ਸੁਤੰਤਰਤਾ ਦਿਹਾੜੇ ''ਤੇ ਸ਼ਰਾਬ ਦੀ ਵਿੱਕਰੀ ਰਹੀ ਜਾਰੀ

08/17/2017 8:02:13 AM

ਨਾਭਾ (ਭੂਪਿੰਦਰ ਭੂਪਾ) -15 ਅਗਸਤ ਦੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਵਰਗੇ ਰਾਸ਼ਟਰੀ ਦਿਹਾੜਿਆਂ 'ਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਸ਼ਰਾਬ ਦੀ ਵਿੱਕਰੀ ਨੂੰ ਹਮੇਸ਼ਾ ਸਖਤੀ ਨਾਲ ਵਰਜਦੀਆਂ ਹੀ ਨਹੀਂ ਬਲਕਿ ਭਾਰਤੀ ਲੋਕ-ਰਾਜ ਵਿਚ ਰਹਿਣ ਵਾਲੇ ਹਰ ਪੁਰਸ਼ ਨੂੰ ਦੇਸ਼-ਪ੍ਰੇਮ ਤੇ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਯਤਨਸ਼ੀਲ ਵੀ ਰਹਿੰਦੀਆਂ ਹਨ। ਕੁਝ ਮੁਨਾਫਾਖੋਰ ਕਾਰੋਬਾਰੀ ਸਾਰੀਆਂ ਕਾਨੂੰਨੀ ਬੰਦਿਸ਼ਾਂ ਨੂੰ ਤੋੜ ਕੇ ਖਿੱਲੀ ਉਡਾਉਣ ਵਿਚ ਭੋਰਾ ਵੀ ਕਸਰ ਬਾਕੀ ਨਹੀਂ ਛਡਦੇ। ਅਜਿਹਾ ਹੀ ਕਾਰਨਾਮਾ 15 ਅਗਸਤ 2017 ਵਾਲੇ ਦਿਨ ਪਟਿਆਲਾ ਜ਼ਿਲੇ ਦੇ ਵਿਰਾਸਤੀ ਸ਼ਹਿਰ ਨਾਭਾ ਦੇ ਸਥਾਨਕ ਅਲੌਹਰਾਂ ਗੇਟ ਸਥਿਤ ਸ਼ਰਾਬ ਦੀ ਦੁਕਾਨ ਵਿਖੇ ਵਾਪਰਿਆ ਜਦੋਂ ਇਕ ਵਿਅਕਤੀ ਨੂੰ ਪੱਤਰਕਾਰਾਂ ਵੱਲੋਂ ਦਿਨ-ਦਿਹਾੜੇ ਇਕ ਸਥਾਨਕ ਠੇਕੇ ਤੋਂ ਸ਼ਰਾਬ ਖਰੀਦਦੇ ਹੋਏ ਆਪਣੇ ਕੈਮਰੇ ਵਿਚ ਕੈਦ ਕੀਤਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਰਾਬ ਦੇ ਠੇਕੇ ਤੋਂ ਆਪਣੀ ਦੁਕਾਨ ਦੇ ਸ਼ਟਰ ਨੂੰ ਥੋੜ੍ਹਾ ਜਿਹਾ ਚੁੱਕ ਕੇ ਪੂਰਾ ਦਿਨ ਵਿਕਰੀ ਕੀਤੀ ਜਾਂਦੀ ਰਹੀ ਹੈ। ਜਦੋਂ ਇਸ ਸਬੰਧੀ ਏ. ਈ. ਟੀ. ਸੀ. ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਠੇਕੇ ਸਵੇਰੇ 9 ਤੋਂ 5 ਵਜੇ ਤੱਕ ਬੰਦ ਰਹਿਣਗੇ। ਜੇਕਰ ਕਿਸੇ ਠੇਕੇਦਾਰ ਨੇ ਸ਼ਰਾਬ ਦੀ ਵਿਕਰੀ ਕੀਤੀ ਹੈ ਤਾਂ ਉਸ ਖਿਲਾਫ ਬਣਦੀ ਕਾਰਾਵਾਈ ਹੋਵੇਗੀ।


Related News