ਹਰਸਿਮਰਤ ਨੇ ਅਸਿੱਧੇ ਤੌਰ ''ਤੇ ਕੈਪਟਨ ਤੇ ਸਾਧਿਆ ਨਿਸ਼ਾਨਾ, ਕਿਹਾ ...

06/27/2017 10:38:18 AM

ਚੰਡੀਗੜ੍ਹ (ਅਸ਼ਵਨੀ) — ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸੋਸ਼ਲ ਮੀਡੀਆ 'ਤੇ ਆਪਣੇ ਰੂ-ਬ-ਰੂ ਪ੍ਰੋਗਰਾਮ 'ਚ ਅਸਿੱਧੇ ਤੌਰ 'ਤੇ ਨਿਸ਼ਾਨਾ ਸਾਧਦੇ  ਹੋਏ ਉਨ੍ਹਾਂ ਕਿਹਾ ਕਿ ਜੋ ਇਨਸਾਨ ਪਹਿਲਾਂ ਹੀ ਕਹਿੰਦਾ ਸੀ ਕਿ ਇਹ ਉਸ ਦਾ ਆਖਿਰੀ ਚੋਣ ਹੈ ਤਾਂ ਇਸ ਦਾ ਮਤਲਬ ਸਾਫ ਹੈ ਕਿ ਜਿਸ ਦੀ ਰਿਟਾਇਰਮੈਂਟ ਤੈਅ ਹੈ, ਉਹ ਸਿਰਫ ਪੈਸਾ ਕਮਾਉਣ ਲਈ ਸੱਤਾ 'ਚ ਆਇਆ ਹੈ। ਉਨ੍ਹਾਂ ਕਿਹਾ ਕਿ ਮਿਹਨਤ ਤਾਂ ਉਹ ਕਰਦਾ ਹੈ, ਜਿਸ ਨੂੰ ਪਤਾ ਹੈ ਕਿ ਉਸ ਨੇ ਜ਼ਿੰਮੇਵਾਰੀ ਨਿਭਾਉਣੀ ਹੈ। 
ਸਿੱਧੇ ਤੌਰ 'ਤੇ ਕਿਹਾ ਜਾਵੇ ਤਾਂ ਕਾਂਗਰਸ ਸਰਕਾਰ ਦੀ ਨਿਅਤ ਹੀ ਸਾਫ ਨਹੀਂ ਹੈ। ਮੁੱਖ ਮੰਤਰੀ ਕਹਿੰਦੇ ਹਨ ਕਿ ਜੋ ਕਿਸਾਨ ਖੁਦਕੁਸ਼ੀ ਕਰੇਗਾ ਉਸ ਨੂੰ ਤਾਂ 5 ਲੱਖ ਰੁਪਏ ਦੇਣਗੇ ਪਰ ਜਿਹੜੇ ਜਿਊਂਦੇ ਹਨ ਉਨ੍ਹਾਂ ਨੂੰ 14 ਹਜ਼ਾਰ ਰੁਪਏ ਮਿਲਣਗੇ। ਅਜਿਹਾ ਇਸ ਲਈ ਕਿਉਂਕਿ ਕਾਂਗਰਸ ਨੇ ਕਰਜ਼ ਮੁਆਫੀ ਦੇ ਨਾਂ 'ਤੇ 1500 ਕਰੋੜ ਰੁਪਏ ਮਾਫ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਨੂੰ ਜੇਕਰ ਸਵਾ 10 ਲੱਖ ਕਿਸਾਨਾਂ ਦੇ ਮੁਆਵਜ਼ੇ ਨਾਲ ਵੰਡੀਏ ਤਾਂ ਕਿਸਾਨਾਂ ਨੂੰ 14 ਹਜ਼ਾਰ ਰੁਪਏ ਵੀ ਨਹੀਂ ਮਿਲਦੇ ਹਨ। ਹਰਸਿਮਰਤ ਨੇ ਕਿਹਾ ਕਿ ਮੈ ਸਿਰਫ ਇੰਨਾ ਕਹਿਣਾ ਹੈ ਕਿ ਕਾਂਗਰਸ ਆਪਣੇ ਵਾਅਦਿਆਂ ਤੋਂ ਪਿੱਛੇ ਹੱਟ ਰਹੀ ਹੈ।


Related News