ਪੰਜ ਮੈਚਾਂ ਦੀ ਪਾਬੰਦੀ ਹਟਾਉਣ ਦੀ ਰੋਨਾਲਡੋ ਦੀ ਅਪੀਲ ਹੋਈ ਖਾਰਜ

08/17/2017 5:32:04 PM

ਮੈਡ੍ਰਿਡ— ਸਪੈਨਿਸ਼ ਫੁੱਟਬਾਲ ਫੈਡਰੇਸ਼ਨ (ਆਰ.ਐੱਫ.ਈ.ਐੱਫ.) ਦੀ ਅਪੀਲੀ ਕਮੇਟੀ ਨੇ ਰੀਅਲ ਮੈਡ੍ਰਿਡ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ 'ਤੇ ਲੱਗੀ ਪੰਜ ਮੈਚਾਂ ਦੀ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਆਰ.ਐੱਫ.ਈ.ਐੱਫ. ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਉਨ੍ਹਾਂ ਦੀ ਅਪੀਲ ਖਾਰਜ ਕਰਨ ਦੀ ਜਾਣਕਾਰੀ ਦਿੱਤੀ। 

ਇਸ ਦੇ ਚਲਦੇ ਰੋਨਾਲਡੋ ਬੁੱਧਵਾਰ ਨੂੰ ਬਾਰਸੀਲੋਨਾ ਦੇ ਖਿਲਾਫ ਸਪੈਨਿਸ਼ ਸੁਪਰ ਕੱਪ ਦੇ ਦੂਜੇ ਪੜਾਅ 'ਚ ਨਹੀਂ ਖੇਡ ਸਕੇ। ਸ਼ਨੀਵਾਰ ਨੂੰ ਕੈਂਪ ਨਾਊ 'ਚ ਬਾਰਸੀਲੋਨਾ ਦੇ ਖਿਲਾਫ ਸਪੈਨਿਸ਼ ਸੁਪਰ ਕੱਪ ਦੇ ਪਹਿਲੇ ਪੜਾਅ ਦੇ ਮੁਕਾਬਲੇ ਦੇ ਦੌਰਾਨ ਗੋਲ ਕਰਨ ਦੇ ਬਾਅਦ ਮੈਦਾਨ 'ਚ ਟੀ ਸ਼ਰਟ ਉਤਾਰ ਕੇ ਜਸ਼ਨ ਮਨਾਉਣ ਅਤੇ ਰੈਫਰੀ ਨੂੰ ਧੱਕਾ ਮਾਰਨ 'ਤੇ ਰੋਨਾਲਡੋ 'ਤੇ ਪੰਜ ਮੈਚਾਂ ਦੀ ਪਾਬੰਦੀ ਲਗਾਈ ਗਈ ਸੀ।


Related News