ਸਾਨੀਆ ਨੇ ਪਾਕਿ ਪ੍ਰਸ਼ੰਸਕਾਂ ਦਾ ਉਡਾਇਆ ਮਜ਼ਾਕ, ਭਾਰਤੀ ਟੀਮ ਨੂੰ ਨਵੇਂ ਅੰਦਾਜ਼ 'ਚ ਕੀਤਾ ਸਪੋਰਟ

06/20/2017 12:23:58 PM

ਨਵੀਂ ਦਿੱਲੀ— ਭਾਰਤ-ਪਾਕਿਸਤਾਨ ਵਿਚਾਲੇ ਹੋਏ ਚੈਂਪੀਅਨਸ ਟਰਾਫੀ ਦੇ ਮਹਾਮੁਕਾਬਲੇ ਅਰਥਾਤ ਫਾਈਨਲ 'ਚ ਟੀਮ ਇੰਡੀਆ ਦੇ ਹਾਰ ਦੇ ਬਾਅਦ ਸਾਨੀਆ ਮਿਰਜ਼ਾ ਨੇ ਨਾ ਸਿਰਫ ਭਾਰਤੀ ਕ੍ਰਿਕਟ ਟੀਮ ਸਗੋਂ ਭਾਰਤੀ ਹਾਕੀ ਟੀਮ ਦਾ ਵੀ ਸਪੋਰਟ ਕੀਤਾ। ਇੰਨਾ ਹੀ ਨਹੀਂ, ਸਾਨੀਆ ਨੇ ਟਵੀਟ ਦੇ ਜ਼ਰੀਏ ਪਾਕਿਸਤਾਨੀ ਪ੍ਰਸ਼ੰਸਕਾਂ ਦਾ ਮਜ਼ਾਕ ਵੀ ਉਡਾਇਆ। ਪਾਕਿਸਤਾਨ ਖਿਲਾਫ ਟੀਮ ਇੰਡੀਆ ਦੇ ਹਾਰਨ ਦੇ ਬਾਅਦ ਸਾਨੀਆ ਮਿਰਜ਼ਾ ਨੇ ਭਾਰਤ ਦੇ ਸਪੋਰਟ 'ਚ ਟਵਿੱਟਰ 'ਤੇ ਟਵੀਟ ਕੀਤਾ। ਹਾਲਾਂਕਿ ਪਾਕਿ ਖਿਡਾਰੀ ਸ਼ੋਏਬ ਮਲਿਕ ਦੀ ਪਤਨੀ ਹੋਣ ਦੇ ਬਾਵਜੂਦ ਵੀ ਸਾਨੀਆ ਮਿਰਜ਼ਾ ਹਮੇਸ਼ਾ ਤੋਂ ਹੀ ਭਾਰਤੀ ਕ੍ਰਿਕਟ ਟੀਮ ਦਾ ਸਪੋਰਟ ਕਰਦੀ ਰਹੀ ਹੈ ਅਤੇ ਐਤਵਾਰ ਨੂੰ ਇਹ ਸਾਫ ਦੇਖਣ ਨੂੰ ਮਿਲਿਆ।

ਸਾਨੀਆ ਨੇ ਕੀਤਾ ਇਹ ਟਵੀਟ
ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਜਿੱਤਣ ਦੇ ਲਈ ਵਧਾਈ ਦਿੱਤੀ। ਸਾਨੀਆ ਨੇ ਟਵੀਟ ਕਰਕੇ ਲਿਖਿਆ ਕਿ ਭਾਰਤ ਕ੍ਰਿਕਟ 'ਚ ਹਾਰ ਗਿਆ ਪਰ ਹਾਕੀ 'ਚ ਜਿੱਤਣ ਦੇ ਲਈ ਵਧਾਈ। ਪਾਕਿਸਤਾਨ ਟੀਮ ਨੂੰ ਚੈਂਪੀਅਨਸ ਟਰਾਫੀ ਜਿੱਤਣ ਦੇ ਲਈ ਵਧਾਈ। ਖੇਡ ਸਭ ਕੁਝ ਬਰਾਬਰ ਕਰ ਦਿੰਦਾ ਹੈ। ਇਸ ਤੋਂ ਬਾਅਦ ਸਾਨੀਆ ਮਿਰਜ਼ਾ ਦੇ ਇਸ ਟਵੀਟ 'ਤੇ ਹਜ਼ਾਰਾਂ ਲੋਕਾਂ ਦੀ ਪ੍ਰਤੀਕਿਰਿਆ ਵੀ ਆਈ।

 


ਪਾਕਿ ਪ੍ਰਸ਼ੰਸਕਾਂ ਦਾ ਕਿਵੇਂ ਉਡਾਇਆ ਮਜ਼ਾਕ
ਸਾਨੀਆ ਨੇ ਦੂਜੇ ਟਵੀਟ 'ਚ ਪਾਕਿਸਤਾਨੀ ਕ੍ਰਿਕਟ ਟੀਮ ਦੀ ਡਰੈੱਸ ਦਾ ਮਜ਼ਾਕ ਉਡਾਇਆ। ਸਾਨੀਆ ਨੇ ਇਕ ਟਵੀਟ ਸ਼ੇਅਰ ਕੀਤਾ ਜਿਸ 'ਚ ਲਿਖਿਆ ਸੀ ਕਿ ਭਾਰਤ 'ਚ ਮਾਤਾ-ਪਿਤਾ ਬੱਚਿਆਂ ਨੂੰ ਕਹਿੰਦੇ ਹਨ ਕਿ ਖੇਡ 'ਤੇ ਆਪਣਾ ਸਮਾਂ ਬਰਬਾਦ ਨਾ ਕਰੋ ਅਤੇ ਡਾਕਟਰ ਬਣੋ। ਜਦਕਿ ਪਾਕਿਸਤਾਨ 'ਚ ਮਾਤਾ-ਪਿਤਾ ਬੱਚਿਆਂ ਨੂੰ ਕਹਿੰਦੇ ਹਨ ਕਿ ਬੇਟਾ ਦੋਨੋ ਬਣੋ, ਕ੍ਰਿਕਟਰ ਵੀ ਅਤੇ ਡਾਕਟਰ ਵੀ। ਦਰਅਸਲ ਪਾਕਿਸਤਾਨੀ ਕ੍ਰਿਕਟ ਟੀਮ ਨੇ ਜਿੱਤ ਦੇ ਬਾਅਦ ਆਪਣੀ ਡਰੈੱਸ ਦੇ ਨਾਲ ਚਿੱਟੇ ਰੰਗ ਦਾ ਕੋਟ ਪਹਿਨਿਆ ਹੋਇਆ ਸੀ। ਜੋ ਥੋੜ੍ਹਾ ਅਜੀਬ ਅਤੇ ਡਾਕਟਰ ਦੀ ਡਰੈੱਸ ਜਿਹਾ ਲਗ ਰਿਹਾ ਸੀ।

 


Related News