200 ਸਾਲ ਪੁਰਾਣੇ ਪੰਜਾਬ ਦੇ ਇਸ ‘ਅੰਬਾਂ ਦੇ ਬਾਗ਼’ ਦੀ ਸੁਣੋ ਦਿਲਚਸਪ ਕਹਾਣੀ (ਵੀਡੀਓ)
Thursday, Aug 27, 2020 - 06:17 PM (IST)
ਜਲੰਧਰ (ਬਿਊਰੋ) - ਅੱਜ ਦੀ ਖ਼ਬਰ ਅੰਬ ਖਾਣ ਦੇ ਸ਼ੌਕੀਨ ਲੋਕਾਂ ਲਈ ਬਹੁਤ ਖ਼ਾਸ ਹੈ। ਅੱਜ ਅਸੀਂ ਹੁਸ਼ਿਆਰਪੁਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹਰਿਆਣਾ ਬਲਾਕ ਦੇ ਪਿੰਡ ਬੱਸੀ ਉਮਰਖਾਨ ਵਿਚ 25 ਏਕੜ ਜ਼ਮੀਨ ’ਤੇ ਫੈਲੇ ਅੰਬਾਂ ਦੇ ਬਾਗ਼ ਦੀ ਗੱਲ ਕਰਨ ਜਾ ਰਹੇ ਹਾਂ। ਅੰਬਾਂ ਦੇ ਇਸ ਬਾਗ਼ ਦਾ ਨਾਂ ‘ਇਨਾਮੀ ਬਾਗ’ ਹੈ। ਇਸ ਬਾਗ਼ ਦੀਆਂ ਜੜ੍ਹਾ 200 ਸਾਲ ਪੁਰਾਣੀਆਂ ਹਨ। ਇਹ ਬਾਗ਼ 200 ਸਾਲ ਪਹਿਲਾਂ ਇਸ ਪਿੰਡ ਦੇ ਤਤਕਾਲੀ ਜੈਲਦਾਰ ਮੁਹੰਮਦ ਸ਼ਾਹ ਹੁਸੈਨ ਵਲੋਂ ਲਗਾਇਆ ਗਿਆ ਸੀ। ਇਤਿਹਾਸਕ ਮਹੱਤਤਾ ਦੇ ਪੱਖੋਂ ਵੀ ਇਹ ਬਾਗ਼ ਬਹੁਤ ਖਾਸੀਅਤ ਰੱਖਦਾ ਹੈ।
ਧਰਤੀ ਹੇਠਲਾ ਪਾਣੀ ਤੇ ਖਰਚਾ ਬਚਾਉਣ ਲਈ ਝੋਨੇ ਦੀ ਸਿੱਧੀ ਬੀਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ
ਇਸ ਬਾਗ਼ ਵਿਚ ਤਕਰੀਬਨ ਹਰ ਕਿਸਮ ਦੇ ਅੰਬ ਮਿਲ ਜਾਂਦੇ ਹਨ, ਜੋ ਇਸ ਬਾਗ ਦੀ ਖਾਸੀਅਤ ਨੂੰ ਹੋਰ ਜ਼ਿਆਦਾ ਵਧਾ ਦਿੰਦੇ ਹਨ। ਦੱਸ ਦੇਈਏ ਕਿ ਇਸ ਬਾਗ਼ ਵਿਚ 250 ਦੇ ਕਰੀਬ ਬੂਟੇ ਲਾਏ ਗਏ ਹਨ, ਜਿਨ੍ਹਾਂ ਦਾ ਆਪੋ-ਆਪਣਾ ਵੱਖਰਾ ਸੁਆਦ ਹੈ। ਇਸ ਬਾਗ਼ ਵਿਚੋਂ ਬਹੁਤ ਸਾਰੇ ਲੋਕ ਅੰਬ ਖਰੀਦਣ ਲਈ ਆਉਂਦੇ ਹਨ, ਜੋ ਇਸ ਬਾਗ਼ ਦੀਆਂ ਅਤੇ ਅੰਬ ਦੇ ਸੁਆਦ ਦੀਆਂ ਸਿਫਤਾਂ ਕਰਦੇ ਨਹੀਂ ਥਕਦੇ। ਇਸ ਬਾਗ਼ ਦੇ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਲਈ ਅਤੇ ਇਸ ਦੇ ਇਤਿਹਾਸ ਬਾਰੇ ਜਾਣਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਖੇਤੀਬਾੜੀ ਦੀ ਇਹ ਵੀਡੀਓ....
ਅੰਬਾਂ ਦੇ ਬਾਗ਼ ਦੀਆਂ ਤਸਵੀਰਾਂ ਦੇਖਣ ਲਈ ਤੁਸੀਂ ‘ਇਨਾਮੀ ਬਾਗ਼’ ’ਤੇ ਕਲਿੱਕ ਕਰੋ : ‘ਇਨਾਮੀ ਬਾਗ’
ਵਕਾਲਤ ਛੱਡ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸੁਣੋ ਪੂਰੀ ਕਹਾਣੀ (ਵੀਡੀਓ)