ਹਾਕੀ ਏਸ਼ੀਆ ਕੱਪ : ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਭਾਰਤ ਬਣਿਆ ਦਸ ਸਾਲ ਬਾਅਦ ਚੈਪੀਅਨ

10/22/2017 8:22:42 PM

ਢਾਕਾ— ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਫਾਈਨਲ ਮੈਚ 'ਚ ਮਲੇਸ਼ੀਆ ਨੂੰ ਹਰਾ ਕੇ ਹੀਰੋ ਏਸ਼ੀਆ ਕੱਪ-2017 ਦਾ ਖਿਤਾਬ ਆਪਣੇ ਨਾਂ ਕੀਤਾ। ਮੌਲਾਨਾ ਭਾਸ਼ਾਨੀ ਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਇਸ ਰੋਮਾਂਚਿਕ ਮੁਕਾਬਲੇ 'ਚ ਭਾਰਤੀ ਟੀਮ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ। ਪਾਕਿਸਾਨ ਨੇ ਐਤਵਾਰ ਨੂੰ ਹੀ ਖੇਡੇ ਗਏ ਮੈਚ ਚ ਦੱਖਣੀ ਕੋਰੀਆ ਨੂੰ 6-3 ਨਾਲ ਹਰਾ ਕੇ ਕਾਂਸ ਤਮਗਾ ਆਪਣੇ ਨਾਂ ਕੀਤਾ।
ਭਾਰਤੀ ਟੀਮ ਨੇ ਤੀਜੀ ਵਾਰ ਇਸ ਖਿਤਾਬ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਇਸ ਨੇ 2003 'ਚ ਸ਼ੁਭਕਾਮਨਾਵਾਂ ਅਤੇ 2007 'ਚ ਚੇਨਈ 'ਚ ਇਸ ਟੂਰਨਾਮੈਂਟ ਨੂੰ ਜਿੱਤਿਆ ਸੀ।
ਭਾਰਤ ਨੇ ਫਾਈਨਲ ਮੈਚ ਦੀ ਸ਼ੁਰੂਆਤ ਵਧੀਆ ਕੀਤੀ। ਤੀਜੇ ਹੀ ਮਿੰਟ 'ਚ ਐੱਮ. ਵੀ. ਸੁਨੀਲ ਵਲੋਂ ਮਿਲੇ ਪਾਸ ਨੂੰ ਰਮਨਦੀਪ ਸਿੰਘ ਨੇ ਗੋਲ 'ਚ ਤਬਦੀਨ ਕਰ ਕੇ ਟੀਮ ਦਾ ਖਾਤਾ ਖੋਲਿਆ।
ਭਾਰਤ ਨੇ ਪਹਿਲੇ ਕੁਆਰਟਰ ਦੀ ਸਮਾਪਤੀ 'ਚ 1-0 ਨਾਲ ਕੀਤਾ। ਇਸ ਤੋਂ ਬਾਅਦ ਕੁਆਰਟਰ 'ਚ ਕਾਫੀ ਸਮੇਂ ਤੱਕ ਸੰਘਰਸ਼ ਕਰਨ ਤੋਂ ਬਾਅਦ 29ਵੇਂ ਮਿੰਟ 'ਚ ਲਲਿਤ ਨੇ ਗੋਲ ਕਰ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ।
ਤੀਜੇ ਕੁਆਰਟਰ 'ਚ ਮਲੇਸ਼ੀਆ ਅਤੇ ਭਾਰਤ ਦੇ ਵਿਚਾਲੇ ਕਾਫੀ ਸੰਘਰਸ਼ ਦੇਖਿਆ ਗਿਆ। ਦੋਵਾਂ 'ਚ ਕੋਈ ਵੀ ਟੀਮ ਇਸ ਕੁਆਰਟਰ 'ਚ ਗੋਲ ਨਹੀਂ ਕਰ ਸਕਿਆ। ਚੌਥੇ ਕੁਆਰਟਰ 'ਚ ਗੋਲਕੀਪਰ ਆਕਾਸ਼ ਚਿਕਤੇ ਨੇ ਅਹਿਮ ਭੂਮਿਕਾ ਨਿਭਾਈ।
ਇਸ ਕੁਆਰਟਰ 'ਚ ਮਲੇਸ਼ੀਆ ਨੇ ਦੋ ਵਾਰ ਪੇਨਲਟੀ ਕਾਰਨਰ ਹਾਸਲ ਕੀਤਾ, ਪਰ ਦੋਵੇ ਹੀ ਵਾਰ ਵਿਰੋਧੀ ਟੀਮ ਦੇ ਗੋਲ ਦੀਆਂ ਉਮੀਦਾਂ 'ਤੇ ਆਕਾਸ਼ ਨੇ ਪਾਣੀ ਫੇਰ ਦਿੱਤਾ ਅਤੇ ਇਸ ਤਰ੍ਹਾਂ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਹੀਰੋ ਹਾਕੀ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ।


Related News