ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ਨਰਿੰਦਰ ਸਿੰਘ ਨੀਟਾ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ

Thursday, Jul 30, 2020 - 11:58 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਅਸੀਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀ ਉਪਜਾਊ ਧਰਤੀ ਨੂੰ ਜ਼ਰੂਰਤ ਤੋਂ ਵੱਧ ਰਸਾਇਣਕ ਖਾਦਾਂ ਅਤੇ ਸਪਰੇਆਂ ਨਾਲ ਪ੍ਰਦੂਸ਼ਿਤ ਕੀਤਾ ਹੈ। ਪਰ ਸਮੇਂ ਦੇ ਬਦਲਣ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਕੁਦਰਤੀ ਖੇਤੀ ਵੱਲ ਰੁਖ਼ ਕੀਤਾ ਹੈ, ਜੋ ਆਪਣੇ ਖੇਤਾਂ ਵਿੱਚ ਕੋਈ ਵੀ ਸਪ੍ਰੇਅ ਨਹੀਂ ਕਰਦੇ ਅਤੇ ਨਾ ਹੀ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ। ਬਲਕਿ ਖੁਦ ਰਸਾਇਣਾਂ ਰਹਿਤ ਖਾਦਾਂ ਤਿਆਰ ਕਰਕੇ ਖੇਤਾਂ ਵਿਚ ਪਾਉਂਦੇ ਹਨ ਅਤੇ ਕੁਦਰਤੀ ਜਿਣਸਾਂ ਪੈਦਾ ਕਰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਕਿਸਾਨ ਹੈ, ਨਰਿੰਦਰ ਸਿੰਘ ਨੀਟਾ, ਜੋ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਝਾੜ ਸਾਹਿਬ ਦੇ ਰਹਿਣ ਵਾਲੇ ਹਨ। ਇਹ ਪਿਛਲੇ ਸੱਤ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

ਨਰਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਉਹ 1996 ਵਿੱਚ ਡੁਬਈ ਚਲੇ ਗਏ ਸਨ, ਜਿੱਥੇ ਉਹ ਟਰਾਲਾ ਚਲਾਉਂਦੇ ਸੀ। ਫਿਰ ਉਹ 2010 ਵਿਚ ਪੰਜਾਬ ਵਾਪਸ ਪਰਤ ਆਏ। ਆਉਂਦਿਆਂ ਹੀ ਉਨ੍ਹਾਂ ਨੇ 40 ਪਸ਼ੂ ਰੱਖ ਕੇ ਡੇਅਰੀ ਦਾ ਕੰਮ ਸ਼ੁਰੂ ਕਰ ਲਿਆ ਅਤੇ ਘਰ ਦੀ 8 ਏਕੜ ਜ਼ਮੀਨ ਵਿੱਚ ਖੇਤੀ ਕਰਨ ਲੱਗੇ। ਸਾਲ 2013 ਵਿੱਚ ਇਨ੍ਹਾਂ ਨੇ ਸੋਚਿਆ ਕੇ ਕੁਦਰਤੀ ਖੇਤੀ ਕਰਕੇ ਤਜਰਬਾ ਕੀਤਾ ਜਾਵੇ ਤਾਂ ਉਨ੍ਹਾਂ ਨੇ ਇੱਕ ਏਕੜ ਵਿੱਚ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਡੇਅਰੀ ਦਾ ਕੰਮ ਘਟਾਉਂਦੇ ਗਏ ਅਤੇ ਕੁਦਰਤੀ ਖੇਤੀ ਹੇਠਲਾ ਰਕਬਾ ਵਧਾਉਂਦੇ ਗਏ। 2015 ਵਿੱਚ ਪੂਰੇ ਅੱਠ ਏਕੜ ਵਿੱਚ ਹੀ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਸਾਲ 2017 ਵਿੱਚ ਖੇਤੀ ਦੇ ਨਾਲ-ਨਾਲ ਬਾਗਬਾਨੀ ਦਾ ਕੰਮ ਵੀ ਸ਼ੁਰੂ ਕੀਤਾ। ਉਨ੍ਹਾਂ ਨੇ ਨਿੰਬੂ ਅਤੇ ਅਮਰੂਦ ਦੇ ਬਾਗ ਲਗਾਏ ਇਸ ਤੋਂ ਬਾਅਦ 2019 ਕੇਲੇ ਲਗਾਉਣੇ ਸ਼ੁਰੂ ਕੀਤੇ। 

ਪੜ੍ਹੋ ਇਹ ਵੀ ਖਬਰ - ਤੁਹਾਡੇ ਮੂੰਹ ਦੇ ਸੁਆਦ ਨੂੰ ਬਦਲ ਦੇਵੇਗਾ ਕਸ਼ਮੀਰੀ ਪਕਵਾਨਾਂ ਦਾ ਇਹ ਸੁਆਦ

PunjabKesari

ਕੁਦਰਤੀ ਖੇਤੀ ਲਈ ਖਾਦਾਂ
ਨਰਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਲਈ ਖਾਦ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ 10 ਪਸ਼ੂ ਰੱਖੇ ਹੋਏ ਹਨ। ਜਿਨ੍ਹਾਂ ਦੇ ਗੋਬਰ ਤੋਂ ਉਹ ਵੱਖ-ਵੱਖ ਤਰ੍ਹਾਂ ਦੀਆਂ ਖਾਦਾਂ ਤਿਆਰ ਕਰਦੇ ਹਨ। ਜਿਵੇਂ ਵਰਮੀ ਕੰਪੋਸਟ, ਵੈਸਟ ਡੀਕੰਪੋਜ਼ਰ ਬੈਕਟੀਰੀਆ ਵਾਲੀ ਖਾਦ, ਬਾਇਓ ਖਾਦ, ਬਾਇਓ ਅੰਜਾਇਮ, ਲੱਸੀ ਤੋਂ ਤਿਆਰ ਖਾਦ ਅਤੇ ਕੀਟਨਾਸ਼ਕ, ਸਰੋਂ ਦੀ ਖਲ, ਸਬਜ਼ੀਆਂ ਆਦਿ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

ਪਸ਼ੂਆ ਲਈ ਜੈਵਿਕ ਖੁਰਾਕ
ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਗੋਬਰ ਵੀ ਪੂਰੀ ਤਰ੍ਹਾਂ ਜੈਵਿਕ ਨਹੀਂ ਹੁੰਦਾ ਹੈ, ਕਿਉਂਕਿ ਇਨ੍ਹਾਂ ਲਈ ਖੁਰਾਕ ਬਾਹਰ ਬਜ਼ਾਰੋਂ ਲਿਆਉਣੀ ਪੈਂਦੀ ਹੈ। ਇਸ ਲਈ ਪਸ਼ੂਆਂ ਵਾਸਤੇ ਵੀ ਕੁਦਰਤੀ ਖੁਰਾਕ ਤਿਆਰ ਕੀਤੀ। ਪਸ਼ੂਆਂ ਨੂੰ ਪ੍ਰੋਟੀਨ ਦੇਣ ਲਈ ਉਜਾਲਾ ਨਾਮਕ ਘਾਹ ਪੈਦਾ ਕਰਨਾ ਸ਼ੁਰੂ ਕੀਤਾ। 

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

PunjabKesari

ਨਦੀਨਾਂ ਦੀ ਰੋਕਥਾਮ
ਉਨ੍ਹਾਂ ਦੱਸਿਆ ਕਿ ਉਹ ਨਦੀਨਾਂ ਦੀ ਗੋਡੀ ਕਰਕੇ ਜਾਂ ਦਾਤੀ ਨਾਲ ਕੱਟ ਕੇ ਮਲਚਿੰਗ ਕਰ ਦਿੰਦੇ ਹਨ। ਜਿਸ ਨਾਲ ਜ਼ਮੀਨ ਵਿੱਚ ਨਮੀਂ ਬਰਕਰਾਰ ਰਹਿੰਦੀ ਹੈ ਅਤੇ ਮਿੱਤਰ ਸੂਖਮ ਜੀਵ ਵਧਦੇ ਹਨ। 

ਪੜ੍ਹੋ ਇਹ ਵੀ ਖਬਰ - ਰਾਜਸਥਾਨ ਤੇ ਗੁਜਰਾਤ ਦੇ 10 ਜ਼ਿਲ੍ਹਿਆਂ ’ਚ ਟਿੱਡੀ ਦਲ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ

ਲਾਗਤ
ਨਰਿੰਦਰ ਸਿੰਘ ਨੀਟਾ ਮੁਤਾਬਕ ਰਸਾਇਣਿਕ ਖੇਤੀ ਦੇ ਮੁਕਾਬਲੇ ਕੁਦਰਤੀ ਖੇਤੀ ਵਿੱਚ ਚੌਥਾ ਹਿੱਸਾ ਹੀ ਖ਼ਰਚ ਆਉਂਦਾ ਹੈ। ਕਿਉਂਕਿ ਕੁਦਰਤੀ ਖੇਤੀ ਵਿੱਚ ਸਿਰਫ ਮਜ਼ਦੂਰਾਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਹੋਰ ਕੋਈ ਵੀ ਵਸਤੂ ਨਹੀਂ ਖਰੀਦਣੀ ਪੈਂਦੀ। 

PunjabKesari

ਮੰਡੀਕਰਨ
ਨਰਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਕੁਦਰਤੀ ਖੇਤੀ ਦੁਆਰਾ ਪੈਦਾ ਕੀਤੇ ਗਏ ਉਤਪਾਦ ਦਾ ਮੰਡੀਕਰਨ ਬਹੁਤ ਸੁਖਾਲਾ ਹੈ। ਕਿਉਂਕਿ ਜ਼ਿਆਦਾਤਰ ਖਪਤਕਾਰ ਉਤਪਾਦ ਘਰੋਂ ਹੀ ਲੈ ਜਾਂਦੇ ਹਨ। ਨਿੰਬੂ ਜੈਵਿਕ ਅਚਾਰ ਪਾਉਣ ਵਾਲੇ ਖਰੀਦ ਲੈਂਦੇ ਹਨ। ਜੇਕਰ ਨਿੰਬੂ ਜ਼ਿਆਦਾ ਹੋਣ ਤਾਂ ਮੰਡੀ ਵਿੱਚ ਵੀ ਵੇਚ ਕੇ ਆਉਂਦੇ ਹਨ। 

ਪੜ੍ਹੋ ਇਹ ਵੀ ਖਬਰ - ਸਰੀਰਕ ਤਾਜ਼ਗੀ ਬਰਕਰਾਰ ਰੱਖਣ ਲਈ ਰੋਜ਼ ਖਾਓ ‘ਖੀਰੇ’, ਹੋਣਗੇ ਹੈਰਾਨੀਜਨਕ ਫਾਇਦੇ 


rajwinder kaur

Content Editor

Related News