ਖੇਤਾਂ ''ਚ ਕੰਮ ਕਰ ਰਹੇ ਇਕ ਮਜ਼ਦੂਰ ਦੀ ਸੱਪ ਦੇ ਡੰਗਣ ਨਾਲ ਵਿਗੜੀ ਹਾਲਤ

08/16/2017 5:50:41 PM


ਕਪੂਰਥਲਾ(ਮਲਹੋਤਰਾ) - ਖੇਤਾਂ 'ਚ ਕੰਮ ਕਰ ਰਹੇ ਇਕ ਮਜ਼ਦੂਰ  ਦੀ ਸੱਪ ਦੇ ਡੰਗਣ ਨਾਲ ਹਾਲਤ ਵਿਗੜਨ ਤੋਂ ਬਆਦ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਮਰੀਜ਼ ਦੀ ਹਾਲਤ ਨੂੰ ਡਾਕਟਰ ਨੇ ਚਿੰਤਾਜਨਕ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿੰਟੂ ਪੁੱਤਰ ਲਾਲੂ ਨਿਵਾਸੀ ਪਿੰਡ ਬਿਜਲੀ ਨੰਗਲ ਕਪੂਰਥਲਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਗੁਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਨਾਲ ਕੰਮ ਕਰ ਰਿਹਾ ਸੀ। ਇਸ ਦੌਰਾਨ ਖੇਤਾਂ 'ਚੋਂ ਨਿਕਲੇ ਇਕ ਸੱਪ ਨੇ ਉਸਨੂੰ ਡੰਗ ਲਿਆ, ਜਿਸ ਨਾਲ ਉਸਦੀ ਹਾਲਤ ਵਿਗੜ ਗਈ। 


Related News