ਖਤਰਨਾਕ ਕੀੜਿਆਂ ਦੀ ‘ਜੈਵਿਕ ਰੋਕਥਾਮ’ ਸਬੰਧੀ ਜਾਣਕਾਰੀ ਤੋਂ ਕੋਹਾਂ ਦੂਰ ਹਨ ਅਜੋਕੇ ਦੌਰ ਦੇ ਕਿਸਾਨ
Monday, Jul 13, 2020 - 05:44 PM (IST)
ਗੁਰਦਾਸਪੁਰ (ਹਰਮਨਪ੍ਰੀਤ) - ਖਾਦਾਂ-ਦਵਾਈਆਂ ਦੀ ਬੇਤਹਾਸ਼ਾ ਵਰਤੋਂ ਕਰਨ ਦੀ ਦੌੜ ’ਚ ਕਿਸਾਨ ਕੁਦਰਤ ਦੇ ਅਨਮੋਲ ਖਜਾਨਿਆਂ ਨੂੰ ਇਸ ਹੱਦ ਤੱਕ ਨਜ਼ਰ-ਅੰਦਾਜ ਕਰ ਚੁੱਕੇ ਹਨ ਕਿ ਫਸਲਾਂ ’ਚ ਕਈ ਕੀੜਿਆਂ ਦੀ ਰੋਕਥਾਮ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ‘ਮਿੱਤਰ ਕੀੜੇ’ ਕਿਸਾਨਾਂ ਦੀ ਜਾਣਕਾਰੀ ਤੋਂ ਦੂਰ ਹੁੰਦੇ ਜਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਵੱਖ-ਵੱਖ ਖੇਤਾਂ ਵਿਚ ਅਨੇਕਾਂ ਮਿੱਤਰ ਕੀੜੇ ਮੌਜੂਦ ਹੁੰਦੇ ਹਨ, ਜੋ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਨਸ਼ਟ ਕਰਨ ਅਤੇ ਕੁਦਰਤ ਵਿਚ ਸੰਤੁਲਨ ਬਣਾਉਣ ਵਿੱਚ ਵੱਡੀ ਮਦਦ ਕਰਦੇ ਹਨ। ਪਰ ਜ਼ਿਆਦਾਤਰ ਕਿਸਾਨਾਂ ਨੂੰ ਨਾਂ ਤਾਂ ਇਨ੍ਹਾਂ ਮਿੱਤਰ ਕੀੜਿਆਂ ਦੀ ਪਛਾਣ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਹੈ।
ਹਰ ਪੱਖੋਂ ਲਾਹੇਵੰਦ ਹਨ ਹਾਨੀਕਾਰਕ ਕੀੜਿਆਂ ਦੀ ਜੈਵਿਕ ਰੋਕਥਾਮ ਦੇ ਢੰਗ
ਮਿੱਤਰ ਕੀੜਿਆਂ ਦੀ ਵਰਤੋਂ ਨਾਲ ਹਾਨੀਕਾਰਕ ਕੀਟਾਂ ਦੀ ਰੋਕਥਾਮ ਕਰਨ ਦੇ ਜੈਵਿਕ ਢੰਗ ਹਰ ਪੱਖੋਂ ਲਾਹੇਵੰਦ ਹਨ। ਜੈਵਿਕ ਰੋਕਥਾਮ ਕਰਨ ਨਾਲ ਵਾਤਾਵਰਣ ਪ੍ਰਦੂਸ਼ਤ ਨਹੀਂ ਹੁੰਦਾ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਜ਼ਹਿਰਾਂ ਦੀ ਰਹਿੰਦ-ਖੂੰਹਦ, ਮਿੱਤਰ ਕੀੜਿਆਂ 'ਤੇ ਮਾੜਾ ਅਸਰ, ਕੀੜਿਆਂ ਵਿੱਚ ਜ਼ਹਿਰ ਸਹਿਣ ਦੀ ਸ਼ਕਤੀ ਆਦਿ ਨਾਲ ਸਬੰਧਿਤ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
ਮਿੱਤਰ ਕੀੜਿਆਂ ਸਬੰਧੀ ਕੀ ਹਨ ਪੀ.ਏ.ਯੂ. ਦੀਆਂ ਸਿਫਾਰਸ਼ਾਂ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਮਾਦ, ਜੈਵਿਕ ਝੋਨੇ, ਮੱਕੀ ਅਤੇ ਚਾਰੇ ਵਾਲੀ ਮੱਕੀ ਦੇ ਮੁੱਖ ਦੁਸ਼ਮਣ ਕੀੜੇ (ਗੜੂੰਏਂ) ਨੂੰ ਨਸ਼ਟ ਕਰਨ ਲਈ ਟਰਾਈਕੋਗਰਾਮਾ ਕਿਲੋਨਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਮਿੱਤਰ ਕੀੜਿਆਂ ਦੀ ਵਰਤੋਂ ਸਬੰਧੀ ਸਿਫਾਰਿਸ਼ ਕੀਤੀ ਗਈ ਹੈ। ਇਹ ਮਿੱਤਰ ਕੀੜੇ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਟਰਾਈਕੋ-ਕਾਰਡ ਰਾਹੀਂ ਕਿਸਾਨਾਂ ਦੇ ਖੇਤਾਂ ਵਿਚ ਛੱਡੇ ਜਾ ਸਕਦੇ ਹਨ। ਇਹ ਮਿੱਤਰ ਕੀੜਾ ਦੁਸ਼ਮਣ ਕੀੜੇ ਦੇ ਅੰਡੇ ਅੰਦਰ ਆਪਣੇ ਅੰਡੇ ਦੇ ਕੇ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਇਸਦੇ ਬੱਚੇ ਦੁਸ਼ਮਣ ਕੀੜੇ ਦੇ ਆਂਡੇ ਦੇ ਅੰਦਰ ਪਲਦੇ ਹਨ ਅਤੇ ਅੰਤ ਵਿਚ ਉਸਨੂੰ ਖਤਮ ਕਰ ਦਿੰਦੇ ਹਨ।
ਮੱਤੇਵਾੜਾ ਜੰਗਲ ਦੇ ਕੁਦਰਤੀ ਮਾਹੌਲ ਨੂੰ ਵਿਗਾੜਨ ਦੀ ਚਿੰਤਾ ਨਾਲ ਉਸਰਨ ਜਾ ਰਿਹੈ ‘ਸਨਅਤੀ ਪਾਰਕ’
ਕਿਵੇਂ ਅਤੇ ਕਦੋਂ ਛੱਡੇ ਜਾ ਸਕਦੇ ਹਨ ਮਿੱਤਰ ਕੀੜੇ?
ਪੀ.ਏ.ਯੂ. ਦੇ ਮਾਹਿਰਾਂ ਅਨੁਸਾਰ ਵੱਖ-ਵੱਖ ਫਸਲਾਂ ਵਿਚ ਮਿੱਤਰ ਕੀੜੇ ਛੱਡਣ ਦੇ ਢੰਗ ਅਤੇ ਸਮਾਂ ਵੱਖਰਾ ਵੱਖਰਾ ਹੈ। ਕਮਾਦ ਦੇ ਖੇਤਾਂ ਵਿਚ ਮਿੱਤਰ ਕੀੜੇ ਛੱਡਣ ਲਈ ਇਕ ਟਰਾਈਕੋ-ਕਾਰਡ, ਜਿਸ ਉਪਰ 20,000 ਪਰਜੀਵੀ ਕਿਰਿਆ ਕੀਤੇ ਹੋਏ ਕੌਰਸਾਇਰਾ ਦੇ ਅੰਡੇ ਲੱਗੇ ਹੁੰਦੇ ਹਨ, ਨੂੰ 50.75 ਸੈ.ਮੀ. ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟ ਕੇ ਕਮਾਦ ਦੇ ਪੱਤਿਆਂ ਤੇ ਹੇਠਲੇ ਪਾਸੇ ਇਕ ਏਕੜ ਵਿੱਚ ਬਰਾਬਰ ਦੂਰੀ 'ਤੇ 40 ਥਾਂਵਾਂ ’ਤੇ ਸ਼ਾਮ ਵੇਲੇ ਪਿੰਨਾਂ ਨਾਲ ਨੱਥੀ ਕਰਨਾ ਚਾਹੀਦਾ ਹੈ।
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਝੋਨੇ ਦੀ ਫਸਲ
ਜੈਵਿਕ ਵਿਧੀ ਨਾਲ ਤਿਆਰ ਕੀਤੇ ਜਾ ਰਹੇ ਝੋਨੇ ’ਚ ਪੱਤਾ ਲਪੇਟ ਸੁੰਡੀ, ਪੀਲੇ ਤਣੇ ਦੇ ਗੜੂੰਏਂ ਦੀ ਟਰਾਈਕੋਗਰਾਮਾ ਕਿਲੋਨਸ ਅਤੇ ਟਰਾਈਕੋਗਰਾਮਾ ਜੈਪੋਨਿਕਮ ਦੇ ਦੋ-ਦੋ ਟਰਾਈਕੋ-ਕਾਰਡਾਂ ਨੂੰ 51.5 ਸੈ.ਮੀ. ਛੋਟੇ ਆਕਾਰ ਦੇ 40 ਬਰਾਬਰ ਹਿੱਸਿਆਂ ਵਿੱਚ ਕੱਟ ਲਓ। ਕੱਟਣ ਤੋਂ ਬਾਅਦ ਇਕ ਏਕੜ ਖੇਤ ਵਿਚ ਬਰਾਬਰ ਦੂਰੀ 'ਤੇ 40 ਥਾਂਵਾਂ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਪਿੰਨਾਂ ਨਾਲ ਨੱਥੀ ਕਰਨਾ ਚਾਹੀਦਾ ਹੈ। ਹਰੇਕ ਹਿੱਸੇ ਉਪਰ ਲਗਭਗ 1000 ਪਰਜੀਵੀ ਕਿਰਿਆ ਕੀਤੇ ਹੋਏ ਅੰਡੇ ਲੱਗੇ ਹੁੰਦੇ ਹਨ।
ਮੱਕੀ ਦੀ ਫਸਲ
ਮੱਕੀ ਦੇ ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਇਹ ਟਰਾਈਕੋ-ਕਾਰਡ ਦੋ ਵਾਰ ਪਹਿਲੀ ਵਾਰੀ 10 ਦਿਨ ਦੀ ਫ਼ਸਲ ’ਤੇ ਅਤੇ ਦੂਜੀ ਵਾਰੀ 17 ਦਿਨ ਦੀ ਫ਼ਸਲ 'ਤੇ ਛਡਣੇ ਚਾਹੀਦੇ ਹਨ। ਇਸ ਮੰਤਲ ਲਈ ਦੋ ਟਰਾਈਕੋ-ਕਾਰਡਾਂ ਨੂੰ 51.5 ਸੈ.ਮੀ. ਦੇ ਆਕਾਰ ਦੇ 40 ਹਿੱਸਿਆਂ ਵਿਚ ਬਰਾਬਰ ਕੱਟ ਲਵੋ। ਇਨ੍ਹਾਂ ਹਿੱਸਿਆਂ ਨੂੰ ਮੱਕੀ ਦੇ ਬੂਟੇ ਦੀ ਵਿਚਲੀ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਇਕ ਏਕੜ ਖੇਤ ਵਿੱਚ ਬਰਾਬਰ ਦੂਰੀ ’ਤੇ 40 ਥਾਂਵਾਂ ’ਤੇ ਪਿੰਨਾਂ ਨਾਲ ਨੱਥੀ ਕਰਨਾ ਚਾਹੀਦਾ ਹੈ।
15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ
ਚਾਰੇ ਵਾਲੀ ਮੱਕੀ
ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਇਹ ਟਰਾਈਕੋ-ਕਾਰਡ ਦੋ ਵਾਰ ਪਹਿਲੀ ਵਾਰੀ 10 ਦਿਨਾਂ ਦੀ ਫ਼ਸਲ ਤੇ ਅਤੇ ਦੂਜੀ ਵਾਰੀ 17 ਦਿਨਾਂ ਦੀ ਫ਼ਸਲ ’ਤੇ ਛੱਡੋ। ਇਸ ਲਈ 2.5 ਟਰਾਈਕੋ-ਕਾਰਡਾਂ ਨੂੰ 51.5 ਸੈ.ਮੀ. ਦੇ ਆਕਾਰ ਦੇ 50 ਹਿੱਸਿਆਂ ਵਿਚ ਬਰਾਬਰ ਕੱਟ ਕੇ ਇੱਕ ਏਕੜ ਖੇਤ ਵਿੱਚ 50 ਥਾਂਵਾਂ ’ਤੇ ਮੱਕੀ ਦੇ ਬੂਟਿਆਂ ਦੀ ਗੋਭ ਵਿੱਚ ਰੱਖੋ।
ਦੇਸ਼ ਦੀ ਡੁੱਬਦੀ ਆਰਥਿਕਤਾ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)
ਕਿਥੋਂ ਮਿਲਦੇ ਹਨ ਟਰਾਈਕੋ-ਕਾਰਡ
ਪੀ.ਏ.ਯੂ. ਦੇ ਮਾਹਿਰਾਂ ਨੇ ਦੱਸਿਆ ਕਿ ਟਰਾਈਕੋ-ਕਾਰਡ ਕੀਟ ਵਿਗਿਆਨ ਵਿਭਾਗ ਪੀ.ਏ.ਯੂ. ਲੁਧਿਆਣਾ, ਅਬੋਹਰ, ਗੁਰਦਾਸਪੁਰ, ਅਤੇ ਬਠਿੰਡਾ ਵਿਖੇ ਖੇਤਰੀ ਖੋਜ ਕੇਂਦਰਾਂ ਵਿਚ ਜੈਵਿਕ ਰੋਕਥਾਮ ਪ੍ਰਯੋਗਸ਼ਾਲਾਵਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਨਾਲ ਇਹ ਕਾਰਡ ਨਵਾਂ ਸ਼ਹਿਰ ਕੋਆਪਰੇਟਿਵ ਖੰਡ ਮਿੱਲ ਲਿਮਟਿਡ, ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ); ਮੋਰਿੰਡਾ ਕੋਆਪਰੇਟਿਵ ਖੰਡ ਮਿਲ ਲਿਮਟਿਡ, ਮੋਰਿੰਡਾ (ਰੋਪੜ); ਗੁਰਦਾਸਪੁਰ ਕੋਆਪਰੇਟਿਵ ਖੰਡ ਮਿਲ ਲਿਮਟਿਡ, ਪਨਿਆੜ ਗੁਰਦਾਸਪੁਰ, ਨਾਹਰ ਖੰਡ ਮਿਲ ਪ੍ਰਾਈਵੇਟ ਲਿਮਟਿਡ, ਅਮਲੋਹ (ਫ਼ਤਿਹਗੜ੍ਹ ਸਾਹਿਬ) ਅਤੇ ਰਾਣਾ ਖੰਡ ਮਿਲ ਲਿਮਟਿਡ, ਬੁੱਟਰ ਸਿਵੀਆਂ (ਅੰਮ੍ਰਿਤਸਰ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਕਿਹੜੀਆਂ ਸਾਵਧਾਨੀਆਂ ਵਰਤਣ ਦੀ ਹੈ ਲੋੜ?
. ਟਰਾਈਕੋ-ਕਾਰਡ ਸ਼ਾਮ ਦੇ ਸਮੇਂ ਬੂਟਿਆਂ ਨਾਲ ਨੱਥੀ ਕਰਨੇ ਚਾਹੀਦੇ ਹਨ।
. ਬਾਰਿਸ਼ ਦੇ ਸਮੇਂ ਇਹ ਕੀੜੇ ਨਹੀਂ ਛੱਡਣੇ ਚਾਹੀਦੇ।
. ਮਿੱਤਰ ਕੀੜੇ ਛੱਡ ਕੇ ਉਨ੍ਹਾਂ ਖੇਤਾਂ ਵਿਚ ਕੀਟ ਨਾਸ਼ਕਾਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ।
. ਚਾਰੇ ਵਾਲੇ ਖੇਤਾਂ ਵਿਚ ਕਾਰਡ ਨੱਥੀ ਕਰਨ ਮੌਕੇ ਪਿੰਨਾਂ ਨਹੀਂ ਲਗਾਉਣੀ ਚਾਹੀਦੀਆਂ।
ਅਪਾਹਜ ਵਿਅਕਤੀਆਂ ਲਈ ਪੜ੍ਹਾਈ ਅਤੇ ਰੁਜ਼ਗਾਰ ਦੇ ਜਾਣੋ ਖ਼ਾਸ ਮੌਕੇ
ਅਹਿਮ ਸੁਝਾਅ ਧਿਆਨ ਵਿਚ ਰੱਖਣ ਦੀ ਲੋੜ
. ਦਵਾਈਆਂ ਦੀ ਵਰਤੋਂ ਮੌਕੇ ਮਾਹਿਰਾਂ ਦੀ ਸਿਫਾਰਸ਼ ਜਰੂਰ ਲਈ ਜਾਵੇ।
. ਕੀੜੇ ਛੱਡਣ ਦੇ ਬਾਅਦ ਬਹੁਤ ਜ਼ਰੂਰੀ ਹਾਲਤ ਵਿਚ ਕੀਟਨਾਸ਼ਕ ਪਾਉਣੀ ਚਾਹੀਦੀ ਹੈ ਅਤੇ ਇਸ ਮੰਤਵ ਲਈ ਵੀ ਹਰੇ ਤਿਕੋਣ ਵਾਲੇ ਕੀਟਨਾਸ਼ਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
. ਜੈਵਿਕ ਕੀਟਨਾਸ਼ਕ ਨਿੰਮ, ਬੀ. ਟੀ ਆਦਿ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
. ਪ੍ਰਭਾਵਿਤ ਬੂਟਿਆਂ 'ਤੇ ਹੀ ਕੀਟਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਲਈ ਸਵੇਰ ਜਾਂ ਸ਼ਾਮ ਦਾ ਸਮਾ ਚੁਣਨਾ ਚਾਹੀਦਾ ਹੈ।
. ਖੇਤਾਂ ਵਿਚ ਅੱਗ ਨਹੀਂ ਲਗਾਉਣੀ ਚਾਹੀਦੀ।
. ਖੇਤਾਂ ਦੇ ਆਲੇ ਦੁਆਲੇ ਰੁੱਖ ਲਗਾਉਣੇ ਚਾਹੀਦੇ ਹਨ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’