ਨਿਸ਼ਾਨੇਬਾਜ਼ੀ : ਜੀਤੂ ਤੇ ਹਿਨਾ ਨੇ ਕਾਂਸੀ ਤਮਗੇ ਜਿੱਤੇ

12/11/2017 4:16:10 AM

ਨਵੀਂ ਦਿੱਲੀ— ਪਿਸਟਲ ਨਿਸ਼ਾਨੇਬਾਜ਼ਾਂ ਜੀਤੂ ਰਾਏ ਤੇ ਹਿਨਾ ਸਿੱਧੂ ਨੇ ਜਾਪਾਨ ਦੇ ਵਾਕੋ ਸ਼ਹਿਰ ਵਿਚ ਚੱਲ ਰਹੀ 10ਵੀਂ ਏਸ਼ੀਆਈ ਏਅਰਗੰਨ ਚੈਂਪੀਅਨਸ਼ਿਪ ਵਿਚ ਆਪਣੀਆਂ-ਆਪਣੀਆਂ ਪ੍ਰਤੀਯੋਗਿਤਾਵਾਂ ਵਿਚ ਕਾਂਸੀ ਤਮਗੇ ਜਿੱਤ ਲਏ। ਜੀਤੂ ਰਾਏ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ । ਜੀਤੂ ਦੇ ਇਸ ਪ੍ਰਦਰਸ਼ਨ ਦੀ  ਬਦੌਲਤ ਜੀਤੂ, ਸ਼ਹਿਜ਼ਾਰ, ਰਿਜਵੀ ਤੇ ਓਮਕਾਰ ਸਿੰਘ ਦੀ ਭਾਰਤੀ ਟੀਮ ਨੇ ਟੀਮ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਲਿਆ। 
ਹਿਨਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ। ਹਿਨਾ, ਸ਼੍ਰੀਨਿਵੇਤਾ ਪਰਮਾਨਾਥਨ ਤੇ ਹਰਵੀਨ ਸ਼ਰਾਵ ਨੇ ਟੀਮ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਜਿੱਤਿਆ। ਅਨਮੋਲ ਜੈਨ ਨੇ ਜੂਨੀਅਰ ਪੁਰਸ਼ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ, ਜਦਕਿ ਅਨਮੋਲ, ਗੌਰਵ ਰਾਣਾ ਤੇ ਅਭਿਸ਼ੇਕ ਆਰੀਆ ਨੇ ਟੀਮ ਚਾਂਦੀ ਤਮਗਾ ਜਿੱਤਿਆ। ਭਾਰਤ ਦੇ ਟੂਰਨਾਮੈਂਟ ਵਿਚ 4 ਸੋਨ, 6 ਚਾਂਦੀ ਤੇ 7 ਕਾਂਸੀ ਤਮਗੇ ਹੋ ਗਏ ਹਨ।


Related News