ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਹਿੱਤ ਕੇਂਦਰ ਵੱਲੋਂ 346 ਸਟਾਰਟਸ-ਅੱਪਸ ਲਈ 3671.75 ਕਰੋੜ ਰੁਪਏ ਦੀ ਫੰਡਿੰਗ

08/09/2020 11:44:27 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਵਿਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਾਉਣ ਲਈ ਸਟਾਰਟਸ-ਅੱਪ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ ਇੱਕ ਕੰਪੋਨੈਂਟ ਦੇ ਰੂਪ ਵਿੱਚ ਨਵੀਨ ਅਤੇ ਖੇਤੀ ਉੱਦਮਤਾ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਤੇ ਇੰਕੁਬੇਸ਼ਨ ਈਕੋ ਪ੍ਰਣਾਲੀ ਨੂੰ ਉਤਸ਼ਾਹਤ ਕਰਕੇ ਨਵੀਨ ਅਤੇ ਖੇਤੀ ਉੱਦਮਤਾ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਹ ਸਟਾਰਟਸ-ਅੱਪ ਵੱਖ-ਵੱਖ ਵਰਗਾਂ ਦੇ ਹਨ, ਜਿਵੇਂ ਐਗਰੋ-ਪ੍ਰੋਸੈਸਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਡਿਜਿਟਲ ਖੇਤੀ, ਖੇਤੀ ਮਸ਼ੀਨੀਕਰਨ, ਵੇਸਟ ਟੁ ਵੈਲਥ, ਡੇਅਰੀ, ਮੱਛੀਪਾਲਨ ਆਦਿ ।

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ) 

ਖੇਤੀ, ਸਹਿਕਾਰਤਾ ਅਤੇ ਕਿਸਾਨ ਕਲਿਆਣ ਵਿਭਾਗ ਨੇ 5 ਗਿਆਨ ਭਾਈਵਾਲਾਂ ਨੂੰ (ਕੇਪੀ) ਸੈਂਟਰ ਆਫ਼ ਐਕਸੀਲੈਂਸ ਦੇ ਰੂਪ ਵਿੱਚ ਚੁਣਿਆ ਹੈ। ਇਹ ਭਾਈਵਾਲ ਹਨ -

1. ਰਾਸ਼ਟਰੀ ਖੇਤੀ ਵਿਸਥਾਰ ਮੈਨਜਮੈਂਟ ਸੰਸਥਾ (ਐੱਮ.ਏ.ਐੱਨ.ਏ.ਜੀ.ਈ.), ਹੈਦਰਾਬਾਦ।
2. ਰਾਸ਼ਟਰੀ ਖੇਤੀ ਮਾਰਕੀਟਿੰਗ ਸ਼ੰਸਥਾ (ਐੱਨ.ਆਈ.ਏ.ਐੱਮ.), ਜੈਪੁਰ।
3. ਭਾਰਤੀ ਖੇਤੀ ਖ਼ੋਜ ਸੰਸਥਾ (ਆਈ.ਏ.ਆਰ.ਆਈ.) ਪੂਸਾ, ਨਵੀਂ ਦਿੱਲੀ।
4. ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਈਂਸ, ਧਾਰਵਾੜ, ਕਰਨਾਟਕਾ ਅਤੇ
5. ਆਸਾਮ ਐਗਰੀਕਲਚਰ ਯੂਨੀਵਰਸਿਟੀ, ਜ਼ੋਰਹਾਟ, ਆਸਾਮ ।

ਪੜ੍ਹੋ ਇਹ ਵੀ ਖਬਰ - ਪੰਜਾਬ 'ਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ!

PunjabKesari

24 ਆਰਕੇਵੀਵਾਈ -ਆਰ.ਏ.ਐੱਫ.ਟੀ.ਏ.ਏ. ਐਗਰੀ ਬਿਜਨੇਸ ਇੰਕੁਬੇਟਰਜ (ਆਰ-ਏ.ਬੀ.ਆਈ. 'ਜ ) ਦੇਸ਼ ਭਰ ਵਿੱਚ ਨਿਯੁਕਤ ਗਏ ਹਨ।

ਇਸ ਯੋਜਨਾ ਦੇ ਹੇਠ ਲਿੱਖੇ ਹਿੱਸੇ (ਕੰਪੋਨੈਂਟ) ਹਨ :
1. ਐਗਰੀ ਪ੍ਰੀਨਿਊਰਸ਼ਿਪ ਓਰਿਐਂਟੇਸ਼ਨ-ਦੋ ਮਹੀਨੇ ਦੇ ਸਮੇਂ ਲਈ 10, 000 ਰੁਪਏ ਪ੍ਰਤੀ ਮਹੀਨੇ ਦੇ ਵਜ਼ੀਫੇ ਨਾਲ, ਵਿੱਤੀ, ਤਕਨੀਕੀ, ਆਈ.ਪੀ. ਮੁੱਦਿਆਂ ਆਦਿ ’ਤੇ ਸਲਾਹਕਾਰ ਵੀ ਦਿੱਤਾ ਜਾਵੇਗਾ।
2. ਆਰ-ਏ.ਬੀ.ਆਈ. ਇੰਕਿਉਬੇਟਸ ਦੀ ਸੀਡ ਸਟੇਜ ਫੰਡਿੰਗ-25 ਲੱਖ ਰੁਪਏ ਤੱਕ ਦੀ ਫੰਡਿੰਗ (85 ਫੀਸਦੀ ਦੀ ਗ੍ਰਾਂਟ ਅਤੇ 15% ਇੰਕਿਉਬੇਟ ਦਾ ਯੋਗਦਾਨ) ।
3. ਐਗਰੀ ਪ੍ਰਿਨਿਊਰਜ ਦਾ ਆਈਡਿਆ/ਪ੍ਰੀ - ਸੀਡ ਸਟੇਜ ਫੰਡਿੰਗ -5 ਲੱਖ ਰੁਪਏ ਤੱਕ ਦੀ ਫੰਡਿੰਗ ( 90% ਗ੍ਰਾਂਟ ਅਤੇ 10 % ਇੰਕਿਉਬੇਟਸ ਦਾ ਯੋਗਦਾਨ)

ਸੰਸਥਾਵਾਂ ਵੱਲੋਂ ਆਪਣੇ ਪ੍ਰੋਗਰਾਮਾਂ ਲਈ ਬੇਨਤੀ ਕਰਨ ਤੇ ਵੱਖ-ਵੱਖ ਪੜਾਵਾਂ ਵਿੱਚ ਚੋਣ ਦੀ ਸਖਤ ਪ੍ਰਕ੍ਰਿਆ ਅਪਣਾਈ ਜਾਵੇਗੀ ਅਤੇ ਦੋ ਮਹੀਨੇ ਦੀ ਸਿਖਲਾਈ ਦੇ ਆਧਾਰ ਤੇ ਉਨ੍ਹਾਂ ਸਟਾਰਟ-ਅੱਪਸ ਦੀ ਸੂਚੀ ਨੂੰ ਆਖਰੀ ਰੂਪ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਗ੍ਰਾਂਟ ਦੀ ਸਹਾਇਤਾ ਨਾਲ ਫ਼ੰਡ ਪ੍ਰਦਾਨ ਕੀਤਾ ਜਾਣਾ ਹੈ। ਤਕਨੀਕੀ, ਵਿੱਤ, ਬੌਧਿਕ ਸੰਪੱਤੀ, ਜ਼ਰੂਰੀ ਕਾਨੂੰਨਾਂ ਦੀ ਪਾਲਣਾ ਦੇ ਮੁੱਦਿਆਂ ਆਦਿ ’ਤੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਸਮੇਂ ਸੀਮਾ ਦੀ ਨਿਗਰਾਨੀ ਰਾਹੀਂ ਸਟਾਰਟਸ-ਅੱਪ ਨੂੰ ਸਲਾਹਕਾਰ ਦੇਣਾ ਪ੍ਰੋਗਰਾਮ ਦਾ ਹਿੱਸਾ ਹੈ। ਸਟਾਰਟਸ-ਅੱਪ, ਜਿਨਾਂ ਨੂੰ ਪ੍ਰਫੁਲਤ ਕੀਤਾ ਜਾ ਰਿਹਾ ਹੈ :

ਪੜ੍ਹੋ ਇਹ ਵੀ ਖਬਰ - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਜ਼ਿੰਦਗੀ ’ਚ ਹਮੇਸ਼ਾ ਰਹੋਗੇ ਸੁੱਖੀ

1. ਐਕਟਿਕਸ ਐਨੀਮਲ ਹੈਲਥ ਟੈਕਨਾਲੋਜੀਆਂ, ਜਿਨਾਂ ਨੂੰ ਵੇਟਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵੈਟਰਨਰੀ ਡਾਕਟਰਾਂ ਦਾ ਇੱਕ ਨੈਟਵਰਕ ਹੈ, ਜੋ ਗ੍ਰਾਹਕਾਂ ਅਰਥਾਤ ਪਸ਼ੂ-ਪਾਲਕਾਂ ਨੂੰ ਰੀਅਲ ਟਾਈਮ ਟੈਲੀ-ਸਲਾਹ ਅਤੇ ਉਨ੍ਹਾਂ ਦੇ ਦਰਵਾਜ਼ੇ ’ਤੇ ਜਾ ਕੇ ਤਤਕਾਲ ਸੰਪਰਕ ਕਰੇਗਾ।
2. ਐੱਸ.ਐੱਨ.ਐੱਲ. ਇਨੋਵੇਸ਼ਨਸ - ਇਨੋਫਾਰਮਜ਼ ਖੇਤ ਤੋਂ ਗ੍ਰਾਹਕ ਤੱਕ 1 ਸਾਲ ਤੱਕ ਦੇ ਭੰਡਾਰ ਅਤੇ ਉਪਯੋਗ ਦੀ ਪੂਰੀ ਸਮਰੱਥਾਂ ਨਾਲ ਫਲਾਂ ਤੇ ਸਬਜ਼ੀਆਂ ਨੂੰ ਲੁਗਦੀ ਵਿੱਚ ਤਬਦੀਲ ਕਰਨ ਲਈ ਘਰ ਵਿਚ ਵਿਕਸਿਤ ਕੀਤੇ ਗਏ ਮੋਨੋ ਬਲਾਕ ਫ਼ਲਾਂ ਦੀ ਪ੍ਰੋਸੈਸਿੰਗ (ਆਨ-ਵਹੀਲਜ਼) ਦਾ ਇਸਤੇਮਾਲ ਕਰਕੇ ਸਿੱਧੇ ਖੇਤਾਂ ਵਿੱਚ ਪ੍ਰੋਸੈੱਸਡ ਕਰੇਗਾ।
3. ਈ.ਐੱਫ਼.ਪਾਲੀਮਰ ਰਾਹੀਂ ਕਿਸਾਨਾਂ ਲਈ ਪਾਣੀ ਦੀ ਘਾਟ ਦੇ ਸੰਕਟ ਦੇ ਹੱਲ ਦੇ ਉਦੇਸ਼ ਨਾਲ ਇੱਕ ਵਾਤਾਵਰਨ ਪੱਖੀ ਜਲ ਧਾਰਨ ਪੋਲੀਮਰ ਵਿਕਸਿਤ ਕੀਤਾ ਗਿਆ ਹੈ। ਇਸ ਸਟਾਰਟ-ਅੱਪ ਨੇ ਇਸਨੂੰ ਮਿੱਟੀ ਵਿਚੋਂ ਪਾਣੀ ਨੂੰ ਸੋਖਣ, ਇਸਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਅਤੇ ਲੋੜ ਅਨੁਸਾਰ ਫਸਲਾਂ ਨੂੰ ਸਪਲਾਈ ਕਰਨ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਹੈ ਅਤੇ ਇਹ ਇੱਕ ਸੂਪਰ ਸ਼ੋਸ਼ਕ ਪੋਲੀਮਰ ਹੈ।
4. ਜਿਨਾਂ ਸਟਾਰਟ-ਅੱਪਸ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿੱਚ ਕਈ ਸਟਾਰਟਸ-ਅੱਪ ਅਜਿਹੇ ਹਨ, ਜਿਨਾਂ ਦੀ ਅਗਵਾਈ ਬੀਬੀਆਂ ਕਰ ਰਹੀਆਂ ਹਨ। ਜਿਵੇਂ -ਏ2ਪੀ ਊਰਜਾ ਹੱਲ, ਜੋ ਕੂੜੇ ਦੇ ਬਾਇਉਮਾਸ ਨੂੰ ਟਰੈਕ ਕਰਨ ਲਈ ਅਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਕਰਦਾ ਹੈ ਅਤੇ ਫੇਰ ਇਸਨੂੰ ਇਕੱਠਿਆਂ ਕਰਨ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਦਾ ਹੈ। ਇੱਕ ਪਾਸੇ ਇਹ ਕਿਸਾਨਾਂ ਲਈ ਵਾਧੂ ਆਮਦਨ ਪੈਦਾ ਕਰਦਾ ਹੈ ਤੇ ਦੂਜੇ ਪਾਸੇ ਏ2ਪੀ ਇਕੱਠੇ ਕੀਤੇ ਗਏ ਬਾਇਉਮਾਸ ਨੂੰ ਊਰਜਾ ਦੇ ਸ਼ਰਰਿਆਂ, ਹਰੇ ਕੋਲੇ ਅਤੇ ਜੈਵਿਕ ਤੇਲ ਵਰਗੇ ਭਵਿੱਖ ਦੇ ਆਮ ਜੈਵਿਕ ਇੰਧਨ ਵਿੱਚ ਤਬਦੀਲ ਕਰਦਾ ਹੈ।
5. ਕਿਆਰੀ ਇਨੋਵੇਸ਼ਨ, ਮਨੁੱਖ ਅਤੇ ਜੰਗਲੀ ਜੀਵਾਂ ਦੇ ਸੰਘਰਸ਼ ਨੂੰ ਭਾਰਤ ਤੇ ਅੰਤਰਰਾਸ਼ਟਰੀ ਪੱਧਰ ਤੇ ਘੱਟ ਕਰਨ ਲਈ ਕੰਮ ਕਰ ਰਿਹਾ ਹੈ। ਇਸ ਨੇ ਐਨੀਮਲ ਇੰਟਰੂਜਨ ਡਿਟੇਕ੍ਸ਼ਨ ਅਤੇ ਰੈਪੇਲਿਟ ਸਿਸਟਮ (ਏ.ਐੱਨ.ਆਈ.ਡੀ.ਈ.ਆਰ.ਐੱਸ.) ਨਾਂਅ ਦਾ ਇੱਕ ਨਵੀਨ ਉਤਪਾਦ ਬਣਾਇਆ ਹੈ। ਇਹ ਉਪਕਰਣ ਇੱਕ ਯੰਤਰੀਕ੍ਰਿਤ ਬਿਜੁਕਾ (ਖੇਤਾਂ ਵਿੱਚੋਂ ਚਿੜੀਆਂ ਨੂੰ ਭਜਾਉਣ ਲਈ ਲਗਾਇਆ ਗਿਆ ਪੁਤਲਾ) ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਜਾਨਵਰਾਂ ਦੀ ਘੁੱਸਪੈਠ ਤੋਂ ਖੇਤਾਂ ਦੀ ਰਾਖੀ ਕਰ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

6. ਐਗੇਸਮੈਟ੍ਰਿਕ ਟੈਕਨਾਲੋਜੀਜ ਕੋਲ ਇੱਕ ਸਟੀਕ ਸਿੰਜਾਈ ਅਤੇ ਰੋਗ ਪ੍ਰਬੰਧਨ ਰਾਹੀਂ ਫ਼ਸਲ ਦੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਵਿਚ ਸਹਾਇਤਾ ਕਰੇਗਾ । 

ਉੱਪਰ ਦਿੱਤੇ ਗਏ 6 ਸਟਾਰਟਸ-ਅੱਪ ਤੋਂ ਇਲਾਵਾ ਖੇਤੀ ਪ੍ਰਸਾਰ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਅਤੇ ਘਰੇਲੂ ਖੇਤੀ ਆਮਦਨ ਨੂੰ ਵਧਾਉਣ ਦੇ ਹੱਲਾਂ ਸਮੇਤ ਕਈ ਹੋਰ ਉਪਰਾਲੇ ਵੀ ਹਨ।

ਕੁੱਲ ਮਿਲਾ ਕੇ ਖੇਤੀ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਕੁੱਲ 346 ਸਟਾਰਟਸ-ਅੱਪਸ ਨੂੰ ਇਸ ਪੜਾਅ ਵਿੱਚ 3671.75 ਕਰੋੜ ਰੁਪਏ ਦਾ ਫ਼ੰਡ ਦਿੱਤਾ ਜਾ ਰਿਹਾ ਹੈ। ਇਹ ਫ਼ੰਡ ਕਿਸ਼ਤਾਂ ਵਿੱਚ ਜਾਰੀ ਕੀਤੇ ਜਾਣਗੇ। ਇਨ੍ਹਾਂ ਸਟਾਰਟਸ-ਅੱਪਸ ਨੂੰ ਭਾਰਤ ਵਿੱਚ ਫੈਲੇ 29 ਖੇਤੀ ਕਾਰੋਬਾਰੀ ਇੰਕਿਉਬੇਸ਼ਨ ਕੇਂਦਰਾਂ (ਕੇ.ਪੀ.ਐੱਸ. ਅਤੇ ਆਰ.ਏ.ਬੀ.ਆਈ.) ਵਿੱਚ ਦੋ ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਸਟਾਰਟਸ-ਅੱਪਸ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ, ਉਹ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕਿਸਾਨਾਂ ਲਈ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਦੇਣਗੇ।

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

‘‘ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਕਿੱਲ ਡਵੈਲਪਮੈਂਟ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡਾ.ਤਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੰਜਾਬ ਵਿਚ ਸਟਾਰਟਸ-ਅੱਪਸ ਨੂੰ ਉਤਸ਼ਾਹਿਤ ਕਰਨ ਲਈ ਇਹ ਪ੍ਰੋਗਰਾਮ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਦੇ 14 ਕਿਸਾਨ ਇਸ ਵਿਚ ਚੁਣੇ ਗਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਇੰਨਾ ਕਿਸਾਨਾਂ ਨੂੰ 5-5 ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 2020-21 ਦਾ ਪਲਾਨ ਕੇਂਦਰ ਸਰਕਾਰ ਵੱਲੋਂ ਆਉਣਾ ਅਜੇ ਆਉਣਾ ਬਾਕੀ ਹੈ।’’


rajwinder kaur

Content Editor

Related News