ਬਾਂਸ ਨਾਲ ਬਣੇ ਇਨ੍ਹਾਂ ਉਤਪਾਦਾਂ ਦਾ ਬਿਜ਼ਨੈੱਸ ਕਰ ਸਕਦੇ ਹਨ ਕਿਸਾਨ
02/16/2023 5:57:37 PM

ਨਵੀਂ ਦਿੱਲੀ- ਕਿਸਾਨਾਂ ਦੀ ਆਮਦਨ ਵਧਾਉਣ ਲਈ ਪੇਂਡੂ ਖੇਤਰਾਂ 'ਚ ਸੂਖਮ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਕਰਜ਼ੇ ਅਤੇ ਬੰਪਰ ਸਬਸਿਡੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਕੜੀ 'ਚ ਪੇਂਡੂ ਬਾਂਸ ਤੋਂ ਬਣੇ ਉਤਪਾਦਾਂ ਦਾ ਕਾਰੋਬਾਰ ਸ਼ੁਰੂ ਕਰਕੇ ਬੰਪਰ ਮੁਨਾਫਾ ਪ੍ਰਾਪਤ ਕਰ ਸਕਦੇ ਹਨ। ਅਸੀਂ ਤੁਹਾਨੂੰ ਬਾਂਸ ਤੋਂ ਬਣੇ ਕੁਝ ਅਜਿਹੇ ਉਤਪਾਦਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਬਾਜ਼ਾਰ 'ਚ ਕਾਫ਼ੀ ਡਿਮਾਂਡ ਹੈ।
ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਨੈਸ਼ਨਲ ਬੰਬੂ ਮਿਸ਼ਨ ਦੇ ਤਹਿਤ ਬਾਂਸ ਨਾਲ ਬਣੇ ਹੈਂਡੀਕਰਾਫਟ ਬਣਾਉਣ ਲਈ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਹ ਸਿਖਲਾਈ ਨੈਸ਼ਨਲ ਬੰਬੂ ਮਿਸ਼ਨ ਤਹਿਤ ਹੈਂਡੀਕਰਾਫਟ ਅਤੇ ਕਾਰਪੋਰੇਟ ਸੈਕਟਰ ਸਕਿੱਲ ਕੌਂਸਲ ਰਾਹੀਂ ਦਿੱਤੀ ਜਾਂਦੀ ਹੈ। ਇਸ ਦੇ ਲਈ ਵਿਭਾਗ ਵੱਲੋਂ ਉਨ੍ਹਾਂ ਸੰਸਥਾਵਾਂ ਦਾ ਨਾਂ ਸੁਝਾਇਆ ਜਾਂਦਾ ਹੈ, ਜਿੱਥੇ ਜਾ ਕੇ ਕਿਸਾਨ ਇਸ ਸਬੰਧੀ ਸਿਖਲਾਈ ਲੈ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਕਿਸੇ ਹੁਨਰਮੰਦ ਕਾਰੀਗਰ ਦੀ ਮਦਦ ਲੈ ਕੇ ਵੀ ਇਸ ਬਿਜ਼ਨੈੱਸ 'ਚ ਆਪਣਾ ਹੱਥ ਅਜ਼ਮਾ ਸਕਦੇ ਹਨ। ਬਾਂਸ ਦੇ ਕਾਰੋਬਾਰ ਦੀ ਸਿਖਲਾਈ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ ਅਧਿਕਾਰਤ ਵੈੱਬਸਾਈਟ nbm.nic.in/HCSSC 'ਤੇ ਜਾ ਸਕਦੇ ਹੋ।
ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
ਫਰਨੀਚਰ ਤੋਂ ਲੈ ਕੇ ਰਸੋਈ ਤੱਕ ਦੀਆਂ ਵਸਤੂਆਂ ਬਣਾਉਣ 'ਚ ਬਾਂਸ ਦੀ ਹੁੰਦੀ ਹੈ ਵਰਤੋਂ
ਬਾਂਸ ਦੀ ਵਰਤੋਂ ਫਰਨੀਚਰ ਬਣਾਉਣ 'ਚ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰਸੋਈ ਦੇ ਬਰਤਨ ਜਿਵੇਂ ਪਲੇਟ, ਚਮਚੇ ਵੀ ਬਾਂਸ ਦੀ ਲੱਕੜ ਤੋਂ ਬਣਾਏ ਜਾ ਸਕਦੇ ਹਨ। ਇਹ ਦੇਖਣ 'ਚ ਤਾਂ ਬਹੁਤ ਹੀ ਆਕਰਸ਼ਕ ਲੱਗਦੇ ਹਨ, ਨਾਲ ਹੀ ਇਨ੍ਹਾਂ ਦੀ ਵਰਤੋਂ ਸਿਹਤ ਅਤੇ ਵਾਤਾਵਰਣ ਦੇ ਲਿਹਾਜ਼ ਨਾਲ ਹੋਰ ਧਾਤਾਂ ਦੇ ਬਣੇ ਭਾਂਡਿਆਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਵੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਇਸ ਦੌਰਾਨ ਬਾਂਸ ਦੀਆਂ ਬਣੀਆਂ ਬੋਤਲਾਂ ਅਤੇ ਗਲਾਸ ਵੀ ਬਾਜ਼ਾਰ 'ਚ ਦਿਖਣ ਲੱਗੇ ਹਨ। ਅਸਲ 'ਚ ਬਾਂਸ ਨਾਲ ਬਣੀਆਂ ਬੋਤਲਾਂ ਅਤੇ ਗਲਾਸ ਕੁਦਰਤੀ ਹੁੰਦੇ ਹਨ। ਉਹ ਪਾਣੀ ਨੂੰ ਠੰਡਾ ਰੱਖਦੇ ਹਨ। ਇਸ ਦੇ ਨਾਲ ਹੀ ਇਸ 'ਚ ਰੱਖਿਆ ਪਾਣੀ ਜਲਦੀ ਦੂਸ਼ਿਤ ਨਹੀਂ ਹੁੰਦਾ ਹੈ।
ਬਾਂਸ ਦੀ ਲੱਕੜੀ ਨਾਲ ਬਣਾ ਸਕਦੇ ਹੋ ਸਜਾਵਟੀ ਵਸਤੂਆਂ
ਬਾਂਸ ਦੀ ਲੱਕੜ ਦੀ ਮਦਦ ਨਾਲ ਕਈ ਤਰ੍ਹਾਂ ਦੀਆਂ ਸਜਾਵਟੀ ਵਸਤੂਆਂ ਵੀ ਬਣਾਈਆਂ ਜਾਂਦੀਆਂ ਹਨ। ਤੁਸੀਂ ਇਨ੍ਹਾਂ ਉਤਪਾਦਾਂ ਨਾਲ ਆਪਣੇ ਘਰ ਅਤੇ ਦਫ਼ਤਰ ਨੂੰ ਵੀ ਸਜਾ ਸਕਦੇ ਹੋ। ਇਹ ਉਤਪਾਦ ਆਕਰਸ਼ਕ ਦਿਖਾਈ ਦਿੰਦੇ ਹਨ, ਇਸ ਤੋਂ ਇਲਾਵਾ ਇਹ ਟਿਕਾਊ ਵੀ ਹੁੰਦੇ ਹਨ। ਇਨ੍ਹਾਂ ਦੇ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ। ਤੁਸੀਂ ਇਨ੍ਹਾਂ ਉਤਪਾਦਾਂ ਨੂੰ ਆਨਲਾਈਨ ਵੀ ਖਰੀਦ ਸਕਦੇ ਹੋ। ਜੇਕਰ ਤੁਸੀਂ ਇਸ ਕਾਰੋਬਾਰ 'ਚ ਸ਼ਾਮਲ ਹੋ ਜਾਂਦੇ ਹੋ ਤਾਂ ਇਹ ਤੁਹਾਡੇ ਲਈ ਬੰਪਰ ਮੁਨਾਫ਼ਾ ਕਮਾਉਣ ਦਾ ਇੱਕ ਵਧੀਆ ਮੌਕਾ ਸਾਬਤ ਹੋ ਸਕਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।