ਜ਼ਖਮੀ ਟਾਡ ਦੀ ਜਗ੍ਹਾ ਨਿਊਜ਼ੀਲੈਂਡ ਦੇ ਇਸ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ

10/20/2017 11:39:42 AM

ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਖਿਲਾਫ 22 ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਵਿਚ ਜ਼ਖਮੀ ਟਾਡ ਐਸਟਲ ਦੀ ਜਗ੍ਹਾ ਲੈੱਗ ਸਪਿਨਰ ਈਸ਼ ਸੋਢੀ ਨੇ ਲਈ ਹੈ। ਟਾਡ ਐਸਟਲ ਨੂੰ ਮੰਗਲਵਾਰ ਨੂੰ ਬੋਰਡ ਪ੍ਰੈਸੀਡੈਂਟ ਇਲੈਵਨ ਖਿਲਾਫ ਖੇਡੇ ਗਏ ਪਹਿਲੇ ਅਭਿਆਸ ਮੈਚ ਵਿਚ ਇੰਜਰੀ ਹੋ ਗਈ ਸੀ, ਜਿਸਦੇ ਬਾਅਦ ਹੁਣ ਉਹ ਭਾਰਤ ਖਿਲਾਫ ਵਨਡੇ ਅਤੇ ਟੀ20 ਸੀਰੀਜ਼ ਵਿਚ ਨਹੀਂ ਖੇਡ ਸਕਣਗੇ। ਉਹ ਇਸ ਮੈਚ ਵਿਚ ਕੇਵਲ ਤਿੰਨ ਗੇਂਦਾਂ ਹੀ ਸੁੱਟ ਸਕੇ ਸਨ।

ਨਿਊਜ਼ੀਲੈਂਡ ਕ੍ਰਿਕਟ ਨੇ ਵੀਰਵਾਰ ਨੂੰ ਕਿਹਾ, ''ਸਕੈਨ ਵਿਚ ਪੁਸ਼ਟੀ ਹੋਈ ਹੈ ਕਿ ਐਸਟਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ ਅਤੇ ਜਿਸਦੇ ਕਾਰਨ ਉਹ ਤਿੰਨ ਹਫਤਿਆਂ ਤੱਕ ਕ੍ਰਿਕਟ ਤੋਂ ਦੂਰ ਰਹਿਣਗੇ।'' ਇਸ ਤੋਂ ਪਹਿਲੇ ਸੋਢੀ ਨੂੰ ਸਿਰਫ ਟੀ-20 ਟੀਮ ਵਿਚ ਚੁਣਿਆ ਗਿਆ ਸੀ। ਪਰ ਐਸਟਲ ਦੇ ਜ਼ਖਮੀ ਹੋਣ ਦੇ ਬਾਅਦ ਉਨ੍ਹਾਂ ਦੀ ਵਨਡੇ ਸੀਰੀਜ਼ ਲਈ ਵੀ ਵਾਪਸੀ ਹੋਈ ਹੈ। ਨਿਊਜ਼ੀਲੈਂਡ ਦੇ ਕੋਚ ਮਾਈਕ ਹੇਸਨ ਨੇ ਕਿਹਾ ਕਿ ਐਸ਼ਲੇ ਲਈ ਇਹ ਸੱਟ ਬਹੁਤ ਗਲਤ ਸਮੇਂ ਤੇ ਆਈ ਹੈ। ਹੇਸਨ ਨੇ ਕਿਹਾ, ''ਟੋਡ ਨੇ ਹਾਲ ਵਿਚ ਇੰਡੀਆ-ਏ ਨਾਲ ਹੋਈ ਲੜੀ ਵਿਚ ਨਿਊਜ਼ੀਲੈਂਡ-ਏ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਸੀਰੀਜ਼ ਲਈ ਕਾਫ਼ੀ ਤਿਆਰੀ ਕੀਤੀ ਸੀ। ਉਹ ਇਸ ਮੌਕੇ ਦੇ ਹੱਕਦਾਰ ਸਨ ਅਤੇ ਟੀਮ ਵਿਚ ਸਾਰਿਆਂ ਨੂੰ ਉਨ੍ਹਾਂ ਲਈ ਬੁਰਾ ਮਹਿਸੂਸ ਹੋ ਰਿਹਾ ਹੈ।
ਟੀਮ ਇੰਡਿਆ ਅਤੇ ਨਿਊਜੀਲੈਂਡ ਦਰਮਿਆਨ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਮੈਚ ਮੁੰਬਈ, ਪੁਣੇ ਕਾਨਪੁਰ ਵਿਚ 22, 15 ਅਤੇ 29 ਅਕਤੂਬਰ ਨੂੰ ਖੇਡੇ ਜਾਣਗੇ। 3 ਟੀ-20 ਮੈਚਾਂ ਦੀ ਮੇਜ਼ਬਾਨੀ ਦਿੱਲੀ, ਰਾਜਕੋਟ ਅਤੇ ਤ੍ਰਿਵੰਨਤਪੁਰਮ ਕਰਨਗੇ। ਪਹਿਲਾ ਟੀ-20 ਇਕ ਨਵੰਬਰ ਨੂੰ ਖੇਡਿਆ ਜਾਵੇਗਾ। ਚਾਰ ਅਤੇ ਸੱਤ ਨਵੰਬਰ ਨੂੰ ਬਚੇ ਹੋਏ ਦੋ ਟੀ-20 ਮੈਚ ਖੇਡੇ ਜਾਣਗੇ।


Related News