ਮਾਰੂਥਲੀ ਟਿੱਡੀਆਂ ਵਿੱਚ ਗਰਮੀਆਂ ਦਾ ਪ੍ਰਜਨਣ ਜਾਰੀ: ਐੱਫ.ਏ.ਓ.

Wednesday, Aug 12, 2020 - 09:52 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਅਫਰੀਕਾ ਦੇ ਮੁਲਕਾਂ ਤੋਂ ਲੈ ਕੇ ਦੱਖਣੀ ਏਸ਼ੀਆ ਤੱਕ ਟਿੱਡੀਆਂ ਦਾ ਹਮਲਾ ਲਗਾਤਾਰ ਮੰਡਰਾ ਰਿਹਾ ਹੈ। ਅਫਰੀਕਾ ਦੇ ਹੋਰਨਾ ਦੇਸ਼ਾਂ ਦੇ ਨਾਲ-ਨਾਲ ਯਮਨ ਵਿਚ ਮਾਰੂਥਲ ਟਿੱਡੀਆਂ ਦੇ ਝੁੰਡ ਕਾਇਮ ਹਨ। ਇਸ ਤੋਂ ਇਲਾਵਾ ਭਾਰਤ-ਪਾਕ ਸਰਹੱਦ ਦੇ ਦੋਵਾਂ ਪਾਸਿਆਂ ਨਾਲ ਵੀ ਗਰਮੀਆਂ ਦਾ ਪ੍ਰਜਨਨ ਵੀ ਜਾਰੀ ਹੈ। ਐੱਫ.ਏ.ਓ. ਦੁਆਰਾ ਜਾਰੀ ਰਿਪੋਰਟ ਮੁਤਾਬਕ ਵੱਖ-ਵੱਖ ਦੇਸ਼ਾਂ ਸਣੇ ਭਾਰਤ-ਪਾਕਿਸਤਾਨ ਵਿੱਚ ਟਿੱਡੀ ਦਲ ਹਮਲੇ ਦੇ ਮੌਜੂਦਾ ਹਾਲਾਤ ਇਸ ਪ੍ਰਕਾਰ ਹਨ। 

ਇਥੋਪੀਆ
ਇਸਦੇ ਸੋਮਾਲੀ ਖੇਤਰ ਦੇ ਪੱਛਮੀ ਓਗਡਾਨ ਅਤੇ ਆਫਰ ਖੇਤਰ ਦੀ ਉੱਤਰੀ ਰਿਫਤ ਘਾਟੀ ਵਿਚ ਤਾਜ਼ੇ ਹਰੇ ਰੰਗ ਦੇ ਬਨਸਪਤੀ ਦੇ ਵਿਸ਼ਾਲ ਖੇਤਰ ਵਿੱਚ ਅਣਪਛਾਤੇ ਝੁੰਡ ਮੌਜੂਦ ਹਨ। 7 ਅਗਸਤ ਨੂੰ, ਉੱਤਰ ਪੱਛਮੀ ਕੀਨੀਆ ਤੋਂ ਇਕ ਅਣਪਛਾਤਾ ਝੁੰਡ ਐੱਸ.ਐੱਨ.ਐੱਨ.ਪੀ.ਆਰ.ਦੀ ਦੱਖਣੀ ਘਾਟੀ ਦਿਖਾਈ ਦਿੱਤਾ ਹੈ। 

ਸੋਮਾਲੀਆ
ਇਸ ਦੇ ਉੱਤਰ-ਪੱਛਮ ਅਤੇ ਉਤਰ-ਪੂਰਬ ਵਿਚ ਵੀ ਟਿੱਡੀਆਂ ਦੇ ਝੁੰਡ ਦੇਖੇ ਗਏ ਹਨ। ਇਸ ਤੋਂ ਇਲਾਵਾ ਗੈਲਗੁਡੁਡ ਦੇ ਮੱਧ ਖੇਤਰ ਵਿੱਚ ਵੀ ਬਹੁਤ ਸਾਰੇ ਬਾਲਗ ਟਿੱਡੇ ਮੌਜੂਦ ਹਨ। 

ਦੱਖਣੀ ਸੁਡਾਨ
ਇਸ ਦੇ ਉੱਤਰ ਪੱਛਮੀ ਕੀਨੀਆ ਤੋਂ ਘੱਟੋ-ਘੱਟ ਇਕ ਅਣਪਛਾਤਾ ਝੁੰਡ 2 ਅਗਸਤ ਨੂੰ ਕਪੋਇਟਾ ਨੇੜੇ  ਦੱਖਣ-ਪੂਰਬ ਵਿੱਚ ਆਇਆ ਸੀ। ਅਗਲੇ ਕੁਝ ਦਿਨਾਂ ਵਿੱਚ ਉੱਤਰ ਵੱਲ ਵਧਦਾ ਹੋਇਆ ਵੇਖਿਆ ਗਿਆ ਹੈ। 

ਯਮਨ
ਅੰਦਰੂਨੀ ਹਿੱਸਿਆਂ ਵਿਚ ਹਾਲ ਹੀ ਦੌਰਾਨ ਪਏ ਮੀਂਹ ਦੇ ਖੇਤਰਾਂ ਵਿੱਚ ਪ੍ਰਜਨਨ ਜਾਰੀ ਹੈ ਅਤੇ ਵੱਡੇ ਝੁੰਡ ਬਣ ਰਹੇ ਹਨ। 4 ਅਗਸਤ ਨੂੰ ਇਕ ਝੁੰਡ ਉੱਤਰੀ ਲਾਲ ਸਾਗਰ ਦੇ ਤੱਟ ’ਤੇ ਆਇਆ ਹੈ।

ਪਾਕਿਸਤਾਨ
ਨਗਰਪਾਰਕਰ ਅਤੇ ਭਾਰਤ ਦੀ ਸਰਹੱਦ ਨੇੜੇ ਦੱਖਣ-ਪੂਰਬੀ ਸਿੰਧ ਵਿੱਚ ਵੱਡੇ ਟਿੱਡੀ ਦਲਾਂ ਉੱਤੇ ਲਗਾਤਾਰ ਕਾਬੂ ਕਰਨ ਲਈ ਕੰਮ ਚਲ ਰਿਹਾ ਹੈ। ਚੋਲਿਸਤਾਨ ਅਤੇ ਲਸਬੇਲਾ ਵਿੱਚ ਪ੍ਰਜਨਨ ਲਈ ਬਹੁਤ ਘੱਟ ਬਾਲਗ ਟਿੱਡੀਆਂ ਮੌਜੂਦ ਹਨ। ਭਾਰਤ
ਉੱਤਰੀ ਰਾਜਸਥਾਨ ਵਿੱਚ ਸਿਰਫ਼ ਕੁਝ ਬਸੰਤ-ਨਸਲ ਦੇ ਬਾਲਗ ਸਮੂਹ ਅਤੇ ਝੁੰਡ ਮੌਜੂਦ ਹਨ, ਕਿਉਂਕਿ ਜ਼ਿਆਦਾਤਰ ਪਹਿਲੀ ਪੀੜ੍ਹੀ ਦੇ ਟਿੱਡੀ ਦਲ ਸਮੂਹ ਪ੍ਰਜਨਣ ਲਈ ਬੈਠ ਗਏ ਹਨ। ਨਤੀਜੇ ਵਜੋਂ ਮੀਂਹ ਪੈਣ ਕਰਕੇ ਵੱਡੇ ਪੱਧਰ ’ਤੇ ਹੌਪਰ ਸਮੂਹਾਂ ਦਾ ਗਠਨ ਜਾਰੀ ਹੈ। 

ਇੰਨਾ ਸਾਰੇ ਥਾਵਾਂ ਉੱਤੇ ਲਗਾਤਾਰ ਟਿੱਡੀਆਂ ਦੇ ਹਮਲੇ 'ਤੇ ਕਾਬੂ ਪਾਉਣ ਲਈ ਵੀ ਕਾਰਜ ਚੱਲ ਰਹੇ ਹਨ । ਇਸ ਸਬੰਧੀ ਭਾਰਤ ਦੇ ਮਜੂਦਾ ਹਾਲਾਤਾਂ ਬਾਰੇ ਗੱਲ ਕਰੀਏ ਤਾਂ 11 ਅਪ੍ਰੈਲ 2020 ਤੋਂ ਹੁਣ ਤੱਕ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫ਼ਤਰਾਂ (ਐੱਲ.ਸੀ.ਓ.) ਦੁਆਰਾ 2,58,406 ਹੈਕਟੇਅਰ ਰਕਬੇ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਕੀਤੇ ਗਏ ਹਨ। 9 ਅਗਸਤ 2020 ਤੱਕ ਰਾਜ ਸਰਕਾਰਾਂ ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਦੇ ਰਾਜਾਂ ਵਿੱਚ 2,64,491 ਹੈਕਟੇਅਰ ਰਕਬੇ ਵਿੱਚ ਕੰਟਰੋਲ ਕਾਰਜ ਚਲਾਏ ਜਾ ਚੁੱਕੇ ਹਨ। ਪਰ ਇਸਦੇ ਬਾਵਜੂਦ ਵੀ ਟਿੱਡੀਆਂ ਦਾ ਲਗਾਤਾਰ ਪ੍ਰਜਨਣ ਜਾਰੀ ਹੈ ।    
 


rajwinder kaur

Content Editor

Related News