ਕਿਸਾਨਾਂ ਦਾ ਧਰਨਾ 7ਵੇਂ ਦਿਨ ਵੀ ਜਾਰੀ

01/08/2017 4:48:02 PM

ਸੰਗਰੂਰ (ਬੇਦੀ, ਹਰਜਿੰਦਰ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਕਿਸਾਨੀ ਬਚਾਓ ਸੰਘਰਸ਼ ਕਮੇਟੀ ਜਲੂਰ ਵੱਲੋਂ ਡੀਸੀ ਦਫਤਰ ਅੱਗੇ ਦਿੱਤਾ ਜਾ ਰਿਹਾ ਹੈ ਧਰਨਾ ਅੱਜ 7ਵੇਂ ''ਚ ਦਿਨ ''ਚ ਦਾਖਲ ਹੋ ਗਿਆ। ਬੋਘ ਸਿੰਘ ਮਾਨਸਾ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦਾ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਡੀ.ਸੀ.ਕੰਪਲੈਕਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਪ੍ਰਕਾਸ਼ ਹੋਣ ਕਰਕੇ ਦੋ ਦਿਨਾਂ ਲਈ ਸਟੇਜ ਦੀ ਕਾਰਵਾਈ ਰੋਕ ਦਿੱਤੀ ਗਈ ਅਤੇ 9 ਜਨਵਰੀ ਨੂੰ ਭੋਗ ਪੈਣ ਉਪਰੰਤ ਭਾਰੀ ਇਕੱਠ ਕਰਕੇ ਨਵਾਂ ਐਕਸ਼ਨ ਕੀਤਾ ਜਾਵੇਗਾ ਜਿਸ ਦੇ ਸਬੰਧ ਵਿੱਚ ਪਿੰਡਾਂ ''ਚ  ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।  ਬਿਕਰਮਜੀਤ ਸਿੰਘ ਲੌਂਗੋਵਾਲ, ਗੁਰਬਖਸੀਸ ਸਿੰਘ ਬਾਲਦ ਕਲਾਂ ਜਨਰਲ ਸਕੱਤਰ, ਗੁਰਦੀਪ ਸਿੰਘ ਜਲੂਰ, ਜਗਤਾਰ ਸਿੰਘ ਜਲੂਰ, ਕਾਲਾ ਸ਼ਰਮਾ, ਸੁਰਜੀਤ ਸਿੰਘ ਫਤਿਹਗੜ੍ਹ, ਗੁੱਡੋ, ਕਰਨੈਲ ਕੌਰ, ਅਜਮੇਰ ਕੌਰ, ਹਰਦੇਵ ਕੌਰ, ਮਹਿੰਦਰ ਕੌਰ, ਖਾਨੋ, ਸੁਰਜੀਤ ਕੌਰ ਭੋਲੀ, ਸਤਿਆ, ਗੁਰਦੇਵ ਕੌਰ ਆਦਿ ਹਾਜ਼ਰ ਸਨ।

Related News