ਪ੍ਰੋ ਕਬੱਡੀ ਲੀਗ : ਨਰਵਾਲ ਦੀ ਬਦੌਲਤ ਪਟਨਾ ਦੀ ਖਿਤਾਬੀ ਹੈਟ੍ਰਿਕ

10/28/2017 11:55:34 PM

ਚੇਨਈ— ਸੁਪਰ ਰੇਡਰ ਪ੍ਰਦੀਪ ਨਰਵਾਲ ਦੇ ਵਧੀ ਪ੍ਰਦਰਸ਼ਨ ਦੀ ਬਦੌਲਤ ਪਟਨਾ ਟਾਈਟੰਸ ਨੇ ਪਹਿਲੀ ਬਾਰ ਫਾਈਨਲ 'ਚ ਖੇਡ ਰਹੇ ਗੁਜਰਾਤ ਫਾਰਚੂਨਰਸ ਜਾਇੰਟਸ ਨੂੰ ਸ਼ਨੀਵਾਰ ਨੂੰ 55-38 ਦੇ ਵੱਡੇ ਅੰਤਰ ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਖਿਤਾਬ ਦੀ ਹੈਟ੍ਰਿਕ ਪੂਰੀ ਕਰ ਲਈ। ਪ੍ਰਦੀਪ ਨੇ ਫਾਈਨਲ 'ਚ 24 ਰੇਡ 'ਚ 19 ਅੰਕ ਹਾਸਲ ਕਰ ਕੇ ਪਟਨਾ ਨੂੰ ਫਿਰ ਚੈਂਪੀਅਨ ਬਣਾਉਣ 'ਚ ਮਹੱਤਵਪੂਰਨ ਭੂਮੀਕਾ ਨਿਭਾਈ।
ਇਕ ਸਮੇਂ ਪਟਨਾ ਦੀ ਟੀਮ ਪਹਿਲੇ ਹਾਫ 'ਚ 6-14 ਤੋਂ ਪਿੱਛੇ ਸੀ ਤੇ 5ਵੇਂ ਮਿੰਟ 'ਚ ਆਲ ਆਊਟ ਵੀ ਹੋ ਗਈ ਸੀ ਪਰ ਪ੍ਰਦੀਪ ਦੀ ਬਦੌਲਤ ਜਿਸ ਨੇ ਆਪਣੇ ਦਮ 'ਤੇ ਪਟਨਾ ਨੂੰ ਚੈਂਪੀਅਨ ਬਣਾ ਦਿੱਤਾ। ਪਟਨਾ ਨੂੰ ਖਿਤਾਬੀ ਜਿੱਤ ਨਾਲ 3 ਕਰੋੜ ਰੁਪਏ ਦੇ ਪੁਰਸਕਾਰ ਦੀ ਰਾਸ਼ੀ ਮਿਲੀ ਜਦਕਿ ਗੁਜਰਾਤ ਦੇ ਹਿੱਸੇ 1.8 ਕਰੋੜ ਰੁਪਏ ਦੀ ਰਾਸ਼ੀ ਆਈ।


Related News