ਵਾਹਨ ਦੀ ਲਪੇਟ 'ਚ ਆ ਕੇ ਬਜ਼ੁਰਗ ਦੀ ਮੌਤ

10/19/2017 2:42:56 AM

ਬਹਿਰਾਮ, (ਆਰ.ਡੀ.ਰਾਮਾ)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਪਿੰਡ ਜੱਸੋ ਮਜਾਰਾ ਕੋਲ ਏ. ਵਨ ਢਾਬੇ ਅੱਗੇ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਨੂੰ ਇਕ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਥਾਣਾ ਬਹਿਰਾਮ ਦੇ ਏ.ਐੱਸ.ਆਈ. ਮੋਹਨ ਲਾਲ ਨੇ ਦੱਸਿਆ ਕਿ ਕਰੀਬ 60 ਸਾਲਾ ਵਿਅਕਤੀ ਸਿਰ ਤੋਂ ਮੋਨਾ, ਜਿਸ ਦੇ ਕੌਫੀ ਰੰਗ ਦੀ ਪੈਂਟ ਅਤੇ ਧਾਰੀਦਾਰ ਗ੍ਰੇਅ ਰੰਗ ਦੀ ਸ਼ਰਟ ਪਾਈ ਹੋਈ ਸੀ, ਫਗਵਾੜਾ ਤੋਂ ਸੜਕ ਦੇ ਵਿਚਕਾਰ ਪੈਦਲ ਆ ਰਿਹਾ ਸੀ ਕਿ ਉਸ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਨਤੀਜੇ ਵਜੋਂ ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸ਼ਨਾਖਤ ਲਈ ਰਾਜਾ ਸਾਹਿਬ ਮਜਾਰਾ ਵਿਖੇ ਮੋਰਚਰੀ 'ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News