ਸੇਰੇਨਾ ਦੇ ਹੋਣ ਵਾਲੇ ਬੱਚੇ ''ਤੇ ਭੱਦਾ ਕੁਮੈਂਟ, ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਜਿਹੀ ਟਿੱਪਣੀ

04/27/2017 1:04:01 PM

ਨਵੀਂ ਦਿੱਲੀ— ਵਿਲੀਅਮਸ ਭੈਣਾਂ ਖਿਲਾਫ ਨਸਲਵਾਦੀ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਕੜੀ ''ਚ ਇਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਸੇਰੇਨਾ ਦੇ ਹੋਣ ਵਾਲੇ ਬੱਚੇ ਦੇ ਰੰਗ ਨੂੰ ਲੈ ਕੇ ਰੋਮਾਨੀਆ ਦੇ ਸਾਬਕਾ ਵਰਲਡ ਨੰਬਰ ਇਕ ਲੀ ਨੈਸਟਾਸੇ ਨੇ ਭੱਦਰ ਟਿੱਪਣੀ ਕੀਤੀ ਹੈ। 23 ਗਰੈਂਡ ਸਲੇਮ ਜਿੱਤ ਚੁਕੀ ਸੇਰੇਨਾ ਵਿਲੀਅਮਸ ਮਾਂ ਬਣਨ ਵਾਲੀ ਹੈ।

ਕਿਸ ਤਰ੍ਹਾਂ ਦਾ ਹੋਵੇਗਾ ਬੱਚਾ... ਦੁੱਧ ਨਾਲ ਚਾਕਲੇਟ?

ਅਸਲ ''ਚ, ਕਾਂਸਟੈਂਟਾ ''ਚ ਰੋਮਾਨੀਆ ਦੀ ਟੈਨਿਸ ਖਿਡਾਰੀ ਸਿਮੋਨਾ ਹਾਲੇਪ ਪ੍ਰੈੱਸ ਕਾਨਫਰੈੱਸ ਕਰ ਰਹੀ ਸੀ। ਇਸ ਦੌਰਾਨ ਉਹ ਸੇਰੇਨਾ ਦੇ ਗਰਭ ਅਵਸਥਾ ਦੇ ਬਾਰੇ ''ਚ ਸਵਾਲ ਕਰ ਰਹੀ ਸੀ। ਉਸ ਸਮੇਂ 70 ਸਾਲਾ ਨੈਸਟਾਸੇ ਉੱਥੇ ਮੌਜੂਦ ਕਿਸੇ ਦੂਜੇ ਖਿਡਾਰੀ ਵੱਲ ਮੁੜੇ ਅਤੇ ਕਹਿਣ ਲੱਗੇ, ''ਚਲੋ ਦੇਖਦੇ ਹਨ ਕਿ ਕਿਸ ਰੰਗ ਦਾ ਬੱਚਾ ਹੋਵੇਗਾ... ਦੁੱਧ ਨਾਲ ਚਾਕਲੇਟ?'' ਹਾਲਾਂਕਿ ਨੈਸਟਾਸੇ ਤੋਂ ਇਸ ਸੰਬੰਧ ''ਚ ਕੁਝ ਨਹੀਂ ਪੁੱਛਿਆ ਗਿਆ, ਪਰ ਉੱਥੇ ਬੈਠੇ ਸਾਰਿਆਂ ਨੇ ਰੋਮਾਨੀਆ ਭਾਸ਼ਾ ''ਚ ਉਨ੍ਹਾਂ ਦੇ ਇਸ ਕੁਮੈਂਟ ਨੂੰ ਸਾਫ-ਸਾਫ ਸੁਣਿਆ ਹੈ।

ਸੇਰੇਨਾ ''ਤੇ ਹੋਈ ਅਜਿਹੀ ਟਿੱਪਣੀ ''ਤੇ ਕੌਮਾਂਤਰੀ ਟੈਨਿਸ ਫੈਡਰੇਸ਼ਨ (ਆਈ.ਟੀ.ਐੱਫ.) ਦੇ ਬੁਲਾਰੇ ਨੇ ਮੀਡੀਆ ਨੂੰ ਕਿਹਾ ਕਿ ਅਜਿਹੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਟਿੱਪਣੀ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News