ਸੱਪ ਦੇ ਡੰਗਣ ਨਾਲ ਔਰਤ ਦੀ ਮੌਤ

06/27/2017 2:26:15 AM

ਬਟਾਲਾ,  (ਸੈਂਡੀ)- ਪਿੰਡ ਬੁਜਿਆਂਵਾਲੀ ਵਿਖੇ ਸੱਪ ਦੇ ਡੰਗਣ ਨਾਲ ਇਕ ਔਰਤ ਦੀ ਮੌਤ ਹੋ ਗਈ।ਇਸ ਸਬੰਧੀ ਪਰਿਵਾਰਕ ਮੈਂਬਰ ਤੇਜਵੰਤ ਸਿੰਘ, ਸਾਬਕਾ ਸਰਪੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਸੁਖਦੀਪ ਕੌਰ (32 ਸਾਲਾ) ਪਤਨੀ ਜੋਗਾ ਸਿੰਘ ਜੋ ਕਿ ਫੌਜ 'ਚ ਨੌਕਰੀ ਕਰਦਾ ਹੈ ਤੇ ਛੁੱਟੀਆਂ 'ਤੇ ਆਪਣੇ ਪਿੰਡ ਆਇਆ ਸੀ। ਬੀਤੇ ਦਿਨੀਂ ਸੁਖਦੀਪ ਕੌਰ ਆਪਣੇ ਬੱਚਿਆਂ ਨਾਲ ਕਮਰੇ 'ਚ ਸੁੱਤੀ ਹੋਈ ਸੀ ਕਿ ਅਚਾਨਕ ਬਿਜਲੀ ਬੰਦ ਹੋ ਗਈ ਤੇ ਜਦੋਂ ਸੁਖਦੀਪ ਆਪਣੇ ਕਮਰੇ 'ਚੋਂ ਬਾਹਰ ਆਈ ਤਾਂ ਅਚਾਨਕ ਇਸ ਦਾ ਪੈਰ ਇਕ ਜ਼ਹਿਰੀਲੇ ਸੱਪ ਉਪਰ ਆ ਗਿਆ, ਜਿਸ ਨੇ ਇਸ ਨੂੰ ਡੰਗ ਮਾਰ ਦਿੱਤਾ। ਇਸ ਕਰ ਕੇ ਸੁਖਦੀਪ ਦੀ ਹਾਲਤ ਖਰਾਬ ਹੋਣ ਲੱਗੀ। ਪਰਿਵਾਰਕ ਮੈਂਬਰਾਂ ਤੁਰੰਤ ਇਸ ਨੂੰ ਕਾਦੀਆਂ ਦੇ ਹਸਪਤਾਲ ਦਾਖਲ ਕਰਵਾਇਆ, ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ ਤੋਂ ਜਲੰਧਰ ਰੈਫਰ ਕਰ ਦਿੱਤਾ। ਜਿਥੇ ਇਸ ਦੀ ਮੌਤ ਹੋ ਗਈ। 
ਬਟਾਲਾ, (ਸੈਂਡੀ)-ਅੱਜ ਸਵੇਰੇ ਨਜ਼ਦੀਕੀ ਪਿੰਡ ਸਾਰਚੂਰ ਵਿਖੇ ਇਕ ਔਰਤ ਨੂੰ ਸੱਪ ਦੇ ਡੰਗਣ ਦੀ ਖਬਰ ਮਿਲੀ ਹੈ।ਜਾਣਕਾਰੀ ਅਨੁਸਾਰ ਕਿੰਦਰ ਕੌਰ ਪਤਨੀ ਲੇਟ ਸਵਿੰਦਰ ਸਿੰਘ ਵਾਸੀ ਸਾਰਚੂਰ ਅੱਜ ਸਵੇਰੇ ਆਪਣੇ ਖੇਤਾਂ 'ਚੋਂ ਸਬਜ਼ੀ ਤੋੜ ਰਹੀ ਸੀ ਕਿ ਅਚਾਨਕ ਇਕ ਜ਼ਹਿਰੀਲੇ ਸੱਪ ਨੇ ਉਸ ਦੇ ਪੈਰ 'ਤੇ ਡੰਗ ਮਾਰ ਦਿੱਤਾ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ। ਪਰਿਵਾਰਕ ਮੈਂਬਰਾਂ ਤੁਰੰਤ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ। 


Related News