ਨਿਊਜ਼ੀਲੈਂਡ ਟੀਮ ਨੂੰ ਚਿਤਾਵਨੀ- ਹਾਲਾਤਾਂ ਦੇ ਮੁਤਾਬਕ ਢਲ ਜਾਓ ਜਾਂ ਸਬਕ ਸਿੱਖਣ ਲਈ ਤਿਆਰ ਰਹੋ

10/13/2017 12:57:16 PM

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਦੇ ਬਾਅਦ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੀ ਟੀਮ ਨਾਲ 3 ਵਨਡੇ ਅਤੇ ਤਿੰਨ ਹੀ ਟੀ-20 ਮੈਚਾਂ ਦੀ ਸੀਰੀਜ਼ ਖੇਲਨੀ ਹੈ। ਉਸ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੇ ਕੋਚ ਮਾਈਕ ਹੇਸਨ ਨੇ ਆਪਣੇ ਖਿਡਾਰੀਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਜਾਂ ਤਾਂ ਜਲਦੀ ਨਾਲ ਹਾਲਾਤ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਲੈਣ ਜਾਂ ਸਖਤ ਸਬਕ ਸਿੱਖਣ ਲਈ ਤਿਆਰ ਰਹਿਣ। ਪੀ.ਟੀ.ਆਈ. ਮੁਤਾਬਕ, ਹੇਸਨ ਨੇ 22 ਅਕਤੂਬਰ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ਭਾਰਤੀ ਟੀਮ ਦਾ ਆਪਣੀ ਸਰਜਮੀਂ ਉੱਤੇ ਪਿਛਲੇ ਦੋ-ਤਿੰਨ ਸਾਲ ਵਿਚ ਜ਼ਬਰਦਸਤ ਰਿਕਾਰਡ ਰਿਹਾ ਹੈ। ਉੱਥੇ ਜਾ ਕੇ ਵਧੀਆ ਖੇਡਣਾ ਹੀ ਹੋਵੇਗਾ ਨਹੀਂ ਤਾਂ ਸਖਤ ਸਬਕ ਸਿੱਖਣ ਨੂੰ ਮਿਲਣਗੇ।

PunjabKesari
ਭਾਰਤ ਨੇ ਆਸਟਰੇਲੀਆ ਨੂੰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿਚ 4-1 ਨਾਲ ਹਰਾਇਆ ਅਤੇ ਆਈ.ਸੀ.ਸੀ. ਰੈਂਕਿੰਗ ਵਿਚ ਆਪਣੀ ਬਾਦਸ਼ਾਹੀ ਹਾਸਲ ਕੀਤੀ। ਨਿਊਜ਼ੀਲੈਂਡ ਦੀ ਟੀਮ ਦੇ 9 ਮੈਂਬਰ ਅੱਜ ਰਵਾਨਾ ਹੋ ਗਏ ਜਦੋਂ ਕਿ ਬਾਕੀ ਛੇ ਦੀ ਚੋਣ ਭਾਰਤ ਦੌਰੇ ਉੱਤੇ ਕੀਤੀ ਗਈ ਨਿਊਜ਼ੀਲੈਂਡ ਏ ਟੀਮ ਵਿੱਚੋਂ ਹੋਵੇਗਾ। ਕੋਚ ਮਾਈਕ ਹੇਸਨ ਨੇ ਕਿਹਾ, ਸਭ ਤੋਂ ਚੰਗੀ ਗੱਲ ਇਹ ਹੈ ਕਿ ਏ ਟੀਮ ਪਹਿਲਾਂ ਤੋਂ ਉੱਥੇ ਮੌਜੂਦ ਹੈ ਅਤੇ ਹਾਲਾਤ ਦੇ ਸਮਾਨ ਢਲ ਚੁੱਕੀ ਹੈ।
ਮਾਈਕ ਹੇਸਨ ਨੇ ਕਿਹਾ, ''ਕਪਤਾਨ ਕੇਨ ਵਿਲੀਅਮਸਨ ਸਮੇਤ ਸੀਨੀਅਰ ਖਿਡਾਰੀਆਂ ਨੂੰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਹਾਲਾਤ ਬਿਲਕੁੱਲ ਵੱਖ ਹੋਣਗੇ ਅਤੇ ਕਈ ਚੁਣੌਤੀਆਂ ਹੋਣਗੀਆਂ। ਸਾਡੇ ਸੀਨੀਅਰ ਖਿਡਾਰੀਆਂ ਨੂੰ ਆਪਣੇ ਤਜ਼ਰਬੇ ਦਾ ਪੂਰਾ ਇਸਤੇਮਾਲ ਕਰਨਾ ਹੋਵੇਗਾ।


Related News