ਹਾਕੀ ਵਿਸ਼ਵ ਲੀਗ ''ਚ ਭਾਰਤ ਦੀ ਪਹਿਲੀ ਹਾਰ, ਨੀਦਰਲੈਂਡ ਨੇ 1-3 ਨਾਲ ਹਰਾਇਆ

06/20/2017 10:31:57 PM

ਲੰਡਨ— ਭਾਰਤ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਮੰਗਲਵਾਰ ਨੂੰ ਇੱਥੇ ਵੱਧ ਰੈਕਿੰਗ ਦੀ ਟੀਮ ਨੀਦਰਲੈਂਡ ਦੇ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋਂ ਉਸ ਦੀ ਇਸ ਟੂਰਨਾਮੈਂਟ 'ਚ ਪਹਿਲੀ ਹਾਰ ਹੈ। ਸਾਰੇ ਗੋਲ ਪਹਿਲੇ ਦੋ ਕੁਆਰਟਰ 'ਚ ਕੀਤੇ ਗਏ। ਨੀਦਰਲੈਂਡ ਵਲੋਂ ਥਿਇਰੇ ਬ੍ਰਿਕਮੈਨ (ਦੂਜੀ ਮਿੰਟ), ਸੈਂਡਰ ਬਾਰਟ (12ਵੇਂ ਮਿੰਟ) ਅਤੇ ਮਾਇਕਰੋ ਪੂਇਸਰ (24ਵੇਂ ਮਿੰਟ) ਨੇ ਗੋਲ ਕੀਤੇ ਜਦੋਂ ਕਿ ਭਾਰਤ ਵਲੋਂ ਸਿਰਫ ਇਕ ਗੋਲ ਆਕਾਸ਼ਦੀਪ ਸਿੰਘ ਨੇ ਕੀਤਾ। ਇਸ ਹਾਰ ਨਾਲ ਹਾਲਾਕਿ ਭਾਰਤ ਦੇ ਟੂਰਨਾਮੈਂਟ 'ਚ ਮੌਕੇ 'ਤੇ ਕੋਈ ਫਰਕ ਨਹੀਂ ਪਿਆ ਕਿਉਂਕਿ ਉਸ ਨੇ ਪਹਿਲਾਂ ਹੀ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਇਸ 'ਚ ਪਹਿਲਾਂ ਆਪਣੇ ਲੀਗ ਸ਼ੈਸ਼ਨ ਦੇ ਤਿੰਨਾਂ ਮੈਚਾਂ 'ਚ ਜਿੱਤ ਹਾਸਲ ਕੀਤੀ।
ਨੀਦਰਲੈਂਡ ਇਸ ਜਿੱਤ ਨਾਲ ਪੂਲ 'ਬੀ' 'ਚ ਸਿਖਰ 'ਤੇ ਰਿਹਾ। ਉਸ ਨੇ ਆਪਣੇ ਸਾਰੇ ਮੈਚਾਂ 'ਚ ਜਿੱਤ ਪ੍ਰਾਪਤ ਕੀਤੀ। ਭਾਰਤ ਨੇ ਤਿੰਨ ਮੈਚ ਜਿੱਤੇ ਅਤੇ ਉਹ ਦੂਜੇ ਸਥਾਨ 'ਤੇ ਰਿਹਾ। ਭਾਰਤ ਹੁਣ ਵੀਰਵਾਰ ਨੂੰ ਕੁਆਰਟਰ ਫਾਈਨਲ 'ਚ ਮਲੇਸ਼ਈਆ ਨਾਲ ਜਦੋਂ ਕਿ ਨੀਦਰਲੈਂਡ 'ਪੂਲ ਏ' 'ਚ ਚੌਥੇ ਸਥਾਨ 'ਤੇ ਰਹੇ ਚੀਨ ਨਾਲ ਖੇਡੇਗਾ। ਨੀਦਰਲੈਂਡ ਨੂੰ ਭਾਰਤ ਭਾਰਤ ਖਿਲਾਫ ਸ਼ੁਰੂ ਤੋਂ ਹੀ ਜਿੱਤ ਦਾ ਦਾਅਵੇਦਾਰ ਮੰਨੀਆ ਜਾ ਰਿਹਾ ਸੀ। ਭਾਰਤ ਨੇ ਸ਼ੁਰੂ ਤੋਂ ਹੀ ਕਾਫੀ ਧੀਮੀ ਸ਼ੁਰੂਆਤ ਕੀਤੀ ਅਤੇ ਨੀਦਰਲੈਂਡ ਨੇ ਸ਼ੁਰੂ 'ਚ ਹੀ ਹਮਲਾਵਰ ਨੀਤੀ ਅਪਣਾਈ। ਦੂਜੇ ਮਿੰਟ 'ਚ ਹੀ ਸਰਦਾਰ ਸਿੰਘ ਗੇਂਦ 'ਤੇ ਕਬਜਾ ਨਹੀਂ ਰੱਖ ਸਕੇ ਅਤੇ ਬ੍ਰਿੰਕਮੈਨ ਨੇ ਆਪਣੀ ਟੀਮ ਨੂੰ ਬੜਤ ਹਾਸਲ ਕਰਵਾਉਣ 'ਚ ਕੋਈ ਗਲਤੀ ਨਹੀਂ ਕੀਤੀ।
ਆਕਾਸ਼ ਚਿਕਤੇ ਨੇ ਇਸ ਤੋਂ ਬਾਅਦ 6ਵੇਂ ਮਿੰਟ 'ਚ ਯੋਨਸ ਡਿ ਗੇਯੁਸ ਦੇ ਯਤਨ ਨੂੰ ਨਾਕਾਮ ਕੀਤਾ। ਨੀਦਰਲੈਂਡ ਨੇ ਹਾਲਾਕਿ 12ਵੇਂ ਮਿੰਟ 'ਚ ਆਪਣੇ ਸਕੋਰ ਨੂੰ ਦੋਗੁਣਾ ਕਰ ਦਿੱਤਾ। ਉਸ ਨੇ ਟੀਮ ਨੂੰ ਮਿਲੀ ਪਹਿਲੀ ਪੇਨਲਟੀ ਕਾਰਨਰ ਨੂੰ ਗੋਲ 'ਚ ਬਦਲ ਦਿੱਤਾ। ਭਾਰਤ ਨੂੰ ਅਗਲੇ ਹੀ ਮੂਵ 'ਤ ਪੇਨਲਟੀ ਕਾਰਨਰ ਮਿਲ ਗਿਆ ਪਰ ਉਹ ਇਸ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੇ। ਨੀਦਰਲੈਂਡ ਨੇ 24ਵੇਂ ਮਿੰਟ 'ਚ ਸਕੋਰ 3-0 ਕਰ ਦਿੱਤਾ। ਪ੍ਰਇਸਰ ਨੇ ਉਸ ਸਮੇਂ ਬਯੋਰਨ ਕੋਲਰਮੈਨ ਕੋਲ ਗੋਲ ਕੀਤਾ। ਆਕਾਸ਼ਦੀਪ ਦੇ ਸ਼ਾਨਦਾਰ ਯਤਨ ਨਾਲ ਭਾਰਤ ਨੇ ਮੈਚ 'ਚ ਵਾਪਸੀ ਕੀਤੀ। ਉਸ ਨੇ ਮੈਦਾਨੀ ਗੋਲ ਕੀਤਾ। ਦੂਜੇ ਅਤੇ ਤੀਜੇ ਕੁਆਰਟਰ 'ਚ ਦੋਵੇਂ ਟੀਮਾਂ ਵਲੋਂ ਕਈ ਯਤਨ ਕੀਤੇ ਗਏ ਪਰ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। 


Related News