ਦੇਸ਼ ’ਚ 1082.22 ਲੱਖ ਹੈਕਟੇਅਰ ਰਕਬੇ ’ਚ ਸਾਉਣੀ ਫ਼ਸਲਾਂ ਦੀ ਬਿਜਾਈ, ਪਿਛਲੇ ਸਾਲ ਨਾਲੋਂ 7.15 ਫੀਸਦੀ ਵਾਧਾ

Sunday, Aug 30, 2020 - 10:38 AM (IST)

ਦੇਸ਼ ’ਚ 1082.22 ਲੱਖ ਹੈਕਟੇਅਰ ਰਕਬੇ ’ਚ ਸਾਉਣੀ ਫ਼ਸਲਾਂ ਦੀ ਬਿਜਾਈ, ਪਿਛਲੇ ਸਾਲ ਨਾਲੋਂ 7.15 ਫੀਸਦੀ ਵਾਧਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਹਾੜੀ ਦੀ ਵਾਢੀ ਦੇ ਸਮੇਂ ਤੋਂ ਦੇਸ਼ ਭਰ ਵਿੱਚ ਲਗਾਤਾਰ ਸਾਉਣੀ ਦੀ ਫਸਲ ਦੀ ਬਿਜਾਈ ਦਾ ਡਰ ਬਣਿਆ ਹੋਇਆ ਸੀ ਕਿ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਹੇਠਲੇ ਰਕਬੇ ਵਿੱਚ ਵੱਡੀ ਗਿਰਾਵਟ ਆਵੇਗੀ। ਪਰ ਸਰਕਾਰੀ ਅੰਕੜਿਆਂ ਮੁਤਾਬਿਕ ਹੁਣ ਤਕ ਦੇ ਨਤੀਜੇ ਇਸਦੇ ਉਲਟ ਆ ਰਹੇ ਹਨ। ਦੇਸ਼ ਵਿੱਚ ਸਾਉਣੀ ਫ਼ਸਲਾਂ ਦੀ ਬਿਜਾਈ ਦਾ ਕੰਮ ਤਸੱਲੀਬਖ਼ਸ਼ ਢੰਗ ਨਾਲ ਚੱਲ ਰਿਹਾ ਹੈ ਤੇ ਸਾਉਣੀ ਦੇ ਬਿਜਾਈ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 28 ਅਗਸਤ 2020 ਤੱਕ 1082.22 ਲੱਖ ਹੈਕਟੇਅਰ ਰਕਬੇ ਵਿੱਚ ਸਾਉਣੀ ਫ਼ਸਲਾਂ ਦੀ ਬਿਜਾਈ ਕੀਤੀ ਜਾ ਚੁੱਕੀ ਹੈ।ਪਿਛਲੇ ਸਾਲ ਇਸੇ ਸਮੇਂ ਤੱਕ ਇਹ ਰਕਬਾ 1009.98 ਲੱਖ ਹੈਕਟੇਅਰ ਸੀ। ਇਸ ਤਰਾਂ ਸਾਉਣੀ ਫ਼ਸਲਾਂ ਦੇ ਬਿਜਾਈ ਰਕਬੇ ਵਿੱਚ ਹੁਣ ਤੱਕ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ 7.15 ਫੀਸਦੀ ਵਾਧਾ ਹੋਇਆ ਹੈ। ਫ਼ਸਲਵਾਰ ਰਕਬੇ ਦਾ ਵੇਰਵਾ ਇਸ ਪ੍ਰਕਾਰ ਹੈ ।

ਪੜ੍ਹੋ ਇਹ ਵੀ ਖਬਰ - ਕਿਰਸਾਨੀ ''ਤੇ ਮੰਡਰਾ ਰਿਹਾ ਕੋਰੋਨਾ ਦਾ ਜ਼ੋਖ਼ਮ, ਆਰਥਿਕਤਾ ’ਚ ਆ ਸਕਦੀ 5.1% ਦੀ ਕਮੀ (ਵੀਡੀਓ)

PunjabKesari

ਕੋਵਿਡ-19 ਸੰਕਟ 'ਤੇ ਭਾਰੀ ਪਈ ਕਿਸਾਨਾਂ ਦੀ ਹਿੰਮਤ, ਜਾਣੋ ਕਿਹੜੇ ਸੂਬੇ ’ਚ ਕਿੰਨੀ ਹੋਈ ਸਾਉਣੀ ਫਸਲਾਂ ਦੀ ਬਿਜਾਈ

ਝੋਨੇ ਦੀ ਬਿਜਾਈ ਹੇਠ ਰਕਬਾ 389.81 ਲੱਖ ਹੈਕਟੇਅਰ ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲ 354.41 ਲੱਖ ਹੈਕਟੇਅਰ ਸੀ। ਇਸ ਤਰਾਂ ਝੋਨੇ ਦੀ ਕਾਸ਼ਤ ਹੇਠ ਰਕਬੇ ਵਿੱਚ 35.40 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਇਸ ਸਮੇਂ ਤੱਕ 128.65 ਲੱਖ ਹੈਕਟੇਅਰ ਰਕਬੇ ਦੇ ਮੁਕਾਬਲੇ 134.57 ਲੱਖ ਹੈਕਟੇਅਰ ਰਕਬੇ ਵਿੱਚ ਦਾਲਾਂ ਦੀ ਬਿਜਾਈ ਕੀਤੀ ਗਈ ਹੈ। ਦਾਲਾਂ ਦੀ ਕਾਸ਼ਤ ਹੇਠ ਰਕਬੇ ਵਿੱਚ ਪਿਛਲੇ ਸਾਲ ਨਾਲੋਂ 5.91 ਲੱਖ ਹੈਕਟੇਅਰ ਵਾਧਾ ਦਰਜ ਕੀਤਾ ਗਿਆ ਹੈ। 176.89 ਲੱਖ ਹੈਕਟੇਅਰ ਰਕਬੇ ਵਿੱਚ ਮੋਟੇ ਅਨਾਜਾਂ ਦੀ ਬਿਜਾਈ ਕੀਤੀ ਗਈ ਹੈ, ਜੋ ਪਿਛਲੇ ਸਾਲ 172.49 ਲੱਖ ਹੈਕਟੇਅਰ ਸੀ ਜੋ 4.40 ਲੱਖ ਹੈਕਟੇਅਰ ਵੱਧ ਰਕਬਾ ਹੈ । 

ਕੀ ਤੁਸੀਂ ਵੀ ਪਤਨੀ ਦੇ ਗੁੱਸੇ ’ਤੇ ਕਾਬੂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪਿਛਲੇ ਸਾਲ ਦੇ 51.68 ਲੱਖ ਹੈਕਟੇਅਰ ਦੇ ਮੁਕਾਬਲੇ 52.29 ਲੱਖ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਬਿਜਾਈ ਕੀਤੀ ਗਈ ਹੈ। ਪਿਛਲੇ ਸਾਲ ਨਾਲੋਂ ਇਸ ਰਕਬੇ ਵਿੱਚ 0.61 ਲੱਖ ਹੈਕਟੇਅਰ ਵਾਧਾ ਹੋਇਆ ਹੈ। ਪਟਸਨ ਤੇ ਮੇਸਟਾ ਦੀ 6.97 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਕੀਤੀ ਗਈ ਹੈ, ਜੋ ਪਿਛਲੇ ਸਾਲ 6.86 ਲੱਖ ਹੈਕਟੇਅਰ ਸੀ। ਪਿਛਲੇ ਸਾਲ ਦੇ 124.90 ਲੱਖ ਹੈਕਟੇਅਰ ਦੇ ਮੁਕਾਬਲੇ 128.41 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਨਰਮੇ ਦੀ ਕਾਸ਼ਤ ਹੇਠ ਰਕਬੇ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ 3.50 ਲੱਖ ਹੈਕਟੇਅਰ ਰਕਬੇ ਦਾ ਵਾਧਾ ਹੋਇਆ ਹੈ ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ


author

rajwinder kaur

Content Editor

Related News