ਸਪੈਨਿਸ਼ ਟੈਨਿਸ ਖਿਡਾਰੀ 'ਤੇ ਅੱਠ ਮਹੀਨੇ ਦਾ ਬੈਨ

10/04/2017 3:13:32 PM

ਲੰਡਨ, (ਬਿਊਰੋ)— ਸਪੈਨਿਸ਼ ਟੈਨਿਸ ਖਿਡਾਰੀ ਸੈਮੁਏਲ ਰਿਬੇਰੀਓ ਨਵਾਰਾਤੇ ਨੂੰ ਸੱਟੇਬਾਜ਼ੀ ਅਤੇ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ 'ਤੇ ਟੈਨਿਸ ਇੰਟੇਗ੍ਰਿਟੀ ਯੂਨਿਟ (ਟੀ.ਯੂ.) ਨੇ ਇਕ ਹਜ਼ਾਰ ਡਾਲਰ ਜੁਰਮਾਨੇ ਦੇ ਨਾਲ ਅੱਠ ਮਹੀਨਿਆਂ ਦੀ ਪਾਬੰਦੀ ਲਗਾਈ ਹੈ।  
(ਟੀ.ਯੂ.) ਨੇ ਦੱਸਿਆ ਕਿ ਜਾਂਚ 'ਚ ਇਹ ਸਾਫ ਹੋ ਗਿਆ ਹੈ ਕਿ ਟੈਨਿਸ ਖਿਡਾਰੀ ਨੇ ਜਨਵਰੀ 2013 ਤੋਂ ਮਾਰਚ ਦੇ ਵਿਚਾਲੇ ਹੋਏ ਮੈਚਾਂ 'ਚ 28 ਵਾਰ ਸੱਟੇਬਾਜ਼ੀ ਕੀਤੀ ਸੀ। ਹਾਲਾਂਕਿ ਇਨ੍ਹਾਂ 'ਚੋਂ ਕਿਸੇ ਵੀ ਮੈਚ 'ਚ ਉਨ੍ਹਾਂ ਨੇ ਨਹੀਂ ਖੇਡਿਆ ਹੇ। 24 ਸਾਲਾ ਸਪੈਨਿਸ਼ ਖਿਡਾਰੀ ਜੁਲਾਈ 2016 'ਚ ਆਪਣੇ ਕਰੀਅਰ 'ਚ 723ਵੀਂ ਰੈਂਕਿੰਗ 'ਤੇ ਪਹੁੰਚੇ ਸਨ ਜੋ ਉਨ੍ਹਾਂ ਦੀ ਸਰਵਸ਼੍ਰੇਸ਼ਠ ਰੈਂਕਿੰਗ ਹੈ। ਟੀ.ਯੂ.ਨੇ ਦੱਸਿਆ ਕਿ ਨਵਾਰਾਤੇ ਨੇ ਵਾਅਦਾ ਕੀਤਾ ਹੈ ਕਿ ਉਹ ਭਵਿੱਖ 'ਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਨਹੀਂ ਰਹਿਣਗੇ।


Related News