ਚੋਰੀ-ਛੁਪੇ ਰੇਤ ਦੀ ਖੁਦਾਈ ਕਰਨ ਵਾਲਾ 1 ਕਾਬੂ, 2 ਫਰਾਰ

08/17/2017 1:25:01 AM

ਮੋਗਾ,   (ਆਜ਼ਾਦ)-  ਪੰਜਾਬ ਸਰਕਾਰ ਵੱਲੋਂ ਚੋਰੀ-ਛੁਪੇ ਰੇਤ ਦੀ ਖੁਦਾਈ ਕਰ ਕੇ ਵਿਕਰੀ ਕਰਨ 'ਤੇ ਪਾਬੰਦੀ ਲਾਈ ਹੋਈ ਹੈ ਪਰ ਕੁਝ ਵਿਅਕਤੀ ਆਪਣੇ ਖੇਤ 'ਚ ਚੋਰੀ-ਛੁਪੇ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਖੁਦਾਈ ਕਰ ਕੇ ਵਿਕਰੀ ਕਰਨ 'ਚ ਲੱਗੇ ਹੋਏ ਹਨ। ਅਜੀਤਵਾਲ ਪੁਲਸ ਨੇ ਰੇਤ ਦੀ ਖੁਦਾਈ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਕਾਬੂ ਕੀਤਾ, ਜਦਕਿ 2 ਕਾਬੂ ਨਹੀਂ ਆ ਸਕੇ। ਇਸ ਸਬੰਧੀ ਸਵਰਨ ਸਿੰਘ ਮਾਈਨਿੰਗ ਅਧਿਕਾਰੀ ਜ਼ਿਲਾ ਉਦਯੋਗ ਕੇਂਦਰ ਮੋਗਾ ਦੀ ਸ਼ਿਕਾਇਤ 'ਤੇ ਇਕਬਾਲ ਸਿੰਘ ਨਿਵਾਸੀ ਪਿੰਡ ਕੋਕਰੀ ਕਲਾਂ, ਨਿਵਾਸੀ ਪਿੰਡ ਡਾਲਾ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 
ਮਾਈਨਿੰਗ ਅਧਿਕਾਰੀ ਨੇ ਪੁਲਸ ਨੂੰ ਦੱਸਿਆ ਕਿ ਸਾਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਦਰਸ਼ਨ ਸਿੰਘ ਆਪਣੇ ਖੇਤ 'ਚੋਂ ਚੋਰੀ-ਛੁਪੇ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਖੁਦਾਈ ਕਰ ਕੇ ਵਿਕਰੀ ਕਰਦਾ ਸੀ, ਜਿਸ 'ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News