ਭਾਰਤ ਨੂੰ ਏਸ਼ੀਅਨ ਏਅਰਗੰਨ ''ਚ 4 ਯੂਥ ਓਲੰਪਿਕ ਕੋਟਾ ਸਥਾਨ, 21 ਤਮਗੇ

12/12/2017 5:42:02 AM

ਨਵੀਂ ਦਿੱਲੀ— ਭਾਰਤ ਨਿਸ਼ਾਨੇਬਾਜ਼ਾਂ ਦੇ ਸਬਰਯੋਗ ਪ੍ਰਦਰਸ਼ਨ ਨਾਲ ਜਾਪਾਨ ਦੇ ਵਾਕੋ ਸ਼ਹਿਰ ਵਿਚ ਸੋਮਵਾਰ ਨੂੰ ਖਤਮ ਹੋਈ 10ਵੀਂ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ 'ਚ 21 ਤਮਗਿਆਂ ਤੇ 4 ਯੂਥ ਓਲੰਪਿਕ ਕੋਟਾ ਸਥਾਨ ਹਾਸਲ ਕਰਨ ਦੇ ਨਾਲ 10ਵੇਂ ਸਥਾਨ 'ਤੇ ਰਿਹਾ। ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਤੇ ਮਨੂ ਭਾਕਰ ਨੇ 2018 ਦੇ ਬਿਊਨਸ ਆਇਰਸ ਯੂਥ ਓਲੰਪਿਕ (ਯੋਗ) ਲਈ ਕੋਟਾ ਸਥਾਨ ਹਾਸਲ ਕੀਤਾ, ਜਿਹੜੀ ਇਸ ਚੈਂਪੀਅਨਸ਼ਿਪ 'ਚ ਦੇਸ਼ ਲਈ ਵੱਡੀ ਪ੍ਰਾਪਤੀ ਰਹੀ। ਸੌਰਭ ਨੇ 10 ਮੀਟਰ ਏਅਰ ਪਿਸਟਲ ਯੂਥ ਪ੍ਰਤੀਯੋਗਿਤਾ ਦੇ ਨਿੱਜੀ ਤੇ ਟੀਮ ਪ੍ਰਤੀਯੋਗਿਤਾਵਾਂ ਵਿਚ ਸੋਨ ਤਮਗੇ ਜਿੱਤੇ, ਜਦਕਿ ਮਨੂ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤਿਆ ਤੇ ਕੋਟਾ ਹਾਸਲ ਕੀਤਾ। ਭਾਰਤ ਨੇ ਇਸ ਤਰ੍ਹਾਂ ਚੈਂਪੀਅਨਸ਼ਿਪ ਦੇ ਆਖਰੀ ਦਿਨ ਵੀ 4 ਤਮਗੇ ਆਪਣੀ ਝੋਲੀ ਵਿਚ ਪਾਏ। ਇਕ ਹੋਰ ਚਾਂਦੀ ਤਮਗਾ ਜੂਨੀਅਰ ਮਹਿਲਾ 10 ਮੀਟਰ ਏਅਰ ਪਿਸਟਲ ਟੀਮ ਪ੍ਰਤੀਯੋਗਿਤਾ ਵਿਚ ਮਿਲਿਆ ਤੇ ਭਾਰਤ ਚਾਰ ਦਿਨਾਂ ਤਕ ਚੱਲੀ ਚੈਂਪੀਅਨਸ਼ਿਪ 'ਚ ਕੁਲ 21 ਤਮਗੇ ਤੇ ਯੂਥ ਓਲੰਪਿਕ ਵਿਚ ਕੁਲ 14  ਉਪਲੱਬਧ ਕੋਟਾ ਸਥਾਨਾਂ 'ਚੋਂ ਚਾਰ ਹਾਸਲ ਕਰਨ ਵਿਚ ਸਫਲ ਰਿਹਾ। ਚੈਂਪੀਅਨਸ਼ਿਪ ਦੇ ਦੂਜੇ ਦਿਨ ਮੇਹੂਲੀ ਘੋਸ਼ ਤੇ ਤੁਸ਼ਾਰ ਮਾਨੇ ਨੇ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਜਿੱਤ ਦੇ ਨਾਲ ਯੋਗ ਕੋਟਾ ਹਾਸਲ ਕੀਤੇ ਸਨ।


Related News