ਧੋਨੀ ਦੇ ਕਪਤਾਨ ਦੇ ਇਸ ਘਰ ਦੀ ਕੀਮਤ 7 ਕਰੋੜ, ਅੰਦਰੋਂ ਦਿੱਸਦਾ ਹੈ ਕੁਝ ਅਜਿਹਾ (ਤਸਵੀਰਾਂ)

05/20/2017 10:05:03 AM

ਨਵੀਂ ਦਿੱਲੀ— ਟੀ-20 ਲੀਗ ''ਚ ਸਟੀਵ ਸਮਿੱਥ ਦੀ ਟੀਮ ਪੁਣੇ ਜਿਸ ''ਚ ਧੋਨੀ ਵੀ ਖੇਡ ਰਿਹਾ ਹੈ। ਪੁਣੇ ਦੇ ਕਪਤਾਨ ਸਮਿੱਥ ਦੀ ਆਸਟਰੇਲੀਆ ''ਚ ਬਹੁਤ ਸਾਰੀ ਪ੍ਰਾਪਰਟੀ ਹੈ। ਉਨ੍ਹਾਂ ਦਾ ਨਵਾਂ ਪੱਛਮੀ ਸਿਡਨੀ ''ਚ ਹੈ। ਜਿਸ ਨੂੰ ਉਨ੍ਹਾਂ ਨੇ ਅਪ੍ਰੈਲ 2016 ''ਚ ਖਰੀਦਿਆ ਸੀ। ਸਮਿੱਥ ਦੇ ਇਸ ਘਰ ''ਚ ਸਿਰਫ 2 ਬੈੱਡਰੂਮ ਹਨ। ਇਸ ਦੇ ਇਲਾਵਾ ਘਰ ''ਚ ਇਕ ਸਟੱਡੀ ਰੂਮ, 2 ਟੈਰੇਸ, ਓਪਨ ਕਿਚਨ ਅਤੇ ਵਾਸ਼ਰੂਮ ਹੈ।

ਸਿਡਨੀ ''ਚ ਆਕਸ਼ਨ ਲਈ ਲਿਸਟਿਡ ਹੋਏ ਇਸ ਘਰ ਨੂੰ ਸਮਿੱਥ ਨੇ 7 ਕਰੋੜ ਰੁਪਏ ''ਚ ਖਰੀਦਿਆ ਸੀ। ਉਸ ਸਮੇਂ ਘਰ ਦਾ ਇਕ ਦਿਨ ਦਾ ਕਿਰਾਇਆ ਵੀ ਕਰੀਬ 48 ਹਜ਼ਾਰ ਰੁਪਏ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਇਹ ਪ੍ਰਾਪਰਟੀ ਕਰੀਬ 4 ਕਰੋੜ ਰੁਪਏ ''ਚ ਵਿਕੀ ਸੀ। 2016 ਦੀ ਸ਼ੁਰੂਆਤ ''ਚ ਹੀ ਸਮਿੱਥ ਨੇ ਇਕ ਹੋਰ 3 ਬੈੱਡਰੂਮ ਵਾਲਾ ਘਰ ਖਰੀਦਿਆ ਸੀ। ਇਸ ਨੂੰ ਸਮਿੱਥ ਡਬਲ ਸਟੋਰੀ ਬਿਲਡਿੰਗ ''ਚ ਬਦਲਾਅ ਰਹੇ ਹਨ। ਇਸ ਤੋਂ ਇਲਾਵਾ ਸਮਿੱਥ ਦੇ 2 ਹੋਰ ਘਰ ਹਨ।
ਦੱਸ ਦਈਏ ਕਿ ਸਟੀਵ ਨੂੰ ਸਭ ਤੋਂ ਪਹਿਲਾਂ 2010 ''ਚ ਬੰਗਲੌਰ ਦੀ ਟੀਮ ਨੇ ਟੀਮ ਖਰੀਦਿਆ ਸੀ, ਪਰ ਉਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। 2011 ''ਚ ਕੋਚੀ ਟਾਸਕਰਸ ''ਚ ਆਏ ਤੇ ਸੱਟ ਕਾਰਨ ਉਹ ਫਿਰ ਨਹੀਂ ਖੇਡ ਸਕੇ। 2012 ''ਚ ਪੁਣੇ ਵਾਰੀਅਰਸ ਦੀ ਟੀਮ ਨੇ ਉਨ੍ਹਾਂ ਨੂੰ ਖਰੀਦਿਆ ਸੀ। 2014 ''ਚ ਰਾਜਸਥਾਨ ਦੀ ਟੀਮ ਨੇ ਉਸ ਨੂੰ ਖਰੀਦਿਆ ਲਿਆ ਪਰ ਰਾਜਸਥਾਨ ''ਤੇ ਸਪਾਟ ਫਿਕਸਿੰਗ ਮਾਮਲੇ ਕਾਰਨ 2 ਸਾਲ ਦੀ ਪਾਬੰਦੀ ਲੱਗ ਗਈ ਸੀ। 2016 ''ਚ ਟੀ-20 ਲੀਗ ਦੀ ਨਵੀਂ ਟੀਮ ਪੁਣੇ ਸੁਰਜ਼ਾਇੰਟਸ ਨੇ ਸਮਿੱਥ ਨੂੰ 5.5 ਕਰੋੜ ''ਚ ਖਰੀਦਿਆ ਤੇ ਹੁਣ ਸਮਿੱਥ ਇਸ ਟੀਮ ਦੇ ਕਪਤਾਨ ਹਨ।


Related News