ਰੇਲਵੇ ਅਤੇ PNB ਨੇ ਮੁਰੂਗੱਪਾ ਗੋਲਡ ਕੱਪ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

08/02/2017 11:48:43 PM

ਚੇਨਈ— ਮੌਜੂਦਾ ਚੈਂਪੀਅਨ ਭਾਰਤੀ ਰੇਲਵੇ ਅਤੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਬੁੱਧਵਾਰ ਇੱਥੇ ਆਪਣੇ ਆਖਰੀ ਲੀਗ ਮੈਚਾਂ 'ਚ ਜਿੱਤ ਦਰਜ ਕਰਕੇ 91ਵੇਂ ਆਲ ਇੰਡੀਆ ਐੱਮ.ਸੀ.ਸੀ. ਮੁਰੂਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਰੇਲਵੇ ਨੇ ਬੀ.ਪੀ.ਸੀ.ਐੱਲ. ਨੂੰ 4-2 ਅਤੇ ਪੀ.ਐੱਨ.ਬੀ. ਨੇ ਸੇਨਾ ਨੂੰ 3-0 ਨਾਲ ਹਰਾਇਆ। ਇਨ੍ਹਾਂ ਦੋਵਾਂ ਟੀਮਾਂ ਦੇ ਕ੍ਰਮਵਾਰ- ਪੂਲ 'ਏ' ਅਤੇ 'ਬੀ' 'ਚ ਆਪਣੇ ਸਾਰੇ ਮੈਚ ਜਿੱਤੇ ਹਨ। ਰੇਲਵੇ ਵਲੋਂ ਮੈਚ 'ਚ ਅਜਿਤ ਕੁਮਾਰ ਪਾਂਡੇ, ਮਲਕ ਸਿੰਘ, ਅਜਮੇਰ ਸਿੰਘ ਅਤੇ ਰਾਜੂ ਪਾਲ ਨੇ ਜਦਕਿ ਬੀ.ਪੀ.ਸੀ.ਐੱਲ. ਦੇ ਲਈ ਅਭਿਸ਼ੇਕ ਅਤੇ ਦੇਵਿੰਦਰ ਵਾਮਿਲਕੀ ਨੇ ਗੋਲ ਕੀਤਾ।
ਪੂਲ 'ਬੀ' ਦੇ ਮੈਚ 'ਚ ਪੀ.ਐੱਨ.ਬੀ. ਲਈ ਸ਼ਮਸ਼ੇਰ ਸਿੰਘ ਨੇ 2 ਜਦਕਿ ਸੰਜੇ ਨੇ ਇਕ ਗੋਲ ਕੀਤਾ। ਪੂਲ 'ਏ' ਦੇ ਇਕ ਹੋਰ ਮੈਚ 'ਚ ਤਾਮਿਲਨਾਡੂ ਹਾਕੀ ਯੂਨਿਟ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ 3-2 ਨਾਲ ਹਰਾਇਆ।


Related News