ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਲੜਕੀ ਦੀ ਮੌਤ

08/17/2017 2:22:08 PM

ਚੌਕ ਮਹਿਤਾ, (ਕੈਪਟਨ) - ਸਥਾਨਕ ਕਸਬਾ ਚੌਕ ਮਹਿਤਾ ਵਿਖੇ ਸੜਕ ਹਾਦਸੇ 'ਚ ਇਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਬਲ ਸਿੰਘ ਪੁੱਤਰ ਅਮਰਜੀਤ ਸਿੰਘ ਭੋਲਾ ਪਿੰਡ ਉਦੋਨੰਗਲ ਫਾਰਮਟ੍ਰੈਕ ਟਰੈਕਟਰ ਟਰਾਲੀ ਸਮੇਤ ਚੌਕ ਮਹਿਤਾ ਨੂੰ ਜਾ ਰਿਹਾ ਸੀ, ਪਿਛੋਂ ਐਕਟਿਵਾ ਸਕੂਟਰੀ 'ਤੇ ਸਵਾਰ ਲੜਕੀ ਅਨੁਪ੍ਰੀਤ ਕੌਰ (22) ਪੁੱਤਰੀ ਹਰਿੰਦਜੀਤ ਸਿੰਘ ਵਾਸੀ ਤਰਸਿੱਕਾ ਆ ਰਹੀ ਸੀ। ਦਾਣਾ ਮੰਡੀ ਮਹਿਤਾ ਕੋਲ ਪਹੁੰਚਣ ਤੇ ਟਰੈਕਟਰ ਟਰਾਲੀ ਨੂੰ ਬਾਈਪਾਸ ਕਰਨ ਸਮੇਂ ਫੇਟ ਵੱਜਣ ਨਾਲ ਉਸ ਦੀ ਮੌਤ ਹੋ ਗਈ, ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕੀ ਸਥਾਨਕ ਆਈ. ਸੀ. ਆਈ. ਸੀ. ਆਈ. ਬੈਂਕ 'ਚ ਨੌਕਰੀ ਕਰਦੀ ਸੀ, ਥਾਣਾ ਮਹਿਤਾ ਦੀ ਪੁਲਸ ਨੇ ਮੌਕੇ ਤੇ ਪੁੱਜ ਕੇ ਲਾਸ਼ ਅਤੇ ਟ੍ਰੈਕਟਰ ਟਰਾਲੀ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News