ਫਸਲੀ ਵਿਭਿੰਨਤਾ ਤਹਿਤ ਸੂਬੇ ਵਿੱਚ 5 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਲਿਆਂਦਾ: ਡਾ. ਐਰੀ

Monday, Jun 29, 2020 - 01:32 PM (IST)

ਫਸਲੀ ਵਿਭਿੰਨਤਾ ਤਹਿਤ ਸੂਬੇ ਵਿੱਚ 5 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਲਿਆਂਦਾ: ਡਾ. ਐਰੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਫਸਲੀ ਵਿਭਿੰਨਤਾ ਤਹਿਤ ਕੁਦਰਤੀ ਸੋਮੇ ਪਾਣੀ ਦੀ ਬੱਚਤ ਅਤੇ ਖੇਤੀ ਖਰਚੇ ਘਟਾਉਣ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਤਹਿਤ ਸੂਬੇ ਵਿੱਚ 5 ਲੱਖ 1 ਹਜ਼ਾਰ 345 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ) ਤਕਨੀਕ ਅਪਨਾਉਣ ਲਈ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਜ਼ਿਲ੍ਹਾ ਖੇਤੀਬਾੜੀ ਦਫਤਰ ਵਿਖੇ ਨਰਮੇ ਪੱਟੀ ਦੇ 8 ਜ਼ਿਲਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਨਾਲ ਵਿਸ਼ੇਸ਼ ਮੁਲਾਕਾਤ ਉਪਰੰਤ ਦਿੱਤੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਖੁੱਲ੍ਹਾ ਪੱਤਰ

ਸ਼ੋਸ਼ਲ ਮੀਡੀਆ ਦੇ ਦੌਰ ਅੰਦਰ ਐਂਟੀ-ਸ਼ੋਸ਼ਲ ਹੋ ਰਿਹਾ ਹੈ ਆਧੁਨਿਕ ਮਨੁੱਖ

ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਪਿਛਲੇ ਸਾਲ ਰਾਜ ਵਿੱਚ ਨਰਮੇ ਹੇਠ 3 ਲੱਖ 92 ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ਸੀ, ਜੋ ਇਸ ਸਾਲ ਵਧਾ ਕੇ 5 ਲੱਖ ਹੈਕਟੇਅਰ ਤੋਂ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰਾਂ ਕਿਸਾਨਾਂ ਨੂੰ ਮੱਕੀ ਅਤੇ ਹੋਰ ਬਦਲਵੀਂਆਂ ਫਸਲਾਂ ਦੀ ਬਿਜਾਈ ਲਈ ਵੀ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਮੱਕੀ ਅਤੇ ਕਪਾਹ ਤੋਂ ਬਨਣ ਵਾਲੇ ਉਤਪਾਦਾਂ ਸਬੰਧੀ ਵੱਧ ਤੋਂ ਵੱਧ ਉਦਯੋਗ ਲਗਾਉਣ ਲਈ ਵੱਖ ਵੱਖ ਉਦਯੋਗਿਕ ਘਰਾਨਿਆਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਜਿੱਥੇ ਇਨ੍ਹਾਂ ਫਸਲਾਂ ਨਾਲ ਕਿਸਾਨਾਂ ਦੀ ਉਪਜ ਅਤੇ ਆਮਦਨੀ ਵਿੱਚ ਵਾਧਾ ਹੋਵੇਗਾ ਉੱਥੇ ਹੀ ਖੇਤੀ ਨਿਰਧਾਰਤ ਉਦਯੋਗ ਨਾਲ ਰਾਜ ਦੇ ਹੋਰ ਲੋਕਾਂ ਲਈ ਰੁਜ਼ਗਾਰ ਦੇ ਵੀ ਵੱਧ ਅਵਸਰ ਪੈਦਾ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ 5 ਲੱਖ ਹੈਕਟੇਅਰ  ਰਕਬਾ ਆਉਣਾ ਦੀ ਉਮੀਦ ਹੈ ਅਤੇ ਹੁਣ ਤੱਕ ਰਾਜ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ 4 ਲੱਖ ਹੈਕਟੇਅਰ ਰਕਬਾ ਆ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਉਪਰੰਤ ਕੀਤੀਆਂ ਜਾਣ ਵਾਲੀਆਂ ਸਪਰੇਆਂ ਕੀਟਨਾਸ਼ਕਾਂ ਅਤੇ ਹੋਰ ਸਾਵਧਾਨੀਆਂ ਪ੍ਰਤੀ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਝੁੱਗੀਆਂ-ਝੌਪੜੀਆਂ ਦੇ ਲਾਲ ਰਾਹੁਲ ਅਤੇ ਅਮਨ ਦੀ ਸਫਲਤਾ ਕਾਬਲ-ਏ-ਤਾਰੀਫ਼

ਡਾ. ਸੁਤੰਤਰ ਕੁਮਾਰ ਐਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਰਾਜ ਵਿੱਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਪੂਰੀ ਤਰਾਂ ਚੋਕਸ ਹੈ ਤੇ ਸਰਕਾਰ ਵੱਲੋਂ ਇਸ ਸਬੰਧੀ ਕੈਮੀਕਲ ਛਿੜਕਾਅ ਅਤੇ ਹੋਰ ਉਤਪਾਦ ਖਰੀਦਣ ਲਈ 1 ਕਰੋੜ ਰੁਪਏ ਰਾਂਖਵੇਂ ਰੱਖੇ ਹਨ। ਇਸ ਤੋਂ ਇਲਾਵਾ ਸਾਰੇ ਜ਼ਿਲਿਆਂ ਵਿੱਚ ਲੋਕਾਂ ਨੂੰ ਟਿੱਡੀ ਦਲ ਦੇ ਹਮਲੇ ਪ੍ਰਤੀ ਜਾਗਰੂਕ ਕਰਨ ਲਈ ਮੋਕ ਡਰਿੱਲਾਂ ਵੀ ਕਰਵਾਈਆਂ ਗਈਆਂ ਹਨ । 

ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ


author

rajwinder kaur

Content Editor

Related News