ਭੁਵਨੇਸ਼ਵਰ ਕੁਮਾਰ ''ਤੇ ਖ਼ੂਬ ਚੜ੍ਹਿਆ ਮਹਿੰਦੀ ਦਾ ਰੰਗ, ਅੱਜ ਲੈ ਕੇ ਜਾਣਗੇ ਬਾਰਾਤ, ਦੇਖੋ ਤਸਵੀਰਾਂ

11/23/2017 11:16:57 AM

ਮੇਰਠ, (ਬਿਊਰੋ)— ਟੀਮ ਇੰਡੀਆ ਦੇ ਸਵਿੰਗ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਨੁਪੁਰ ਦਾ ਵੀਰਵਾਰ ਅਰਥਾਤ ਅੱਜ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੋਟਲ ਬ੍ਰਾਡ-ਵੇ ਇਨ 'ਚ ਭੁਵਨੇਸ਼ਵਰ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਹੋਈ। ਮਹਿਲਾ ਸੰਗੀਤ ਪ੍ਰੋਗਰਾਮ 'ਚ ਮਹਿਲਾਵਾਂ ਨੇ ਲੋਕ ਗੀਤ ਗਾਏ ਤਾਂ ਲਾਈਵ ਮਿਊਜ਼ਿਕ 'ਤੇ ਭੁਵਨੇਸ਼ਵਰ ਦੀ ਭੈਣ ਰੇਖਾ ਅਘਾਨਾ ਅਤੇ ਰਿਸ਼ਤੇਦਾਰਾਂ ਦੇ ਨਾਲ ਸਵਿੰਗ ਮਾਸਟਰ ਨੇ ਹਿੰਦੀ ਅਤੇ ਇੰਗਲਿਸ਼ ਗਾਣਿਆਂ 'ਤੇ ਡਾਂਸ ਕੀਤਾ।
Bhuvneshwar Kumar
ਜ਼ਿਕਰਯੋਗ ਹੈ ਕਿ ਵੀਰਵਾਰ ਅਰਥਾਤ ਅੱਜ ਹੋਟਲ ਬ੍ਰਾਵੁਰਾ 'ਚ ਵਿਆਹ ਹੋਵੇਗਾ ਅਤੇ ਸ਼ਾਮ ਨੂੰ ਇੱਥੇ ਰਿਸੈਪਸ਼ਨ ਦਾ ਪ੍ਰੋਗਰਾਮ ਵੀ ਹੋਵੇਗਾ। ਇਸ 'ਚ ਸੂਬੇ ਦੇ ਉਪ ਮੁੱਖਮੰਤਰੀ ਦਿਨੇਸ਼ ਸ਼ਰਮਾ, ਕ੍ਰਿਕਟਰ ਸੁਰੇਸ਼ ਰੈਨਾ, ਪ੍ਰਵੀਣ ਕੁਮਾਰ, ਮੁਹੰਮਦ ਕੈਫ ਸਮੇਤ ਕਈ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਦਕਿ ਬੁੱਧਵਾਰ ਨੂੰ ਬੋਟਲ ਬ੍ਰਾਡ-ਵੇ ਇਨ 'ਚ ਭੁਵਨੇਸ਼ਵਰ ਦੀ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਤੋਂ ਬਾਅਦ ਭੁਵਨੇਸ਼ਵਰ ਵੱਲੋਂ ਮਹਿਮਾਨ ਟੀਮਾਂ ਨੂੰ ਡਿਨਰ ਦਿੱਤਾ ਗਿਆ। 
Bhuvneshwar Kumar
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਖਿਲਾਫ ਸੀਰੀਜ਼ ਦਾ ਪਹਿਲਾ ਟੈਸਟ ਮੈਚ ਖੇਡ ਕੇ ਘਰ ਪਰਤੇ ਭੁਵਨੇਸ਼ਵਰ ਦਾ ਮੰਗਲਵਾਰ ਦੀ ਰਾਤ ਨੂੰ ਸਵਾਗਤ ਕੀਤਾ ਗਿਆ ਸੀ। ਇਸ 'ਚ ਭੁਵਨੇਸ਼ਵਰ ਦੇ ਰਿਸ਼ਤੇਦਾਰਾਂ, ਪਰਿਵਾਰਕ ਦੋਸਤਾਂ ਅਤੇ ਗੁਆਂਢੀਆਂ ਨੇ ਹਿੱਸਾ ਲਿਆ। ਭੁਵਨੇਸ਼ਵਰ ਦੇ ਘਰ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। 
Bhuvneshwar Kumar
ਪਿਤਾ ਕਿਰਨਪਾਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮਹਿਲਾ ਸੰਗੀਤ ਹੋਇਆ। ਦੱਸਿਆ ਜਾ ਰਿਹਾ ਹੈ ਕਿ ਭੁਵਨੇਸ਼ਵਰ ਦੀ ਭੈਣ ਰੇਖਾ ਅਘਾਨਾ ਨੇ ਇਸ ਦੇ ਲਈ ਕਈ ਦਿਨਾਂ ਪਹਿਲਾਂ ਤੋਂ ਹੀ ਤਿਆਰੀ ਕੀਤੀ ਹੋਈ ਸੀ। ਹੋਟਲ ਨੂੰ ਵੱਖ-ਵੱਖ ਦੇਸੀ-ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਸੀ। ਪ੍ਰੋਗਰਾਮ ਦੇ ਲਈ ਖਾਸ ਤੌਰ 'ਤੇ ਹਰਿਆਣਾ ਤੋਂ ਢੋਲ ਵਾਲੇ ਬੁਲਾਏ ਗਏ ਸਨ। ਜਦਕਿ ਦਿੱਲੀ ਦੀ ਇਕ ਇਵੈਂਟ ਕੰਪਨੀ ਨੂੰ ਵਿਆਹ ਨੂੰ ਸ਼ਾਨਦਾਰ ਬਣਾਉਣ ਦੇ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਮੁੰਬਈ ਦੀ ਜੋੜੀ ਕਲਿਕਰਸ ਕੰਪਨੀ ਫੋਟੋਗ੍ਰਾਫੀ ਕਰ ਰਹੀ ਹੈ।  


Related News