ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

Sunday, Jul 12, 2020 - 01:38 PM (IST)

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਗੁਰਦਾਸਪੁਰ (ਹਰਮਨਪ੍ਰੀਤ) - ਕਈ ਤਰ੍ਹਾਂ ਦੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ਰਵਾਇਤੀ ਫਸਲਾਂ ਨੂੰ ਛੱਡ ਕੇ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਹਰੇਕ ਸਾਲ ਹੀ ਕਿਸੇ ਨਾ ਕੁਦਰਤੀ ਆਫਤ ਜਾਂ ਅਫਵਾਹ ਕਾਰਨ ਵੱਡੀ ਮੰਦਹਾਲੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਖਾਸ ਤੌਰ ’ਤੇ ਲੀਚੀ ਦੇ ਕਾਸ਼ਤਕਾਰ ਬਾਗਬਾਨਾਂ ਨੂੰ ਪਿਛਲੇ ਸਾਲ ‘ਚਮਕੀ ਬੁਖਾਰ’ ਦੀਆਂ ਅਫਵਾਹਾਂ ਨੇ ਵੱਡੀ ਆਰਥਿਕ ਸੱਟ ਮਾਰੀ ਸੀ ਜਦੋਂ ਕਿ ਇਸ ਸਾਲ ‘ਕੋਵਿਡ-19’ ਦੀ ਮਾਰ ਨੇ ਇਨ੍ਹਾਂ ਕਾਸ਼ਤਕਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਸਾਲ ਭਾਵੇਂ ਇਸ ਵਾਇਰਸ ਦਾ ਲੀਚੀ ਦੀ ਪੈਦਾਵਾਰ ਨਾਲ ਕੋਈ ਸਬੰਧ ਨਹੀਂ ਸੀ। ਪਰ ਲੀਚੀ ਦੀ ਤੁੜਾਈ ਵਰਗੇ ਕਈ ਕੰਮਾਂ ਲਈ ਬਾਹਰਲੇ ਸੂਬਿਆਂ ਤੋਂ ਹਰੇਕ ਸਾਲ ਆਉਂਦੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਸਮੇਤ ਅਨੇਕਾਂ ਕਾਰਣਾਂ ਨੂੰ ਲੀਚੀ ਦੇ ਕਾਰੋਬਾਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਪਰ ਦੂਜੇ ਪਾਸੇ ਬਾਗਬਾਨੀ ਦੇ ਮਾਹਿਰਾਂ ਦਾ ਦਾਅਵਾ ਹੈ ਕਿ ਚਮਕੀ ਤੇ ਕੋਰੋਨਾ ਦਾ ਲੀਚੀ ਨਾਲ ਕੋਈ ਸਬੰਧ ਨਹੀਂ ਸੀ। ਸਿਰਫ ਅਫਵਾਹਾਂ ਕਾਰਨ ਹੀ ਅਜਿਹੀਆਂ ਫਸਲਾਂ ’ਤੇ ਅਸਰ ਪੈਂਦਾ ਹੈ।

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ 

ਫਲ ਸਬਜ਼ੀਆਂ ’ਤੇ ਅਕਸਰ ਪੈਂਦਾ ਹੈ ਬੀਮਾਰੀਆਂ ਦਾ ਅਸਰ
ਚਮਕੀ ਬੁਖਾਰ ਅਤੇ ਕੋਰੋਨਾ ਵਾਇਰਸ ਤੋਂ ਪਹਿਲਾਂ ਵੀ ਕਈ ਬੀਮਾਰੀਆਂ ਦਾ ਫੱਲ ਅਤੇ ਸਬਜ਼ੀਆਂ ਦੀ ਵਿਕਰੀ ’ਤੇ ਅਸਰ ਪੈਂਦਾ ਰਿਹਾ ਹੈ। ਕੁਝ ਸਾਲ ਪਹਿਲਾਂ ਕੁਝ ਲੋਕਾਂ ਨੇ ਪਲੇਗ ਵਰਗੀ ਬੀਮਾਰੀ ਨੂੰ ਕੇਲੇ ਦੇ ਫਲ ਨਾਲ ਜੋੜ ਕੇ ਇਸ ਦੇ ਸੇਵਨ ਸਬੰਧੀ ਡਰ ਪੈਦਾ ਕਰ ਦਿੱਤਾ ਸੀ ਜਦੋਂ ਕਿ ਪਿਛਲੇ ਸਮੇਂ ਦੌਰਾਨ ਕੁਝ ਸਬਜ਼ੀਆਂ ਸਬੰਧੀ ਵੀ ਅਜਿਹੀਆਂ ਅਫਵਾਹਾਂ ਸੁਣਨ ਨੂੰ ਮਿਲੀਆਂ ਸਨ। ਇਸ ਦੇ ਉਲਟ ਕਈ ਵਾਰ ਅਫਵਾਹਾਂ ਦੇ ਅਸਰ ਕਾਰਣ ਕਈ ਚੀਜ਼ਾਂ ਦੀ ਵਿਕਰੀ ਵਿਚ ਵਾਧਾ ਵੀ ਹੁੰਦਾ ਹੈ ਜਿਸ ਦੀ ਮਿਸਾਲ ਵਜੋਂ ਪਿਛਲੇ ਸਾਲ ਡੇਂਗੂ ਬੁਖਾਰ ਦੇ ਮਰੀਜ਼ਾਂ ਦੀ ਵਧੀ ਗਿਣਤੀ ਕਾਰਣ ਲੋਕਾਂ ਨੇ ਕੀਵੀ ਫਰੂਟ ਦਾ ਸੇਵਨ ਕਾਫੀ ਜ਼ਿਆਦਾ ਕੀਤਾ ਸੀ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਪੰਜਾਬ ਅੰਦਰ ਲੀਚੀ ਦੀ ਕਾਸ਼ਤ
ਲੀਚੀ ਨੂੰ ‘ਫਲਾਂ ਦੀ ਰਾਣੀ’ ਵੀ ਕਿਹਾ ਜਾਂਦਾ ਹੈ ਜਿਸ ਦੀ ਕਾਸ਼ਤ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਅੰਮ੍ਰਿਤਸਰ ਅੰਦਰ ਕਰੀਬ 3156 ਹੈਕਟੇਅਰ ਰਕਬੇ ਵਿਚ ਲੀਚੀ ਦੇ ਬਾਗ ਹਨ ਜਿਨ੍ਹਾਂ ਵਿਚੋਂ ਤਕਰੀਬਨ 51 ਹਜ਼ਾਰ 335 ਮੀਟਰਕ ਟਨ ਸਾਲਾਨਾ ਉਤਪਾਦਨ ਹੁੰਦਾ ਹੈ। ਉੱਤਰੀ ਭਾਰਤ ਵਿਚ ਪੈਦਾ ਹੋਣ ਵਾਲਾ ਲੀਚੀ ਦਾ ਫ਼ਲ ਜੂਨ ਵਿਚ ਅਤੇ ਪੰਜਾਬ ਵਿਚ ਖਾਸ ਕਰ ਕੇ ਅੱਧ ਜੂਨ ਵਿਚ ਮਿਲਦਾ ਹੈ।

ਚਮਕੀ ਬੁਖਾਰ ਪ੍ਰਤੀ ਭਰਮ ਭੁਲੇਖੇ

PunjabKesari

ਪਿਛਲੇ ਕੁੱਝ ਸਾਲਾਂ ਤੋਂ ਬਿਹਾਰ ਦੇ ਮੁਜ਼ੱਫਰਪੁਰ ਅਤੇ ਇਸ ਦੇ ਨਾਲ ਲੱਗਦੇ ਹੋਰ ਜ਼ਿਲਿਆਂ ਵਿਚ ਅਕਿਊਟ ਐਨਸੇਫਾਈਲੇਟਸ ਸਿੰਡਰੋਮ (ਅਓਸ਼) (ਚਮਕੀ ਬੁਖਾਰ) ਦੇ ਕਹਿਰ ਕਾਰਣ 1-10 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਹੋਈਆਂ ਮੌਤਾਂ ਨੇ ਲੀਚੀ ਦੇ ਫਲ ਸਬੰਧੀ ਵੀ ਕਈ ਭਰਮ ਭੁਲੇਖੇ ਪੈਦਾ ਕੀਤੇ ਹਨ। ਕੁਝ ਸ਼ਰਾਰਤੀ ਲੋਕਾਂ ਵੱਲੋਂ ਖਪਤਕਾਰਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਲੀਚੀ ਦੇ ਫਲ ਵਿਚ ਕੁਝ ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਚਮਕੀ ਬੁਖਾਰ ਲਈ ਜ਼ਿੰਮੇਵਾਰ ਹਨ। ਪਰ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਤ ਕ੍ਰਿਸ਼ੀ ਵਿਗਿਆ ਕੇਂਦਰ ਪਠਾਨਕੋਟ ਦੇ ਮਾਹਿਰ ਬਿਕਰਮਜੀਤ ਸਿੰਘ, ਨਵਪ੍ਰੇਮ ਸਿੰਘ ਅਤੇ ਮਨੂ ਤਿਆਗੀ ਨੇ ਸਪੱਸ਼ਟ ਕੀਤਾ ਕਿ ਚਮਕੀ ਬੁਖਾਰ ਦਾ ਲੀਚੀ ਨਾਲ ਦੂਰ-ਦੂਰ ਤੱਕ ਦਾ ਵੀ ਵਾਸਤਾ ਨਹੀਂ ਹੈ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ‘ਗਲੋਇੰਗ ਸਕਿਨ’

ਲੀਚੀ ’ਤੇ ਕੋਵਿਡ-19 ਦਾ ਅਸਰ
ਮਾਹਿਰਾਂ ਨੇ ਦੱਸਿਆ ਕਿ ਲੀਚੀ ’ਤੇ ਕੋਵਿਡ-19 ਦਾ ਸਿੱਧੇ ਤੌਰ ’ਤੇ ਤਾਂ ਕੋਈ ਅਸਰ ਨਹੀਂ ਸੀ। ਪਰ ਦੇਸ਼ ਭਰ ਅੰਦਰ ਲਾਕਡਾਊਨ ਕਾਰਣ ਲੀਚੀ ਨਾਲ ਸਬੰਧਤ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਆਮ ਤੌਰ ’ਤੇ ਲੀਚੀ ਦੇ ਬਾਗਾਂ ਦੇ ਠੇਕੇ ਲੈ ਕੇ ਇਸ ਦੀ ਤੁੜਾਈ ਤੇ ਮੰਡੀਕਰਨ ਦਾ ਸਾਰਾ ਕੰਮ ਬਿਹਾਰ ਅਤੇ ਯੂਪੀ ਤੋਂ ਆਉਣ ਵਾਲੇ ਮਜ਼ਦੂਰ ਹੀ ਕਰਦੇ ਹਨ। ਪਰ ਇਸ ਸੀਜਨ ਵਿਚ ਪ੍ਰਵਾਸੀ ਮਜ਼ਦੂਰਾਂ ਅਤੇ ਠੇਕੇਦਾਰਾਂ ਦੀ ਘਾਟ ਕਾਰਣ ਲੀਚੀ ਦੇ ਬਾਗਬਾਨਾਂ ਨੂੰ ਬਾਗਾਂ ਦਾ ਪੂਰਾ ਰੇਟ ਨਹੀਂ ਮਿਲ ਸਕਿਆ। ਹਾਲਾਤ ਇਹ ਬਣੇ ਹੋਏ ਹਨ ਕਿ ਇਸ ਸਾਲ ਕਈ ਬਾਗਬਾਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 80 ਫੀਸਦੀ ਘਾਟੇ ਦਾ ਸਾਹਮਣਾ ਕੀਤਾ ਹੈ।

ਦੋ ਸਾਲ ਪਈ ਦੋਹਰੀ ਮਾਰ

PunjabKesari
ਗੁਰਦਾਸਪੁਰ ਨੇੜਲੇ ਪਿੰਡ ਬਰਿਆਰ ਨਾਲ ਸਬੰਧਤ ਬਾਗਬਾਨ ਦਿਲਬਾਗ ਸਿੰਘ ਲਾਲੀ ਚੀਮਾ ਨੇ ਕਿਹਾ ਕਿ ਪਿਛਲੇ ਚਮਕੀ ਬੁਖਾਰ ਨੇ ਉਨ੍ਹਾਂ ਦਾ ਕੰਮ ਏਨੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਕਿ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ 50 ਫੀਸਦੀ ਰੇਟ ਹੀ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਵੱਡੀਆਂ ਉਮੀਦਾਂ ਸਨ। ਪਰ ਇਸ ਸੀਜਨ ਵਿਚ ਪਹਿਲਾਂ ਤਾਂ ਲੀਚੀ ਦੀ ਕਲਕੱਤੀਆਂ ਕਿਸਮ ਨੂੰ ਬਹੁਤ ਘੱਟ ਫਲ ਲੱਗਾ ਸੀ ਅਤੇ ਦੇਹਰਾਦੂਨ ਕਿਸਮ ਦੀ ਪੈਦਾਵਾਰ ਵੀ ਉਮੀਦ ਮੁਤਾਬਿਕ ਨਹੀਂ ਸੀ। ਉਨ੍ਹਾਂ ਕਿਹਾ ਕਿ ਕਲਕੱਤੀਆਂ ਕਿਸਮ ਵੈਸੇ ਵੀ ਇਕ ਸਾਲ ਛੱਡ ਕੇ ਚੰਗੀ ਪੈਦਾਵਾਰ ਦਿੰਦੀ ਹੈ। ਪਰ ਉਨਾਂ ਨੂੰ ਦੇਹਰਾਦੂਨ ਕਿਸਮ ਤੋਂ ਚੰਗੀ ਉਮੀਦ ਸੀ। ਪਰ ਲਾਕਡਾਊਨ ਕਾਰਣ ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ 25 ਤੋਂ 30 ਫੀਸਦੀ ਆਮਦਨ ਵੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਲੋਕਾਂ ਅਫਵਾਹਾਂ ’ਤੇ ਯਕੀਨ ਕਰਦੇ ਹਨ। ਜਿਸ ਕਾਰਣ ਅਕਸਰ ਹੀ ਉਨ੍ਹਾਂ ਨੂੰ ਕੇਸ ਨਾ ਕਿਸੇ ਅਫਵਾਹ ਕਾਰਣ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’

PunjabKesari


author

rajwinder kaur

Content Editor

Related News