ਕੋਹਲੀ ਸਮੇਤ ਇਹ ਭਾਰਤੀ ਕ੍ਰਿਕਟਰ ਇਨ੍ਹਾਂ ਬ੍ਰਾਂਡਸ ਦੇ ਪਾਉਂਦੇ ਹਨ ਬੂਟ, ਕੀਮਤ ਸੁਣ ਉੱਡ ਜਾਣਗੇ ਹੋਸ਼! (ਤਸਵੀਰਾਂ)

07/23/2017 11:58:12 AM

ਨਵੀਂ ਦਿੱਲੀ— ਕ੍ਰਿਕਟਰਾਂ ਦੇ ਰਿਕਾਰਡ ਦੇ ਬਾਅਦ ਜੇਕਰ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਗੱਲ ਹੁੰਦੀ ਹੈ ਤਾਂ ਉਹ ਹੈ ਉਨ੍ਹਾਂ ਦੀ ਸਟਾਈਲਿੰਗ। ਉਹ ਕੀ ਪਾਓਂਦੇ ਹਨ, ਕੀ ਖਾਂਦੇ ਹਨ, ਉਸਦੇ ਕੋਲ ਕਿਹੜੀਆਂ ਗੱਡੀਆਂ ਹਨ। ਉਸਦੀ ਕੀਮਤ ਕਿੰਨੀ ਹੈ। ਫੈਂਸ ਸਭ ਜਾਣਨਾ ਚਾਹੁੰਦੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਕਰੋੜਾਂ ਰੁਪਏ ਖਰਚ ਕਰ ਕੇ ਉਨ੍ਹਾਂ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਉਂਦੀਆਂ ਹਨ ਅਤੇ ਖਿਡਾਰੀ ਕਰਾਰ ਮੁਤਾਬਕ ਕੰਪਨੀ ਦੇ ਸਾਮਾਨ ਨੂੰ ਹੀ ਇਸਤੇਮਾਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਖਿਡਾਰੀਆਂ ਦੇ ਬੂਟਾਂ ਦੇ ਬ੍ਰਾਂਡ ਅਤੇ ਉਨ੍ਹਾਂ ਦੀਆਂ ਕੀਮਤ ਦੇ ਬਾਰੇ ਵਿੱਚ—
ਰੋਹਿਤ ਸ਼ਰਮਾ
ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਵਨਡੇ ਵਿੱਚ ਦੋ ਵਾਰ ਦੋਹਰਾ ਸੈਂਕੜਾ ਮਾਰਨ ਵਾਲੇ ਇਕਲੌਤੇ ਖਿਡਾਰੀ ਹਨ। ਜਿੰਨਾ ਉਹ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹਨ, ਓਨਾ ਹੀ ਮੈਦਾਨ ਉੱਤੇ ਚੌਕੇ-ਛੱਕਿਆਂ ਦਾ ਮੀਂਹ ਬਰਸਾਉਂਦੇ ਹਨ। ਰੋਹਿਤ ਸ਼ਰਮਾ ਸਪੋਰਟਸ ਕੰਪਨੀ ਐਡੀਡਾਸ ਦੇ ਬੂਟ ਪਾਉਂਦੇ ਹਨ, ਜਿਸ ਦੀ ਕੀਮਤ 7000 ਤੋਂ ਸ਼ੁਰੂ ਹੋ ਕੇ 22000 ਰੁਪਏ ਤੱਕ ਹੈ।
ਅਜਿੰਕਿਯ ਰਹਾਣੇ
ਭਾਰਤੀ ਟੀਮ ਦੇ ਸਟਾਰ ਓਪਨਰ ਰਹਾਣੇ ਦਾ ਬੱਲਾ ਵੈਸਟਇੰਡੀਜ਼ ਸੀਰੀਜ਼ ਵਿੱਚ ਖੂਬ ਚੱਲਿਆ ਸੀ। ਅਗਲੇ ਸ਼੍ਰੀਲੰਕਾਈ ਦੌਰੇ ਉੱਤੇ ਵੀ ਉਨ੍ਹਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਉਂਝ ਤਾਂ ਰਹਾਣੇ ਜ਼ੁਬਾਨ ਤੋਂ ਖਾਮੋਸ਼ ਰਹਿੰਦੇ ਹਨ, ਪਰ ਉਨ੍ਹਾਂ ਦਾ ਬੱਲਾ ਸਭ ਕੁਝ ਬੋਲਦਾ ਹੈ। ਰਹਾਣੇ ਸਪੋਰਟਸ ਕੰਪਨੀ ਨਾਇਕੀ ਦੇ ਬੂਟ ਇਸਤੇਮਾਲ ਕਰਦੇ ਹਨ। ਇਸਦੀ ਕੀਮਤ 15000 ਤੋਂ 25000 ਤੱਕ ਹੈ।
ਯੁਵਰਾਜ ਸਿੰਘ
ਟੀ-20 ਵਿਸ਼ਵ ਕੱਪ 2007 ਵਿੱਚ ਇੱਕ ਓਵਰ ਵਿੱਚ 6 ਛੱਕੇ ਮਾਰਨ ਵਾਲੇ ਯੁਵਰਾਜ ਸਿੰਘ ਨੇ ਪਿਛਲੇ ਸਾਲ ਪਿਊਮਾ ਕੰਪਨੀ ਨਾਲ 4 ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਆਈ.ਪੀ.ਐੱਲ. ਵਿੱਚ ਵੀ ਉਨ੍ਹਾਂ ਨੇ ਪਿਊਮਾ ਦੇ ਹੀ ਰੰਗੀਨ ਸਪੋਰਟਸ ਬੂਟ ਪਾਏ ਸਨ। ਇੰਨਾ ਹੀ ਨਹੀਂ ਉਨ੍ਹਾਂ ਦੇ  ਬੱਲੇ ਉੱਤੇ ਵੀ ਪਿਊਮਾ ਦਾ ਸਟਿਕਰ ਲਗਾ ਰਹਿੰਦਾ ਹੈ। ਇਸ ਕੰਪਨੀ ਦੇ ਬੂਟਾਂ ਦੀ ਕੀਮਤ 15000-20000 ਰੁਪਏ ਤੱਕ ਹੁੰਦੀ ਹੈ।
ਮਹਿੰਦਰ ਸਿੰਘ ਧੋਨੀ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹਾਲ ਹੀ ਵਿੱਚ ਆਪਣੇ ਘਰ ਰਾਂਚੀ ਵਿੱਚ ਸੇਵਨ ਨਾਂ ਦਾ ਸਟੋਰ ਖੋਲਿਆ ਹੈ। ਧੋਨੀ ਦੇ ਵੱਡੇ-ਵੱਡੇ ਬ੍ਰਾਂਡਸ ਨਾਲ ਕਰਾਰ ਹਨ। ਧੋਨੀ ਆਸਟਰੇਲੀਆਈ ਕੰਪਨੀ ਸੀ.ਸੀ.ਐੱਸ. (ਕਸਟਮ ਕ੍ਰਿਕਟ ਸ਼ੂਜ) ਦੇ ਬੂਟ ਪਾਉਂਦੇ ਹਨ,  ਜਿਸਦੀ ਕੀਮਤ 20000 ਰੁਪਏ ਜਾਂ ਉਸ ਤੋਂ ਜ਼ਿਆਦਾ ਹੈ।
ਵਿਰਾਟ ਕੋਹਲੀ
ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ। ਕੁਝ ਸਮਾਂ ਪਹਿਲਾਂ ਸਪੋਰਟਸ ਕੰਪਨੀ ਪਿਊਮਾ ਨੇ ਉਨ੍ਹਾਂ ਨਾਲ 100 ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਵਿਰਾਟ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਵੀ ਹਨ ਅਤੇ ਟੀ-ਸ਼ਰਟ, ਬੂਟ, ਟ੍ਰੇਨਿੰਗ ਸ਼ੂਜ ਤੋਂ ਲੈ ਕੇ ਹਰ ਚੀਜ਼ ਇਸ ਕੰਪਨੀ ਦੀ ਇਸਤੇਮਾਲ ਕਰਦੇ ਹਨ। ਇਨ੍ਹਾਂ ਸਾਰਿਆਂ ਦੀ ਅਲੱਗ-ਅਲੱਗ ਕੀਮਤ ਹੈ। ਇਸ ਕੰਪਨੀ ਦੇ ਬੂਟਾਂ ਦੀ ਕੀਮਤ ਜ਼ਿਆਦਾਤਰ 20000 ਤੱਕ ਹੁੰਦੀ ਹੈ।


Related News