ਖੇਤੀ ਉਤਪਾਦਾਂ ਦੀ ਤਸਕਰੀ: ਖੇਤਾਂ, ਬਗ਼ੀਚਿਆਂ ਅਤੇ ਵਾਤਾਵਰਣ ਪ੍ਰਣਾਲੀ ਨੂੰ ਹੋ ਸਕਦੇ ਖਤਰਾ

Tuesday, Aug 11, 2020 - 11:33 AM (IST)

ਖੇਤੀ ਉਤਪਾਦਾਂ ਦੀ ਤਸਕਰੀ: ਖੇਤਾਂ, ਬਗ਼ੀਚਿਆਂ ਅਤੇ ਵਾਤਾਵਰਣ ਪ੍ਰਣਾਲੀ ਨੂੰ ਹੋ ਸਕਦੇ ਖਤਰਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਿਸੇ ਵੀ ਜਗ੍ਹਾ ਜਾਂ ਦੇਸ਼ ਦੀ ਬਨਸਪਤੀ ਲਈ ਬੀਜਾਂ ਦਾ ਬਹੁਤ ਮਹੱਤਵ ਹੈ। ਕਿਸੇ ਹੋਰ ਦੇਸ਼ ਤੋਂ ਆਇਆਂ ਮਾੜਾ ਬੀਜ ਬਨਸਪਤੀ ਨੂੰ ਤਬਾਹ ਕਰ ਸਕਦਾ ਹੈ। ਜੋ ਮਨੁੱਖ ਅਤੇ ਪਸ਼ੂਆਂ ਲਈ ਵੀ ਖਤਰਨਾਕ ਸਿੱਧ ਹੋ ਸਕਦਾ ਹੈ। ਪਿਛਲੇ ਦਿਨੀਂ ਅਜਿਹੀ ਘਟਨਾ ਅਮਰੀਕਾ ਵਿਚ ਦੇਖਣ ਨੂੰ ਮਿਲੀ ਹੈ। ਵਾਸ਼ਿੰਗਟਨ ਰਾਜ ਦੇ ਖੇਤੀਬਾੜੀ ਵਿਭਾਗ (ਡਬਲਿਊ.ਐੱਸ.ਡੀ.ਏ.) ਦੀ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ 24 ਜੁਲਾਈ 2020 ਨੂੰ ਬੀਜ ਪ੍ਰਾਪਤ ਕਰਨ ਵਾਲੇ ਵਸਨੀਕਾਂ ਦੀਆਂ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ। ਅਮਰੀਕਾ ਦੇ ਇਨ੍ਹਾਂ ਵਸਨੀਕਾਂ ਕੋਲ ਇਹ ਬੀਜ ਪਾਰਸਲ ਦੇ ਰੂਪ ਵਿੱਚ ਬਿਨਾਂ ਕਿਸੇ ਆਡਰ ਤੋਂ ਆਇਆ ਸੀ। ਪਾਰਸਲ ਉੱਤੇ ਲੱਗੇ ਲੇਵਲ ’ਤੇ 'ਗਹਿਣੇ' ਲਿਖਿਆ ਸੀ ਪਰ ਦਰਅਸਲ ਇਨ੍ਹਾਂ ਵਿੱਚ ਬੀਜ ਸਨ। ਵਿਭਾਗ ਮੁਤਾਬਕ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਆਈਆਂ, ਜਿਨ੍ਹਾਂ ਨੇ ਸੰਯੁਕਤ ਰਾਜ ਦੇ ਬੀਜ ਸਮਝ ਕੇ ਆਡਰ ਕੀਤੇ ਸਨ ਪਰ ਪਾਰਸਲ ਮਿਲਣ ਸਮੇਂ ਪੈਕਟ ਉੱਤੇ ਚੀਨ ਅਤੇ ਕਈ ਹੋਰ ਦੇਸ਼ਾਂ ਦੀ ਭਾਸ਼ਾ ਲਿਖੀ ਹੋਈ ਸੀ। 

ਪੜ੍ਹੋ ਇਹ ਵੀ ਖਬਰ - ਤਾਜ਼ਾ ਅਧਿਐਨ: ਵਸਤੂ ਦੀ ਸਤਹਿ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ (ਵੀਡੀਓ)

ਵਿਭਾਗ ਅਨੁਸਾਰ ਪੌਦੇ ਦੀ ਦਰਾਮਦ ਦੇ ਨਿਯਮ ਅਤੇ ਕਸਟਮ ਚੋਰੀ (ਜਿਵੇਂ ਇੱਕ ਪੈਕਟ ਉੱਤੇ ਝੂਠੇ ਲੇਬਲ ਦੀ ਵਰਤੋਂ ਕਰਕੇ ਅਤੇ ਸਮੱਗਰੀ ਦੀ ਗਲਤ ਜਾਣਕਾਰੀ ਦੇ ਕੇ) ਬੀਜਾਂ ਨੂੰ ਦੇਸ਼ ਵਿਚ ਲਿਆਉਣ ਦੇ ਉਦੇਸ਼ ਨੂੰ ਸਮੱਗਲਿੰਗ ਵਜੋਂ ਮੰਨਿਆ ਜਾਂਦਾ ਹੈ। ਖੇਤੀਬਾੜੀ ਉਤਪਾਦ ਅਤੇ ਇੱਕ ਗੈਰ ਕਾਨੂੰਨੀ ਧੰਦਾ ਹੋਣ ਦੇ ਨਾਲ ਖੇਤਾਂ, ਬਗੀਚਿਆਂ, ਜਾਨਵਰਾਂ ਅਤੇ ਵਾਤਾਵਰਣ ਲਈ ਗੰਭੀਰ ਖਤਰਾ ਹੈ। 

ਪੜ੍ਹੋ ਇਹ ਵੀ ਖਬਰ - ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'

1. ਉਹ ਹਮਲਾਵਰ ਹੋ ਸਕਦੇ ਹਨ 
ਕਈ ਬੀਜਾਂ ਨੂੰ ਇੱਕ ਤੋਂ ਦੂਜੇ ਦੇਸ਼ ਵਿਚ ਜਾਣ ਦੀ ਆਗਿਆ ਨਹੀਂ ਹੈ, ਕਿਉਂਕਿ ਉਹ ਹਮਲਾਵਰ ਵਜੋਂ ਜਾਣੇ ਜਾਂਦੇ ਹਨ ਅਤੇ ਦੇਸੀ ਪੌਦਿਆਂ ਦਾ ਖਾਤਮਾ ਕਰ ਸਕਦੇ ਹਨ। 

2. ਇਹ ਕੀੜੇ ਅਤੇ ਬੀਮਾਰੀਆਂ ਪੈਦਾ ਕਰ ਸਕਦੇ ਹਨ 
ਇਸ ਤਰ੍ਹਾਂ ਬਾਹਰੋਂ ਆਏ ਬੀਜ ਆਪਣੇ ਨਾਲ ਕੀੜੇ-ਮਕੌੜੇ ਅਤੇ ਨਵੀਆਂ ਬੀਮਾਰੀਆਂ ਲਿਆ ਸਕਦੇ ਹਨ, ਜਿਸ ਨਾਲ ਘਰੇਲੂ ਬਨਸਪਤੀ ਤਬਾਹ ਹੋਵੇਗੀ। ਜਿਸ ’ਤੇ ਕਾਬੂ ਕਰਨ ਲਈ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਪਵੇਗੀ। 

ਪੜ੍ਹੋ ਇਹ ਵੀ ਖਬਰ - ਪੰਜਾਬ 'ਚ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿਸ਼ਵ ਪੱਧਰ ਦੀ ਦਰ ਨਾਲੋਂ ਵਧੇਰੇ (ਵੀਡੀਓ)

3. ਉਹ ਪਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ 
ਬਾਹਰੋਂ ਆਏ ਬੀਜ ਪੌਦੇ, ਜਾਨਵਰਾਂ ਅਤੇ ਮਨੁੱਖਾਂ ਲਈ ਜ਼ਹਿਰੀਲੇ ਹੁੰਦੇ ਹਨ। ਜੇਕਰ ਇਨ੍ਹਾਂ ਦੇ ਬੀਜ ਉੱਗ ਪਏ ਤਾਂ ਨੁਕਸਾਨਦੇਹ ਹੋਣਗੇ। 

ਇਨ੍ਹਾਂ ਕਾਰਨਾਂ ਕਰਕੇ ਸਯੁਕਤ ਰਾਜ ਵਿੱਚ ਪੌਦੇ ਦੀ ਸਮੱਗਰੀ ਦਾ ਦਾਖਲਾ ਸਯੁਕਤ ਰਾਜ ਦੇ ਖੇਤੀਬਾੜੀ ਵਿਭਾਗ (ਯੂ.ਐੱਸ.ਡੀ.ਏ.) ਦਵਾਰਾ ਨੇੜਿਓਂ ਦੇਖਿਆ ਜਾਂਦਾ ਹੈ। ਯੂ.ਐੱਸ.ਡੀ.ਏ. ਨੇ ਅਮਰੀਕਾ ਦੇ ਵਸਨੀਕਾਂ ਨੂੰ ਇਹ ਬੀਜ ਅਤੇ ਉਨ੍ਹਾਂ ਦੇ ਪੈਕਟ ਪਲਾਸਟਿਕ ਦੇ ਬੈਗਾਂ ਵਿੱਚ ਰੱਖਣ ਅਤੇ ਅਗਲੀ ਜਾਂਚ ਲਈ ਯੂ.ਐੱਸ.ਡੀ. ਏ ਭੇਜਣ ਲਈ ਕਿਹਾ ਹੈ। ਅਜਿਹੇ ਹੀ ਅਣਜਾਣ ਪਾਰਸਲ ਅਮਰੀਕਾ ਦੇ ਕਈ ਰਾਜਾਂ ਸਣੇ ਯੂ.ਕੇ. ਵਿਚ ਵੀ ਲੋਕਾਂ ਨੂੰ ਮਿਲੇ ਹਨ। ਇਨ੍ਹਾਂ ਪਾਰਸਲਾਂ ਉੱਤੇ ਚੀਨ ਦੀ ਭਾਸ਼ਾ ਲਿਖੀ ਹੋਈ ਹੈ। ਬਾਕੀ ਮੁਲਕਾਂ ਨੂੰ ਵੀ ਅਜਿਹੀਆਂ ਵਾਤਾਵਰਨ ਮਾਰੂ ਗਤੀਵਿਧੀਆਂ ਤੋਂ ਸਤਰਕ ਰਹਿਣ ਚਾਹੀਦਾ ਹੈ। 

ਪੜ੍ਹੋ ਇਹ ਵੀ ਖਬਰ - ਖਰਾਬ ਹੁੰਦੀਆਂ ਸਬਜ਼ੀਆਂ ਨੂੰ ਬਚਾਉਣ ਲਈ ਆਧੁਨਿਕ ਢੰਗਾਂ ਦੀ ਵਧੇਰੇ ਲੋੜ

‘‘ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਰੈਕਟਰ ਰੀਸਰਚ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਇਕ ਦੇਸ਼ ਤੋਂ ਦੂਜੇ ਦੇਸ਼ ਬੀਜਾਂ ਦਾ ਅਦਾਨ-ਪ੍ਰਦਾਨ ਮੁਕੰਮਲ ਨਿਯਮਾਂ ਅਧੀਨ ਹੁੰਦਾ ਹੈ। ਜੇਕਰ ਕਿਸੇ ਵੀ ਜਾਣਕਾਰੀ ਤੋਂ ਬਿਨਾ ਬੀਜਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ ਤਾਂ ਉਸ ਦਾ ਦੇਸ਼ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵਿੱਚ ਨੈਸ਼ਨਲ ਬਿਊਰੋ ਔਫ਼ ਪਲਾਂਟ ਜੈਨੇਟਿਕਸ ਰਿਸੋਰਸਜ਼, ਜੋ ਇੱਕ ਨੋਡਲ ਏਜੰਸੀ ਹੈ, ਜਿਸ ਰਾਹੀਂ ਬੀਜਾਂ ਦੇ ਜਰਮ ਪਲਾਜ਼ਮ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ। ਖੋਜਾਂ ਲਈ ਵਰਤੀਆਂ ਜਾਣ ਵਾਲੀਆਂ ਕਿਸਮਾਂ ਵੀ ਇਸ ਅਧੀਨ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬੀਜਾਂ ਲਈ ਇਕ ਵੱਖਰੀ ਪ੍ਰਣਾਲੀ ਹੈ ਇਹ ਆਮ ਪਾਰਸਲ ਰਾਹੀਂ ਨਹੀਂ ਆ ਸਕਦੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕੀ ਇਹ ਸਹੀ ਨਹੀਂ ਹਨ। ’’


author

rajwinder kaur

Content Editor

Related News