ਕੋਹਲੀ ਨੇ ਖੇਡੀ ਅਜਿਹੀ ਚਾਲ, ਫਸ ਗਈ ਸ਼੍ਰੀਲੰਕਾਈ ਟੀਮ

08/21/2017 9:24:42 AM

ਦਾਮਬੁਲਾ— ਦਾਮਬੁਲਾ ਵਿਚ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਸ਼੍ਰੀਲੰਕਾਈ ਟੀਮ ਵਿਰਾਟ ਕੋਹਲੀ ਦੀ ਚਾਲ ਵਿਚ ਫਸ ਗਈ ਅਤੇ ਉਨ੍ਹਾਂ ਦੇ ਇਕ ਦੇ ਬਾਅਦ ਇਕ ਬੱਲੇਬਾਜ਼ ਆਪਣਾ ਵਿਕਟ ਗੁਆਉਂਦੇ ਗਏ। ਆਲਮ ਇਹ ਰਿਹਾ ਕਿ ਲੰਕਾ ਦੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਪਾਈ ਅਤੇ 43.3 ਓਵਰਾਂ ਵਿਚ 216 ਦੇ ਸਕੋਰ ਉੱਤੇ ਹੀ ਢੇਰ ਹੋ ਗਈ।
ਕੋਹਲੀ ਨੇ ਵਰਤੀ ਕੁਝ ਇਸ ਤਰ੍ਹਾਂ ਦੀ ਚਲਾਕੀ
ਵਿਰਾਟ ਕੋਹਲੀ ਨੇ ਵਨਡੇ ਮੈਚ ਦੀ ਤੋਂ ਪਹਿਲਾਂ ਸ਼ਾਮ ਨੂੰ ਹੋਈ ਪੱਤਰਕਾਰਾਂ ਨਾਲ ਗੱਲਬਾਤ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਪਹਿਲੇ ਵਨਡੇ ਮੈਚ ਵਿੱਚ ਕੁਲਦੀਪ ਜਾਦਵ ਅਤੇ ਯੁਜਵੇਂਦਰ ਚਹਿਲ ਦੇ ਖੇਡਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ। ਮੈਚ ਵਾਲੇ ਦਿਨ ਜਦੋਂ ਕੋਹਲੀ ਨੇ ਟੀਮ ਦਾ ਖੁਲਾਸਾ ਕੀਤਾ ਤਾਂ ਉਨ੍ਹਾਂ ਨੇ ਕੁਲਦੀਪ ਜਾਦਵ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਆਖਰੀ ਗਿਆਰ੍ਹਾਂ ਵਿਚ ਸ਼ਾਮਲ ਕਰ ਲਿਆ ਅਤੇ ਕੋਹਲੀ ਦੀ ਇਹ ਚਾਲ ਠੀਕ ਸਾਬਤ ਹੋਈ।
ਪਟੇਲ ਨੇ ਪਲਟ ਦਿੱਤੀ ਬਾਜ਼ੀ
ਅਕਸ਼ਰ ਪਟੇਲ ਨੇ ਪਹਿਲੇ ਵਨਡੇ ਮੈਚ ਵਿਚ 10 ਓਵਰਾਂ ਵਿਚ 34 ਦੌੜਾਂ ਦੇ ਕੇ 3 ਅਹਿਮ ਵਿਕਟਾਂ ਹਾਸਲ ਕੀਤੀਆਂ। ਪਟੇਲ ਨੇ ਪਹਿਲੇ 36 ਦੌੜਾਂ ਉੱਤੇ ਕੁਸ਼ਲ ਮੈਂਡਿਸ ਨੂੰ ਬੋਲਡ ਕੀਤਾ। ਇਸਦੇ ਬਾਅਦ ਉਨ੍ਹਾਂ ਨੇ 2 ਦੌੜਾਂ ਉੱਤੇ ਖੇਡ ਰਹੇ ਡਸਿਲਵਾ ਨੂੰ ਆਪਣੀ ਫਿਰਕੀ ਦੇ ਜਾਲ ਵਿਚ ਫਸਾਇਆ ਅਤੇ ਕੇਦਾਰ ਜਾਧਵ ਨੇ ਵੀ ਦਮਦਾਰ ਕੈਚ ਫੜਿਆ। ਇਸ ਦੇ ਬਾਅਦ ਪਟੇਲ ਨੇ 5 ਦੌੜਾਂ ਉੱਤੇ ਖੇਡ ਰਹੇ ਸੰਦਕਨ ਨੂੰ ਐਲ.ਬੀ.ਡਬਲਿਊ. ਆਊਟ ਕਰ ਕੇ ਸ਼੍ਰੀਲੰਕਾ ਦੀ ਕਮਰ ਤੋੜ ਦਿੱਤੀ ਤੇ ਪਹਿਲੇ ਵਨਡੇ ਨੂੰ ਆਪਣੇ ਨਾਂ ਕੀਤਾ।


Related News