ਯੂ.ਪੀ. ਨੇ ਝਾਰਖੰਡ ਨੂੰ 3-2 ਨਾਲ ਹਰਾਇਆ

06/20/2017 5:53:55 AM

ਲਖਨਾਊ— ਉੱਤਰ ਪ੍ਰਦੇਸ਼ ਨੇ ਝਾਰਖੰਡ ਨੂੰ 7ਵੀਂ ਸੀਨੀਅਰ ਹਾਕੀ ਪੁਰਸ਼ ਮੁਕਾਬਲੇ ਏ ਡਿਵੀਜ਼ਨ 'ਚ ਸੋਮਵਾਰ ਨੂੰ 3-2 ਨਾਲ ਹਰਾ ਦਿੱਤਾ। ਹੋਰ ਮੈਚਾਂ 'ਚ ਉੜੀਸਾ ਨੇ ਭੋਪਾਲ ਨੂੰ 4-1 ਨਾਲ, ਪੰਜਾਬ ਐੱਡ.ਸਿੰਧ.ਬੈਂਕ ਨੇ ਮੁੰਬਈ ਹਾਕੀ ਸੰਘ ਨੂੰ 2-1 ਨਾਲ ਅਤੇ ਕਰਨਾਟਕਾ ਨੇ ਚੰਡੀਗੜ੍ਹ ਨੂੰ 4-1 ਨਾਲ ਹਰਾਇਆ। ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਬਿਨਅ ਭੇਂਗਰਾ ਨੇ 10ਵੇਂ ਮਿੰਟ 'ਚ ਝਾਰਖੰਡ ਨੂੰ ਬੜ੍ਹਤ ਦਿਵਾਈ। ਉੱਤਰ ਪ੍ਰਦੇਸ਼ ਦੇ ਕਪਤਾਨ ਸੁਨੀਲ ਯਾਦਵ ਨੇ ਦੂਸਰੇ ਕੁਆਟਰ 'ਚ ਬਰਾਬਰੀ ਦਿਵਾਈ। ਅਜੇ ਯਾਦਵ ਨੇ ਯੂ.ਪੀ. ਨੂੰ 30ਵੇਂ ਮਿੰਟ 'ਚ ਬੜ੍ਹਤ ਦਵਾਅ ਦਿੱਤੀ। ਤਰੁਣ ਅਧਿਕਾਰੀ ਨੇ ਯੂ.ਪੀ. ਨੂੰ 53ਵੇਂ ਮਿੰਟ 'ਚ 3-1 ਨਾਲ ਅੱਗੇ ਕਰ ਦਿੱਤਾ। ਝਾਰਖੰਡ ਦੇ ਲਈ ਦੂਸਰਾ ਗੋਲ ਅਨੁਪ ਕੁਜੂਰ ਨੇ 56ਵੇਂ ਮਿੰਟ 'ਚ ਕੀਤਾ।


Related News