ਸਿੰਘ ਬ੍ਰਦਰਸ ਨੇ WWE ਦੀ ਵੂਮੈਨ ਚੈਂਪੀਅਨ ਨੂੰ ਸਿਖਾਇਆ ਭੰਗੜਾ (ਦੇਖੋ ਵੀਡੀਓ)

12/09/2017 2:37:01 PM

ਨਵੀਂ ਦਿੱਲੀ (ਬਿਊਰੋ)— ਡਬਲਿਊ.ਡਬਲਿਊ.ਈ. ਦੇ ਸਿਤਾਰੇ ਅੱਜ ਨਵੀਂ ਦਿੱਲੀ ਵਿਚ ਇਕ ਦੂਜੇ ਨਾਲ ਭਿੜਨਗੇ। ਇੰਦਰਾ ਗਾਂਧੀ ਇੰਦੌਰ ਸਟੇਡੀਅਮ ਵਿਚ ਹੋਣ ਵਾਲਾ ਇਹ ਸ਼ੋਅ ਪਹਿਲਾਂ ਦੋ ਦਿਨ ਹੋਣਾ ਸੀ, ਪਰ ਹੁਣ ਇਹ ਸਿਰਫ ਇਕ ਦਿਨ ਦਾ ਹੋਵੇਗਾ। ਇਸ ਸ਼ੋਅ ਉੱਤੇ ਸਭ ਦੀ ਨਜ਼ਰਾਂ ਇਸ ਲਈ ਹਨ, ਕਿਉਂਕਿ 13 ਵਾਰ ਦੇ ਡਬਲਿਊ.ਡਬਲਿਊ.ਈ. ਚੈਂਪੀਅਨ ਟ੍ਰਿਪਲ ਐੱਚ ਅਤੇ ਭਾਰਤੀ ਮੂਲ ਦੇ ਰੈਸਲਰ ਜਿੰਦਰ ਮਾਹਲ ਆਪਸ ਵਿਚ ਭਿੜਨਗੇ।
ਦੱਸ ਦਈਏ ਕਿ ਟ੍ਰਿਪਲ ਐੱਚ ਭਾਰਤ ਵਿਚ 15 ਸਾਲ ਬਾਅਦ ਲੜਨਗੇ। ਆਖਰੀ ਵਾਰ ਉਹ ਭਾਰਤ ਸਾਲ 2002 ਵਿਚ ਆਏ ਸਨ। ਪਰ ਮੈਚ ਤੋਂ ਪਹਿਲਾਂ ਕੁਝ ਰੈਸਲਰਸ ਮਸਤੀ ਕਰਦੇ ਹੋਏ ਨਜ਼ਰ ਆਏ। ਜਿੰਦਰ ਮਾਹਲ ਨਾਲ ਨਜ਼ਰ ਆਉਣ ਵਾਲੇ ਸਿੰਘ ਬ੍ਰਦਰਸ ਨੇ ਰਾਅ ਦੀ ਵੂਮੈਨ ਚੈਂਪੀਅਨ ਐਲੇਕਸਾ ਬਿਲਸ ਨੂੰ ਭੰਗੜਾ ਸਿਖਾਇਆ। ਇਸਦਾ ਇਕ ਵੀਡੀਓ ਵੀ ਡਬਲਿਊ.ਡਬਲਿਊ.ਈ. ਦੇ ਆਧਿਕਾਰਕ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ ਗਿਆ ਹੈ।

 


Related News