ਗੁਰਦਾਸਪੁਰ ''ਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ ''ਚ ਹੋਇਆ ਹੁਣ ਤੱਕ ਦਾ ਸਭ ਤੋਂ ਹੈਰਾਨ ਕਰਦਾ ਖੁਲਾਸਾ (ਤਸਵੀਰਾਂ)

08/01/2015 10:58:05 AM

ਗੁਰਦਾਸਪੁਰ-ਗੁਰਦਾਸਪੁਰ ''ਚ ਸੋਮਵਾਰ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਅਜਿਹੀ ਗੱਲ ਸਾਹਮਣੇ ਆਈ ਹੈ, ਜਿਸ ਨੇ ਪੂਰੇ ਫੌਜ ਅਤੇ ਸੁਰੱਖਿਆ ਏਜੰਸੀਆਂ ਸਮੇਤ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਜਿਹੜੇ ਹਥਿਆਰ ਲੈ ਕੇ ਆਏ ਸਨ, ਉਹ ਇੰਨੇ ਖਤਰਨਾਕ ਸੀ ਕਿ ਬੁਲੈਟ ਪਰੂਫ ਜੈਕਟਾਂ ਦੇ ਵਿੱਚੋਂ ਦੀ ਵੀ ਗੋਲੀਆਂ ਜਵਾਨਾਂ ਦੇ ਸੀਨਿਆਂ ਨੂੰ ਛੱਲੀ ਕਰ ਸਕਦੀਆਂ ਸਨ। 
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗੋਲੀਆਂ ਚੀਨ ''ਚ ਬਣੀਆਂ ਹੋਈਆਂ ਸਨ। ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਜੋ ਬੁਲੈਟਾਂ ਬਰਾਮਦ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਏ. ਪੀ. ਆਈ. ਕਿਹਾ ਜਾਂਦਾ ਹੈ। ਇਕ ਅੰਗਰੇਜ਼ ਅਖਬਾਰ ਨੇ ਪੰਜਾਬ ਪੁਲਸ ਦੇ ਅਫਸਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਬੁਲੈਟਸ ਬੁਲੈਟ ਪਰੂਫ ਜੈਕਟਾਂ ਅਤੇ ਵ੍ਹੀਕਲਜ਼ ਦੀ ਬਾਡੀ ਨੂੰ ਬੜੀ ਆਸਾਨੀ ਨਾਲ ਭੇਦ ਸਕਦੀਆਂ ਸਨ। 
ਇਕ ਅਫਸਰ ਨੇ ਦੱਸਿਆ ਕਿ ਭਾਰਤ ''ਚ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ''ਚ ਇਸ ਤਰ੍ਹਾਂ ਦੀਆਂ ਬੁਲੈਟਸ ਦਾ ਇਸਤੇਮਾਲ ਬਹੁਤ ਘੱਟ ਹੋਇਆ ਹੈ। ਇਨ੍ਹਾਂ ਬੁਲੈਟਾਂ ਦਾ ਸਾਈਜ਼ 7.62 ਐੱਮ. ਐੱਮ. ਹੀ ਹੁੰਦਾ ਹੈ ਪਰ ਇਨ੍ਹਾਂ ਦਾ ਠੀਕ ਸਾਹਮਣੇ ਵਾਲਾ ਪ੍ਰੋਜੈਕਟਾਈਲਸ ਬਹੁਤ ਹੀ ਸਖਤ ਅਤੇ ਨੁਕੀਲਾ ਹੁੰਦਾ ਹੈ, ਜੋ 0.7 ਇੰਚ ਸਟੀਲ ਨੂੰ ਵੀ ਭੇਦ ਸਕਦਾ ਹੈ। ਖਾਸ ਗੱਲ ਇਹ ਹੈ ਕਿ ਬੁਲੈਟ ਪਰੂਫ ਜੈਕਟ ਬਣਾਉਣ ''ਚ ਵੀ 0.7 ਇੰਚ ਸਟੀਲ ਫਰੇਮ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਐੱਸ. ਪੀ. ਬਲਜੀਤ ਸਿੰਘ ਦੀ ਮੌਤ ਇਸੇ ਗੋਲੀ ਕਾਰਨ ਹੋਈ ਹੈ ਜਾਂ ਨਹੀਂ। ਇਕ ਪੁਲਸ ਇੰਸਪੈਕਟਰ ਨੂੰ ਜੋ ਗੋਲੀ ਲੱਗੀ ਹੈ, ਉਸ ਬਾਰੇ ਜ਼ਰੂਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਏ. ਪੀ. ਆਈ. ਬੁਲੈਟ ਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਕਤ ਇੰਸਪੈਕਟਰ ਨੂੰ ਠੀਕ ਹੋਣ ''ਚ ਪੂਰੇ 6 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

Babita Marhas

News Editor

Related News