ਹੋਰ ਕੋਈ ਬਦਲ ਵੀ ਨਹੀਂ ਹੈ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੀਟ ਅਤੇ ਨਦੀਨ ਨਾਸ਼ਕਾਂ 'ਤੇ ਪਾਬੰਦੀ ਲਾਉਣ ਦੇ ਨਾਲ ਪੰਜਾਬ ਵਿੱਚ ਝੋਨੇ ਹੇਠ ਰਕਬਾ ਘਟਾਉਣ ਦੀਆਂ ਯੋਜਨਾਵਾਂ ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਜੇਕਰ ਪੰਜਾਬ ਵਿੱਚ ਝੋਨੇ ਹੇਠ ਰਕਬਾ ਨਹੀਂ ਘਟਾਇਆ ਜਾ ਸਕਦਾ ਤਾਂ ਝੋਨੇ ਦੀ ਬੀਜਾਈ ਦਾ ਢੰਗ ਬਦਲ ਕੇ ਪਾਣੀ ਅਤੇ ਹੋਰ ਖਰਚਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਝੋਨਾ ਵੱਟਾਂ 'ਤੇ ਲਗਾਇਆ ਗਿਆ ਸੀ। ਪੰਜਾਬ ਵਿੱਚ ਝੋਨੇ ਦੀ ਸਿੱਧੀ ਬੀਜਾਈ ਦੋ ਤਰ੍ਹਾਂ ਦੇ ਢੰਗਾਂ ਨਾਲ ਕੀਤੀ ਗਈ ਹੈ। ਕੁਝ ਕਿਸਾਨਾਂ ਨੇ ਤਾਂ ਝੋਨੇ ਦੇ ਬੀਜ ਦਾ ਖੇਤਾਂ ਵਿੱਚ ਛਿੱਟਾ ਦਿੱਤਾ ਹੈ ਅਤੇ ਕੁਝ ਕਿਸਾਨਾਂ ਵੱਲੋਂ ਡਰਿੱਲਾਂ ਰਾਹੀਂ ਝੋਨੇ ਦੀ ਸਿੱਧੀ ਬੀਜਾਈ ਕੀਤੀ ਗਈ ਹੈ। ਜਿਸ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 40 ਤੋਂ 50 ਫੀਸਦੀ ਸਬਸਿਡੀ 'ਤੇ ਸਿੱਧੀ ਬੀਜਾਈ ਵਾਲੀਆਂ ਚਾਰ ਹਜ਼ਾਰ ਮਸ਼ੀਨਾਂ ਅਤੇ ਝੋਨਾ ਲਗਾਉਣ ਵਾਲੀਆਂ 800 ਮਸ਼ਾਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਬੇਨੜਾ ਵਿਖੇ ਕਿਸਾਨ ਨਿਰਮਲ ਸਿੰਘ ਵੱਲੋਂ ਢਾਈ ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬੀਜਾਈ ਕਰਕੇ ਪਾਣੀ ਵੀ ਫੁਹਾਰਾ ਸਿੰਚਾਈ ਪ੍ਰਣਾਲੀ ਰਾਹੀਂ ਲਗਾਉਣ ਦੀ ਪਹਿਲ ਕੀਤੀ ਹੈ ਤਾਂ ਕਿ ਪਾਣੀ ਵੀ ਬਚਾਇਆ ਜਾ ਸਕੇ। ਇੱਕ ਗੱਲ ਮੁੱਢ ਤੋਂ ਹੀ ਉਭਰ ਕੇ ਸਾਹਮਣੇ ਆ ਰਹੀ ਸੀ ਕਿ ਝੋਨੇ ਦੇ ਬੂਟੇ ਨੂੰ ਪਾਣੀ ਵਾਲਾ ਬੂਟਾ ਨਾ ਬਣਾਇਆ ਜਾਵੇ। ਸਗੋਂ ਖੇਤ ਵਿੱਚ ਸਿੱਲ ਹੋਣੀ ਜ਼ਰੂਰੀ ਹੈ ਤਾਂ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈ ਸਕਣ। ਪਰ ਪੰਜਾਬ ਦੇ ਕਿਸਾਨਾਂ ਨੇ ਜ਼ਮੀਨ ਵਿੱਚ ਪਾਣੀ ਖੜ੍ਹਾ ਰੱਖਣ ਵਾਲਾ ਆਪਣਾ ਤਜਰਬਾ ਜਾਰੀ ਰੱਖਿਆ। ਫੁਹਾਰਾ ਸਿੰਚਾਈ ਪ੍ਰਣਾਲੀ ਰਾਹੀਂ ਜਿੱਥੇ ਝੋਨੇ ਦੇ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ,ਉਥੇ ਇਸ ਪ੍ਰਣਾਲੀ ਰਾਹੀਂ ਫਸਲ ਦੇ ਪੱਤੇ ਫੁਹਾਰੇ ਨਾਲ ਧੋਏ ਜਾਂਦੇ ਹਨ।

ਸਿਹਤਮੰਦ ਬਣੇ ਰਹਿਣ ਲਈ ਕੀ ਖਾਈਏ ਤੇ ਕੀ ਨਾ, ਆਓ ਜਾਣੀਏ ਕੁਝ ਮਹੱਤਵਪੂਰਨ ਨੁਕਤਿਆਂ ਬਾਰੇ

ਭਾਵ ਬਰਸਾਤ ਵਾਂਗ ਕਣੀਆਂ ਫਸਲ 'ਤੇ ਪੈਦੀਆਂ ਹਨ, ਦੂਸਰਾ ਲਾਭ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਹਾੜੀ ਦੀ ਬੀਜਾਈ ਵੇਲੇ ਜ਼ਮੀਨ ਵਿੱਚ ਬੱਤਰ ਨਾ ਹੋਵੇ ਤਾਂ ਫੁਹਾਰਾ ਸਿੰਚਾਈ ਰਾਹੀਂ ਸਿੱਲ ਪੈਦਾ ਕਰਕੇ ਕਣਕ ਦੀ ਬੀਜਾਈ ਕੀਤੀ ਜਾ ਸਕਦੀ ਹੈ। ਫਸਲ ਨੂੰ ਪਾਣੀ ਦੇਣ ਵਾਲੀ ਇਸ ਯੋਜਨਾਂ ਨਾਲ 30/40 ਫੀਸਦੀ ਪਾਣੀ ਦੀ ਬੱਚਤ ਹੋਣ ਦੇ ਨਾਲ ਹੀ ਫਸਲ ਨੂੰ ਬੀਮਾਰੀਆਂ ਘੱਟ ਲੱਗਣ ਦਾ ਤਜਰਬਾ ਵੀ ਹਾਸਲ ਹੋਇਆ ਹੈ। ਜ਼ਿਲ੍ਹੇ ਪਟਿਆਲੇ ਦੇ ਪਿੰਡ ਕੂਆ ਡੇਰੀ ਦੇ ਕਿਸਾਨ ਜਸਵੀਰ ਸਿੰਘ, ਪਿੰਡ ਬੰਨਵਾਲਾ ਦੇ ਕਿਸਾਨ ਅਤਵਾਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਝੋਨੇ ਦੀ ਸਿੱਧੀ ਬੀਜਾਈ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਿੱਧੀ ਬੀਜਾਈ ਨਾਲ ਝੰਡਾ ਰੋਗ ਨਹੀ ਪੈਂਦਾ, ਕੱਦੂ ਕਰਵਾਈ, ਝੋਨੇ ਦੀ ਲਵਾਈ, ਪਨੀਰੀ ਦਾ ਖਰਚਾ ਪਾ ਕੇ ਸ਼ੁਰੂਆਤੀ ਦੌਰ ਵਿੱਚ 5 ਤੋਂ 7 ਹਜ਼ਾਰ ਰੁਪਏ ਦਾ ਸਿੱਧਾ ਲਾਭ ਕਿਸਾਨਾਂ ਨੂੰ ਪ੍ਰਤੀ ਏਕੜ ਪਿੱਛੇ ਹੁੰਦਾ ਹੈ।

ਜੇਕਰ ਸਿੱਧੀ ਬੀਜਾਈ ਵਾਲੀ ਫਸਲ ਦਾ ਝਾੜ ਦੂਸਰੀ ਬੀਜਾਈ ਨਾਲੋਂ ਘੱਟ ਨਿਕਲਦਾ ਹੈ ਤਾਂ ਵੀ ਕਿਸਾਨ ਨੂੰ ਕੋਈ ਜ਼ਿਆਦਾ ਨੁਕਸਾਨ ਨਹੀ ਹੈ। ਖਾਦ ਅਤੇ ਨਦੀਨ ਨਾਸ਼ਕਾਂ ਦੀ ਵਰਤੋ ਦੂਸਰੀ ਫਸਲ ਵਾਂਗ ਹੀ ਹੁੰਦੀ ਹੈ। ਪਾਣੀ ਖੜ੍ਹਨ ਵਾਲੀਆਂ ਜ਼ਮੀਨਾਂ ਵਿੱਚ ਸਿੱਧੀ ਬੀਜਾਈ ਪੂਰੀ ਤਰ੍ਹਾਂ ਕਾਮਯਾਬ ਹੈ, ਕਿਉਂਕਿ 15 ਤੋਂ 20 ਮਈ ਤੱਕ ਬੀਜੀ ਗਈ ਝੋਨੇ ਦੀ ਫਸਲ ਬਰਸਾਤਾਂ ਆਉਣ ਤੱਕ ਵਧੀਆ ਹੋ ਜਾਂਦੀ ਹੈ ਅਤੇ ਬਰਸਾਤ ਪੈਣ ਨਾਲ ਬੂਟੇ ਦਾ ਫੁਟਾਰਾ ਵਧਦਾ ਹੈ। ਕੱਦੂ ਕਰਕੇ ਲਵਾਈ ਗਈ ਝੋਨੇ ਦੀ ਫਸਲ ਵਿੱਚ ਪਹਿਲਾਂ ਹੀ ਪਾਣੀ ਖੜ੍ਹਾਂ ਹੋਣ ਕਰਕੇ ਬਰਸਾਤ ਪੈ ਜਾਣ ਨਾਲ ਬੂਟੇ ਮਰ ਜਾਂਦੇ ਹਨ। ਕਈ ਕਿਸਾਨਾਂ ਨੇ 30 ਕੁ ਦਿਨਾਂ ਬਾਅਦ ਫਸਲ ਵਧੀਆ ਨਾ ਵਿਖਾਈ ਦਿੰਦੀ ਹੋਣ ਕਰਕੇ ਵਹਾਈ ਕਰ ਦਿੱਤੀ ਪਰ ਦੋ-ਢਾਈ ਮਹੀਨੇ ਬਾਅਦ ਸਿੱਧੀ ਬੀਜਾਈ ਵਾਲੀ ਫਸਲ ਦਾ ਫੁਟਾਰਾ ਵੇਖਣ ਯੋਗ ਸੀ। ਇਸ ਸਾਲ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲਾ ਤਜਰਬਾ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ,ਜਿਸ ਕਰਕੇ ਅਗਲੇ ਸਾਲ ਸਿੱਧੀ ਬੀਜਾਈ ਹੇਠ ਰਕਬਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਸਕਦਾ ਹੈ।

ਸਿੱਧੀ ਬੀਜਾਈ ਵਾਲੀ ਇਸ ਮੁਹਿੰਮ ਦਾ ਨਤੀਜਾ ਇਹ ਨਿਕਲਿਆ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਾਲ 2020 ਵਿੱਚ ਝੋਨੇ ਦੀ ਸਿੱਧੀ ਬੀਜਾਈ ਕਰਵਾਉਣ ਲਈ ਪੰਜ ਲੱਖ ਹੈਕਟੇਅਰ ਦਾ ਟੀਚਾ ਮਿੱਥਿਆ ਸੀ। ਪਰ 3 ਲੱਖ 3 ਹਜ਼ਾਰ 447 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਹੋਈ ਹੈ। ਜ਼ਿਲਾ ਸੰਗਰੂਰ ਅੰਦਰ ਸਾਲ 2019 'ਚ ਸੱਤ ਸੌ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬੀਜਾਈ ਕੀਤੀ ਗਈ ਸੀ ਪਰ ਸਾਲ 2020 'ਚ ਸਾਉਣੀ ਦੀ ਫਸਲ ਦੌਰਾਨ 21,350 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਹੋਈ ਹੈ। ਜ਼ਿਲ੍ਹੇ ਪਟਿਆਲੇ ਅੰਦਰ ਸਾਲ 2019 'ਚ ਸਿਰਫ 90 ਹੈਕਟੇਅਰ ਅਤੇ ਸਾਲ 2020 ਦੇ ਸਾਉਣੀ ਸੀਜਨ ਦੌਰਾਨ 4 ਹਜ਼ਾਰ ਹੈਕਟੇਅਰ 'ਚ ਝੋਨੇ ਦੀ ਸਿੱਧੀ ਬੀਜਾਈ ਕੀਤੀ ਗਈ ਹੈ।

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਾਲ 2019 ਦੌਰਾਨ ਕੁੱਲ ਤਿੰਨ ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬੀਜਾਈ ਕੀਤੀ ਗਈ ਸੀ, ਜਿਹੜੀ ਸਾਲ 2020 'ਚ ਵਧ ਕੇ 14,173 ਹਜ਼ਾਰ ਹੈਕਟੇਅਰ ਹੋ ਗਈ। ਜਲੰਧਰ 16,800 ਹੈਕਟੇਅਰ, ਤਰਨਤਾਰਨ 20,844 ਹੈਕਟੇਅਰ, ਲੁਧਿਆਣਾ 7000 ਹੈਕਟੇਅਰ, ਮੋਗਾ 30,700 ਹੈਕਟੇਅਰ, ਫਿਰੋਜਪੁਰ 24,000 ਹੈਕਟੇਅਰ, ਕਪੂਰਥਲਾ 27,845 ਹੈਕਟੇਅਰ, ਮਾਨਸਾ 7151 ਹੈਕਟੇਅਰ,ਪਠਾਨਕੋਟ 150 ਹੈਕਟੇਅਰ,ਰੋਪੜ 1724 ਹੈਕਟੇਅਰ, ਸ਼ਹੀਦ ਭਗਤ ਸਿੰਘ ਨਗਰ 4200 ਹੈਕਟੇਅਰ, ਫਰੀਦਕੋਟ 27,800 ਹੈਕਟੇਅਰ ਫਾਜ਼ਿਲਕਾ 28,160 ਹੈਕਟੇਅਰ, ਬਠਿੰਡਾ 33,458 ਹੈਕਟੇਅਰ, ਗੁਰਦਾਸਪੁਰ 4055 ਹੈਕਟੇਅਰ, ਫਤਿਹਗੜ੍ਹ ਸਾਹਿਬ 4300 ਹੈਕਟੇਅਰ, ਮੋਹਾਲੀ 4372 ਹੈਕਟੇਅਰ, ਬਰਨਾਲਾ 17250 ਹੈਕਟੇਅਰ, ਹੁਸ਼ਿਆਰਪੁਰ ਅੰਦਰ 4115 ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬੀਜਾਈ ਕੀਤੀ ਗਹੀ ਹੈ।

ਸਭ ਤੋਂ ਵੱਧ 33,458 ਹੈਕਟੇਅਰ ਵਿੱਚ ਜ਼ਿਲਾ ਬਠਿੰਡਾ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਜਾਈ ਕੀਤੀ ਹੈ ਪਰ ਜ਼ਿਲਾ ਮੁਕਤਸਰ ਸਾਹਿਬ ਵਿੱਚੋਂ ਝੋਨੇ ਦੀ ਸਿੱਧੀ ਬੀਜਾਈ ਕੀਤੇ ਜਾਣ ਦਾ ਕੋਈ ਅੰਕੜਾ ਪ੍ਰਾਪਤ ਨਹੀ ਹੋਇਆ। ਜ਼ਿਲਾ ਖੇਤੀਬਾੜੀ ਅਫਸਰਾਂ ਕੋਲੋਂ ਪ੍ਰਾਪਤ ਹੋਏ ਇਨ੍ਹਾਂ ਅੰਕੜਿਆਂ ਤੋਂ ਇਹ ਗੱਲ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਜੇਕਰ ਸਰਕਾਰ,ਖੇਤੀਬਾੜੀ ਵਿਭਾਗ ਅਤੇ ਪੰਜਾਬ ਦੇ ਕਿਸਾਨ ਇਸ ਨੂੰ ਇੱਕ ਲਹਿਰ ਦਾ ਰੂਪ ਦੇਣ ਤਾਂ ਆਉਣ ਵਾਲੇ ਸਾਉਣੀ ਦੇ ਸੀਜਨ 75 ਫੀਸਦੀ ਰਕਬਾ ਝੋਨੇ ਦੀ ਸਿੱਧੀ ਬੀਜਾਈ ਹੇਠ  ਆ ਸਕਦਾ ਹੈ । ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾ ਪਰਾਲੀ ਸਾਂਭਣ ਵਾਲੀਆਂ 50 ਹਜ਼ਾਰ 815 ਮਸ਼ੀਨਾਂ 'ਤੇ ਪਿਛਲੇ ਦੋ ਸਾਲਾਂ 'ਚ 460 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸੇ ਤਰ੍ਹਾ ਸਿੱਧੀ ਬੀਜਾਈ ਵਾਲੇ ਝੋਨੇ 'ਤੇ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਿੱਧੀ ਬੀਜਾਈ ਵਾਲੇ ਝੋਨੇ ਦਾ ਘੱਟ ਝਾੜ ਨਿਕਲਣ 'ਤੇ ਕਿਸਾਨ ਦੀ ਆਰਥਿਕ ਮਦਦ ਹੋ ਸਕੇ ਅਤੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਵੀ ਬਚਾਇਆ ਜਾ ਸਕੇ। 

ਬ੍ਰਿਸ ਭਾਨ ਬੁਜਰਕ 
ਕਾਹਨਗੜ੍ਹ ਰੋਡ ਪਾਤੜਾਂ 
ਜ਼ਿਲਾ ਪਟਿਆਲਾ 9876101698


rajwinder kaur

Content Editor

Related News