ਡੀ. ਏ. ਦੀ ਕਿਸ਼ਤ ਨਾ ਦੇਣ ''ਤੇ ਅਧਿਆਪਕਾਂ ''ਚ ਭਾਰੀ ਰੋਸ

10/20/2017 12:15:20 PM

ਸੁਲਤਾਨਪੁਰ ਲੋਧੀ (ਸੋਢੀ) - ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਡੀ. ਏ. ਦੀ ਕਿਸ਼ਤ ਨਾ ਦੇਣ ਕਾਰਨ ਅਧਿਆਪਕ ਵਰਗ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਅਧਿਆਪਕ ਤੇ ਹੋਰ ਹਜ਼ਾਰਾਂ ਮੁਲਾਜ਼ਮਾਂ ਦੀ ਦੀਵਾਲੀ ਫਿੱਕੀ ਰਹਿ ਗਈ ਹੈ। ਇਸ ਸਮੇਂ ਅਧਿਆਪਕ ਆਗੂ ਮਾਸਟਰ ਨਹੇਲ ਕੋਹਲੀ, ਸੁਖਦੇਵ ਸਿੰਘ ਸੰਧੂ, ਮੇਜਰ ਸਿੰਘ, ਸੁਖਵਿੰਦਰ ਸਿੰਘ ਜੱਬੋਵਾਲ, ਗੁਰਦੇਵ ਸਿੰਘ, ਹਰਮਿੰਦਰ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਡੀ. ਏ. ਦੀ ਕਿਸ਼ਤ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਰੀ ਨਾ ਕਰਨ ਕਰ ਕੇ ਅਧਿਆਪਕ ਵਰਗ ਨਿਰਾਸ਼ਾ ਦੇ ਆਲਮ 'ਚ ਹੈ। ਇਸ ਮੌਕੇ ਅਮਰਜੀਤ ਸਿੰਘ, ਅਮਰਿੰਦਰ ਸਿੰਘ, ਤਰਮਿੰਦਰ ਸਿੰਘ ਮੱਲ੍ਹੀ, ਇੰਦਰਵੀਰ ਅਰੋੜਾ, ਗੋਪਾਲ ਕ੍ਰਿਸ਼ਨ, ਮਨਦੀਪ ਕੁਮਾਰ, ਗੁਰਮੀਤ ਸਿੰਘ ਪੰਛੀ, ਹਰੀਸ਼ ਕੁਮਾਰ, ਸੰਦੀਪ ਦੁਰਗਾਪੁਰ, ਕੁਲਵਿੰਦਰ ਸਿੰਘ, ਸੂਰਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸ਼ਰਮਾ, ਸੁਰਿੰਦਰ ਸਿੰਘ, ਗੁਰਦੇਵ ਸਿੰਘ ਆਦਿ ਅਧਿਆਪਕਾਂ ਨੇ ਸ਼ਿਰਕਤ ਕੀਤੀ।


Related News