ਨੈਸ਼ਨਲ ਉਲੰਪਿਕ ਖੇਡਾਂ ''ਚੋਂ ਸੋਨ ਤਮਗਾ ਜਿੱਤ ਕੇ ਆਈ ਮੰਗਲਦੀਪ ਕੌਰ ਦਾ ਸ਼ਾਨਦਾਰ ਸਵਾਗਤ

10/19/2017 7:43:17 AM

ਮੰਡੀ ਲੱਖੇਵਾਲੀ  (ਸੁਖਪਾਲ ਢਿੱਲੋਂ) - ਅੱਜ ਪਿੰਡ ਭਾਗਸਰ ਵਿਖੇ ਪਿੰਡ ਦੀ ਪੰਚਾਇਤ ਦੇ ਨੁਮਾਇੰਦਿਆਂ ਤੇ ਪਤਵੰਤੇ ਵਿਅਕਤੀਆਂ ਵੱਲੋਂ ਇਸ ਪਿੰਡ ਦੀ ਤਾਈਕਵਾਂਡੋ ਖਿਡਾਰਨ ਮੰਗਲਦੀਪ ਕੌਰ ਜੋ ਹਰਿਦੁਆਰ ਵਿਖੇ ਹੋਈਆਂ ਨੈਸ਼ਨਲ ਸਟੂਡੈਂਟ ਉਲੰਪਿਕ ਖੇਡਾਂ 'ਚੋਂ ਸੋਨ ਤਮਗਾ ਜਿੱਤ ਕੇ ਵਾਪਸ ਪਰਤੀ ਹੈ, ਦਾ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਉਸ ਦੀ ਇਸ ਜਿੱਤ 'ਤੇ ਖੁਸ਼ੀ ਮਨਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗਲਦੀਪ ਕੌਰ ਨੇ ਦੱਸਿਆ ਕਿ ਉਹ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ. ਏ. ਫਾਈਨਲ ਦੀ ਪੜ੍ਹਾਈ ਕਰ ਰਹੀ ਹੈ ਤੇ ਹੁਣ ਉਹ ਹਰਿਦੁਆਰ ਵਿਖੇ ਹੋਈਆਂ 5 ਦਿਨਾ ਖੇਡਾਂ 'ਚੋਂ ਪੰਜਾਬ ਦੀ ਤਾਈਕਵਾਂਡੋ ਟੀਮ ਦੀ ਤਰਫ਼ੋਂ ਖੇਡੀ ਸੀ ਤੇ ਇਸ ਖੇਡ 'ਚੋਂ ਤਮਗਾ ਜਿੱਤ ਕੇ ਆਈ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ 30 ਦੇ ਕਰੀਬ ਤਮਗੇ ਜਿੱਤ ਚੁੱਕੀ ਹੈ ਪਰ ਪੰਜਾਬ ਸਰਕਾਰ ਜਾਂ ਖੇਡ ਵਿਭਾਗ ਨੇ ਅਜੇ ਤੱਕ ਉਸ ਦੀ ਕੋਈ ਆਰਥਿਕ ਮੱਦਦ ਨਹੀਂ ਕੀਤੀ। ਇਸ ਸਮੇਂ ਸਾਬਕਾ ਸਰਪੰਚ ਪਰਮਜੀਤ ਸਿੰਘ ਬਰਾੜ, ਗੁਰਦੀਪ ਸਿੰਘ ਮੈਂਬਰ ਪੰਚਾਇਤ, ਗੁਰਚੇਤ ਸਿੰਘ ਮੈਂਬਰ ਪੰਚਾਇਤ, ਹਰਚੰਦ ਸਿੰਘ ਮੈਂਬਰ ਪੰਚਾਇਤ, ਪਰਮਿੰਦਰ ਸਿੰਘ ਬਿੱਟੂ ਬਰਾੜ, ਸੋਹਣ ਸਿੰਘ ਖਾਲਸਾ, ਮਾਸਟਰ ਬਲਵਿੰਦਰ ਸਿੰਘ, ਗੁਰਾ ਸਿੰਘ ਬਰਾੜ, ਰਾਜਦਵਿੰਦਰ ਸਿੰਘ, ਬਲਕਾਰ ਸਿੰਘ, ਜਸਪ੍ਰੀਤ ਸਿੰਘ ਆਦਿ ਮੌਜੂਦ ਸਨ।


Related News