ਭਾਰਤ ਦੇ ਨਵੇਂ ਕਪਿਲ ਦੇਵ ਦੇ ਬਾਰੇ ਕਿੰਨਾ ਜਾਣਦੇ ਹੋ ਤੁਸੀਂ!

09/21/2017 9:49:41 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ 'ਚ ਹਾਰਦਿਕ ਪੰਡਯਾ ਦਾ ਨਾਂ ਇਨ੍ਹਾਂ ਦਿਨਾਂ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਨਾਵਾਂ 'ਚੋਂ ਇਕ ਹੈ। ਆਈ.ਪੀ.ਐੱਲ. ਦੀ ਸਫਲਤਾ ਦੇ ਬਾਅਦ ਉਹ ਇੰਟਰਨੈਸ਼ਨਲ ਕ੍ਰਿਕਟ 'ਚ ਵੀ ਆਪਣੀ ਜਗ੍ਹਾ ਪੱਕੀ ਕਰ ਰਿਹਾ ਹੈ। ਕ੍ਰਿਕਟ ਜਾਣਕਾਰ ਇਸ ਖਿਡਾਰੀ ਦੀ ਤੁਲਨਾ ਮਹਾਨ ਆਲਰਾਊਂਡਰਾਂ 'ਚੋਂ ਇਕ ਕਪਿਲ ਦੇਵ ਨਾਲ ਕਰ ਰਹੇ ਹਨ। ਆਓ ਅਸੀਂ ਤੁਹਾਨੂੰ  ਦਸਦੇ ਹਾਂ ਇਸ ਨਵੇਂ ਕਪਿਲ ਦੇਵ ਦੇ ਬਾਰੇ 'ਚ ਇਹ ਕੁਝ ਖਾਸ ਗੱਲਾਂ।

ਪੰਡਯਾ ਗੁਜਰਾਤ ਦੇ ਇਕ ਗਰੀਬ ਪਰਿਵਾਰ ਨਾਲ ਸਬੰਧ ਰਖਦੇ ਹਨ। ਜਦੋਂ ਉਹ ਕ੍ਰਿਕਟ 'ਚ ਆਪਣੀ ਮੰਜ਼ਿਲ ਲੱਭ ਰਹੇ ਸਨ, ਤਾਂ ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਕਿਰਨ ਮੋਰੇ ਤੋਂ ਉਨ੍ਹਾਂ ਨੂੰ ਸਹਾਰਾ ਮਿਲਿਆ। ਮੋਰੇ ਨੇ ਹਾਰਦਿਕ ਅਤੇ ਉਸ ਦੇ ਭਰਾ ਕਰੂਣਾਲ ਨੂੰ ਆਪਣੀ ਕ੍ਰਿਕਟ ਅਕੈਡਮੀ 'ਚ ਤਿੰਨ ਸਾਲ ਦੀ ਮੁਫਤ ਟ੍ਰੇਨਿੰਗ ਦਿੱਤੀ। ਗੁਜਰਾਤ ਦੇ ਸਾਥੀ ਕ੍ਰਿਕਟਰ ਰਵਿੰਦਰ ਜਡੇਜਾ ਨੇ ਹਾਰਦਿਕ ਪੰਡਯਾ ਨੰ ਰਾਕਸਟਾਰ ਦਾ ਨਵਾਂ ਨਾਂ ਦਿੱਤਾ। ਉਸ ਦੇ ਦੋਸਤ ਹੁਣ ਉਸ ਨੂੰ ਰਾਕਸਟਾਰ ਹੀ ਕਹਿ ਕੇ ਬੁਲਾਉਂਦੇ ਹਨ। ਪੰਡਯਾ ਨੂੰ ਸਿਰਫ ਕ੍ਰਿਕਟ ਦੀ ਹੀ ਦੀਵਾਨਗੀ ਸੀ। ਉਹ ਕ੍ਰਿਕਟ 'ਚ ਧਿਆਨ ਕਾਰਨ ਨੌਵੀਂ ਜਮਾਤ 'ਚ ਫੇਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਕ੍ਰਿਕਟ 'ਤੇ ਹੀ ਲਗਾ ਦਿੱਤਾ ਅਤੇ ਆਪਣੀ ਪੜ੍ਹਾਈ ਛੱਡ ਦਿੱਤੀ।

ਸਾਲ 2016 'ਚ ਹਾਰਦਿਕ ਪੰਡਯਾ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ c ਮੁਕਾਬਲੇ 'ਚ ਦਿੱਲੀ ਦੇ ਖਿਲਾਫ ਖੇਡ ਰਹੇ ਸਨ। ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ ਆਕਾਸ਼ ਸੁਦਨ ਦੇ ਇਕ ਓਵਰ 'ਚ 39 ਦੌੜਾਂ ਜੋੜ ਕੇ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਇਸ ਪਾਰੀ 'ਚ ਉਨ੍ਹਾਂ 51 ਗੇਂਦਾਂ 'ਤੇ 81 ਦੌੜÎਾਂ ਦੀ ਪਾਰੀ ਖੇਡੀ ਸੀ। ਹਾਰਦਿਕ ਅਜੇ ਆਪਣੇ ਲਿਸਟ ਏ ਕਰੀਅਰ ਦੀ ਸ਼ੁਰੂਆਤੀ ਹੀ ਕਰ ਰਹੇ ਸਨ ਕਿ ਉਸ ਸਮੇਂ ਮੁੰਬਈ ਇੰਡੀਅਨਸ ਦੇ ਕੋਚ ਜਾਨ ਰਾਈਟ ਦੀ ਨਜ਼ਰ ਉਨ੍ਹਾਂ 'ਤੇ ਪੈ ਗਈ। ਜਾਨ ਨੇ ਉਨ੍ਹਾਂ ਨੂੰ ਟ੍ਰਾਇਲ ਲਈ ਬੁਲਾਇਆ ਅਤੇ ਆਈ.ਪੀ.ਐੱਲ. 2015 'ਚ ਉਨ੍ਹਾਂ ਨੂੰ 10 ਲੱਖ ਰੁਪਏ ਦੇ ਬੇਸ ਪ੍ਰਾਈਜ਼ 'ਤੇ ਖਰੀਦ ਲਿਆ।

ਹਾਰਦਿਕ ਪੰਡਯਾ ਨੇ ਹਾਲ ਹੀ 'ਚ ਜਦੋਂ ਵਨਡੇ ਕ੍ਰਿਕਟ 'ਚ ਆਪਣਾ ਡੈਬਿਊ ਕੀਤਾ ਸੀ ਤਾਂ ਮੈਚ ਦੀ ਸ਼ੁਰੂਆਤ ਉਨ੍ਹਾਂ ਦੇ ਲਈ ਇਤਿਹਾਸਕ ਪਲ ਸੀ। ਇਸ ਦੌਰਾਨ ਸਾਬਕਾ ਕਪਤਾਨ ਅਤੇ ਆਲਰਾਊਂਡਰ ਖਿਡਾਰੀ ਕਪਿਲ ਦੇਵ ਨੇ ਉਨ੍ਹਾਂ ਨੂੰ ਟੀਮ ਇੰਡੀਆ ਦੀ ਨੀਲੀ ਟੋਪੀ ਸੌਂਪੀ। ਹਾਰਦਿਕ ਦੇ ਲਈ ਮਾਣ ਦੀ ਗੱਲ ਇਹ ਵੀ ਹੈ ਕਿ ਅੱਜ ਉਨ੍ਹਾਂ ਦੀ ਤੁਲਨਾ ਕਪਿਲ ਦੇਵ ਨਾਲ ਹੀ ਕੀਤੀ ਜਾ ਰਹੀ ਹੈ।


Related News