ਸ਼੍ਰੀਲੰਕਾ ਖਿਲਾਫ ਭਾਰਤੀ ਵਨ ਡੇ ਟੀਮ ਦਾ ਐਲਾਨ, ਵੱਡੇ ਖਿਡਾਰੀ ਟੀਮ ਤੋਂ ਬਾਹਰ

08/13/2017 11:38:14 PM

ਨਵੀਂ ਦਿੱਲੀ— ਖਰਾਬ ਫਾਰਮ 'ਚ ਚੱਲ ਰਹੇ ਬੱਲੇਬਾਜ਼ ਯੁਵਰਾਜ ਸਿੰਘ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਆਗਾਮੀ ਇਕ ਰੋਜਾ ਸੀਰੀਜ਼ ਦੇ ਲਈ ਐਤਵਾਰ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਪਰ ਚੋਣਕਾਰੀਆਂ ਨੇ ਮਹਿੰਦਰ ਸਿੰਘ ਧੋਨੀ 'ਤੇ ਵਿਸ਼ਵਾਸ ਬਣਾਈ ਰੱਖਿਆ। ਦੱਖਣੀ ਅਫਰੀਕਾ 'ਚ ਹਾਲ 'ਚ ਤਿੰਨ ਕੋਣੀ ਸੀਰੀਜ਼ 'ਚ ਭਾਰਤ 'ਏ' ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭਮਿਕਾ ਵਿਭਾਉਣ ਵਾਲੇ ਪ੍ਰਤੀਭਾਸ਼ਾਲੀ ਬੱਲੇਬਾਜ਼ ਮਨੀਸ਼ ਪੰਡੇ ਨੇ ਟੀਮ 'ਚ ਵਾਪਸੀ ਕੀਤੀ।
ਚਾਰ ਸੀਨੀਅਰ ਗੇਂਦਬਾਜ਼ਾਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਅਤੇ ਦੋਵੇ ਮੁੱਖ ਸਪਿੰਨਰਾਂ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਵਿਸ਼ਰਾਮ ਦਿੱਤਾ ਗਿਆ ਹੈ। ਨੌਜਵਾਨ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਟੀਮ 'ਚ ਵਾਪਸੀ ਕੀਤੀ ਹੈ। ਜਸਪ੍ਰੀਤ ਬੁਮਰਾਹ ਨੂੰ ਵੀ ਵਨ ਡੇ ਅਤੇ ਟੀ-20 ਸੀਰੀਜ਼ ਲਈ 15 ਮੈਂਬਰੀ ਟੀਮ 'ਚ ਰੱਖਿਆ ਗਿਆ ਹੈ। ਉਸ ਨੂੰ ਵੈਸ਼ਟ ਇੰਡੀਜ਼ ਖਿਲਾਫ ਸੀਰੀਜ਼ 'ਟ ਵਿਸ਼ਰਾਮ ਦਿੱਤਾ ਗਿਆ ਸੀ। ਪੰਜ ਮੈਚਾਂ ਦੀ ਇਕ ਰੋਜ਼ਾ ਸੀਰੀਜ਼ ਅਗਲੇ ਐਤਵਾਰ ਤੋਂ ਸ਼ੁਰੂ ਹੋਵੇਗੀ। ਇਸ ਦੀ ਸਮਾਪਤੀ 6 ਸਤੰਬਰ ਨੂੰ ਕੋਲੰਬੋ 'ਚ ਦੂਜੇ ਟੀ-20 ਮੈਚ ਦੇ ਨਾਲ ਹੋਵੇਗੀ।
ਭਾਰਤੀ ਟੀਮ ਇਸ ਪ੍ਰਕਾਰ ਹੈ — ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ (ਉਪ ਕਪਤਾਨ), ਕੇ. ਐੱਲ ਰਾਹੁਲ, ਮਨੀਸ਼ ਪੰਡੇ, ਅਜਿੰਕਯੇ ਰਹਾਨੇ, ਕੇਦਾਰ ਯਾਦਵ, ਮਹਿੰਦਰ ਸਿੰਘ ਧੋਨੀ (ਵਿਕਟ ਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵਿੰਦਰ ਚਹਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਸ਼ਾਰਦੁਲ ਠਾਕੁਰ।


Related News