ਜਾਗਰੂਕਤਾ ਕੈਂਪ ਰਾਹੀਂ ਕਿਸਾਨਾਂ ਨੂੰ ਕੀਤਾ ਜਾਗਰੂਕ

07/23/2016 3:21:58 PM

ਮੰਡੀ ਲੱਖੇਵਾਲੀ (ਮਿਲਖ)-ਪਿੰਡ ਲੱਖੇਵਾਲੀ ਦੀ ਧਰਮਸ਼ਾਲਾ ''ਚ ਕਿਸਾਨਾਂ ਨੂੰ ਨਦੀਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦੇਣ ਲਈ ਕ੍ਰਿਸਟਲ ਕ੍ਰਾਪ ਪ੍ਰੋਟੈਕਸ਼ਨ ਕੰਪਨੀ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਖੇਤੀਬਾੜੀ ਮਾਹਿਰ ਡਾ. ਹਰਜੀਤ ਸਿੰਘ ਨੇ ਕੈਂਪ ਦੀ ਸ਼ੁਰੂਆਤ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਦੇ ਸਹੀ ਤੌਰ-ਤਰੀਕਿਆਂ ਤੋਂ ਜਾਣੂੰ ਕਰਵਾਇਆ। 
ਇਸ ਕੈਂਪ ''ਚ ਵੱਖ-ਵੱਖ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਪੀ. ਕੇ. ਪਾਂਡੇ, ਕਰਨ ਸਿੰਘ, ਮੰਜੇ ਜਾਗ੍ਰਿਤ, ਪਰਮਜੀਤ ਸਿੰਘ ਨੇ ਆਏ ਹੋਏ ਕਿਸਾਨਾਂ ਨੂੰ ਫ਼ਸਲਾਂ ''ਤੇ ਡੀ. ਏ. ਪੀ. ਅਤੇ ਸਪਰੇਅ ਦੇ ਸਹੀ ਇਸਤੇਮਾਲ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਫ਼ਸਲਾਂ ''ਤੇ ਬੀਮਾਰੀ ਕੀੜਿਆਂ ਦੀ ਰੋਕਥਾਮ ਸਬੰਧੀ ਨੁਕਤੇ ਵੀ ਦੱਸੇ ਗਏ। ਇਸ ਮੌਕੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਈ ਕਿਸਾਨਾਂ ਵੱਲੋਂ ਮਾਹਿਰ ਡਾਕਟਰਾਂ ਨੂੰ ਸਵਾਲ ਕੀਤੇ ਗਏ, ਜਿਨ੍ਹਾਂ ਦੇ ਜਵਾਬ ਡਾਕਟਰਾਂ ਵੱਲੋਂ ਬੜੀ ਹੀ ਵਿਸਥਾਰਤਾ ਨਾਲ ਦਿੱਤੇ ਗਏ। ਅਖੀਰ ''ਚ ਡਾ. ਹਰਜੀਤ ਸਿੰਘ ਨੇ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

Related News