ਖੇਡ ਜਗਤ ਲਈ ਸੋਗ, ਸਾਥੀ ਖਿਡਾਰੀ ਨਾਲ ਟਕਰਾਉਣ ''ਤੇ ਗੋਲਕੀਪਰ ਦੀ ਮੌਤ (ਵੀਡੀਓ)

10/16/2017 4:18:12 PM

ਜਕਾਰਤਾ(ਬਿਊਰੋ)— ਇੰਡੋਨੇਸ਼ੀਆਈ ਸੁਪਰ ਲੀਗ ਦੌਰਾਨ ਆਪਣੀ ਟੀਮ ਦੇ ਸਾਥੀ ਖਿਡਾਰੀ ਨਾਲ ਟਕਰਾਉਣ ਕਾਰਨ ਇੰਡੋਨੇਸ਼ੀਆ ਦੇ ਦਿੱਗਜ ਗੋਲਕੀਪਰ ਚੋਇਰੁਲ ਹੁੱਡਾ ਦੀ ਮੌਤ ਹੋ ਗਈ। ਪਾਰਸੇਲਾ ਲਾਮੋਨਗਨ ਕਲੱਬ ਲਈ ਮੈਚ ਦੌਰਾਨ ਪਹਿਲੇ ਹਾਫ ਵਿਚ 38 ਸਾਲਾਂ ਦੇ ਗੋਲਕੀਪਰ ਹੁੱਡਾ ਦੀ ਆਪਣੀ ਟੀਮ ਦੇ ਸਾਥੀ ਖਿਡਾਰੀ ਰਾਮੋਨ ਰੋਡਰਿਗੇਜ ਨਾਲ ਟੱਕਰ ਹੋ ਗਈ ਸੀ।
ਲੀਗ-1 ਵਿਚ ਪਾਰਸੇਲਾ ਲਾਮੋਨਗਨ ਐਤਵਾਰ ਰਾਤ ਸੇਮੇਨ ਪਡਾਂਗ ਖਿਲਾਫ ਮੈਚ ਖੇਡ ਰਿਹਾ ਸੀ। ਇਸ ਮੁਕਾਬਲੇ ਦੌਰਾਨ ਗੋਲਕੀਪਰ ਦੀ ਟੱਕਰ ਬ੍ਰਾਜੀਲੀਆਈ ਖਿਡਾਰੀ ਰੋਡਰਿਗੇਜ ਨਾਲ ਹੋਈ। ਹੁੱਡਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਾਰਸੇਲਾ ਕਲੱਬ ਦੇ ਕੋਚ ਅਜੀ ਸਾਂਤੋਤੋ ਨੇ 'ਗੋਲ ਡਾਟ ਕਾਮ' ਨੂੰ ਦਿੱਤੇ ਬਿਆਨ ਵਿਚ ਕਿਹਾ, ਮੈਚ ਖਤਮ ਕਰਨ ਦੇ ਬਾਅਦ ਸਾਰੇ ਖਿਡਾਰੀ ਤੁਰੰਤ ਹਸਪਤਾਲ ਗਏ, ਜਿੱਥੇ ਸਾਨੂੰ ਹੁੱਡਾ ਦੀ ਮੌਤ ਦੇ ਬਾਰੇ ਵਿਚ ਜਾਣਕਾਰੀ ਮਿਲੀ।

ਕੋਚ ਨੇ ਕਿਹਾ ਕਿ ਹੁੱਡਾ ਦੀ ਮੌਤ ਦੀ ਖਬਰ ਨੂੰ ਸਾਡੇ ਸਾਰਿਆਂ ਲਈ ਸਹਿ ਪਾਉਣਾ ਮੁਸ਼ਕਲ ਸੀ। ਟੀਮ ਦੇ ਕੋਲ ਚਿਕਿਤਸਕ ਨੂੰ ਮਿਲਣ ਦਾ ਸਮਾਂ ਨਹੀਂ ਸੀ। ਉਹ ਸਾਰੇ ਸਿਰਫ ਹੁੱਡਾ ਦੇ ਮਰੇ ਸਰੀਰ ਨੂੰ ਹੀ ਵੇਖ ਸਕੇ। ਪਾਰਸੇਲਾ ਵਿਚ 1999 ਵਿਚ ਸ਼ਾਮਲ ਹੋਣ ਵਾਲੇ ਹੁੱਡਾ ਨੇ ਆਪਣੇ ਕਰੀਅਰ ਵਿਚ ਹੁਣ ਤੱਕ ਕਲੱਬ ਲਈ 503 ਮੁਕਾਬਲੇ ਖੇਡੇ ਸਨ।


Related News