ਬਾਬਾ ਹਨੂਮਾਨ ਸਿੰਘ ਕਬੱਡੀ ਕੱਪ ''ਚ ਸੋਹਾਣਾ ਨੇ ਜਿੱਤਿਆ ਆਲ ਓਪਨ ਦਾ ਖਿਤਾਬ

12/05/2017 5:05:52 AM

ਮੋਹਾਲੀ (ਨਿਆਮੀਆਂ)- ਜ਼ਿਲੇ ਦੇ ਪਿੰਡ ਸੋਹਾਣਾ ਦੇ ਬੈਦਵਾਣ ਸਪੋਰਟਸ ਕਲੱਬ ਵਲੋਂ ਗਰਾਮ ਪੰਚਾਇਤ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਪ੍ਰਵਾਸੀਆਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਨ ਮੌਕੇ ਕਰਵਾਏ ਗਏ ਬਾਬਾ ਹਨੂਮਾਨ ਸਿੰਘ ਕਬੱਡੀ ਕੱਪ ਟੂਰਨਾਮੈਂਟ ਵਿਚ ਮੇਜ਼ਬਾਨ ਟੀਮ ਨੇ ਆਲ ਓਪਨ ਦਾ ਮੁਕਾਬਲਾ ਜਿੱਤ ਕੇ ਬਾਬਾ ਜੀ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ । ਪੰਜਾਬ ਲੇਬਰਫੈੱਡ ਦੇ ਐੱਮ. ਡੀ. ਪਰਵਿੰਦਰ ਸਿੰਘ ਸੋਹਾਣਾ ਅਤੇ ਕਲੱਬ ਦੇ ਪ੍ਰਧਾਨ ਦਿਨੇਸ਼ ਚੌਧਰੀ ਦੀ ਅਗਵਾਈ ਵਿਚ ਸਾਰਿਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ । ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਹਰਿਆਣਾ ਦੀ ਟੀਮ ਨੇ ਪੰਜਾਬ ਨੂੰ ਵੱਡੇ ਫਰਕ ਨਾਲ ਹਰਾਇਆ।

PunjabKesari
ਕਬੱਡੀ ਇਕ ਪਿੰਡ ਓਪਨ ਮੁਕਾਬਲੇ ਵਿਚ ਤਿੰਨ ਖਿਡਾਰੀ ਬਾਹਰ ਦੇ ਲੈਣ ਦੀ ਆਗਿਆ ਦਿੱਤੀ ਗਈ ਸੀ । ਇਸ ਮੁਕਾਬਲੇ ਵਿਚ ਪਿੰਡ ਸੋਹਾਣਾ ਦੇ ਖਿਡਾਰੀਆਂ ਨੇ ਫਸਵੇਂ ਮੁਕਾਬਲੇ ਦੌਰਾਨ ਪਿੰਡ ਮਨਾਣਾ ਦੇ ਖਿਡਾਰੀਆਂ ਨੂੰ ਹਰਾਇਆ । ਇਸ ਦੌਰਾਨ ਬੈਸਟ ਰੇਡਰ ਸੰਦੀਪ ਲੁੱਧੜ (ਦਿੜ੍ਹਬਾ) ਅਤੇ ਬੈਸਟ ਜਾਫੀ ਪੰਮਾ ਸੋਹਾਣਾ ਨੂੰ ਬੁਲੇਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ।  
ਇਸ ਖੇਡ ਮੇਲੇ ਦੌਰਾਨ ਕਬੱਡੀ ਖਿਡਾਰੀ ਪੰਮਾ ਸੋਹਾਣਾ ਨੂੰ ਹਰਿੰਦਰ ਸਿੰਘ ਚਾਚਾ ਵਲੋਂ ਸਕਾਰਪੀਓ ਗੱਡੀ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋੜਵੰਦ ਔਰਤਾਂ ਨੂੰ ਸਵ. ਭਗਤ ਸਿੰਘ ਸਰਪੰਚ ਦੇ ਪਰਿਵਾਰ ਵਲੋਂ 20 ਸਿਲਾਈ ਮਸ਼ੀਨਾਂ ਅਤੇ ਦੋ ਟ੍ਰਾਈਸਾਈਕਲ ਵੀ ਦਿੱਤੇ ਗਏ।
ਇਸ ਖੇਡ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਤੇਜਿੰਦਰਪਾਲ ਸਿੰਘ ਸਿੱਧੂ ਅਕਾਲੀ ਆਗੂ ਹਲਕਾ ਇੰਚਾਰਜ ਮੋਹਾਲੀ, ਪਰਵਿੰਦਰ ਸਿੰਘ ਐੱਮ. ਡੀ. ਲੇਬਰਫੈੱਡ ਅਤੇ ਕੌਂਸਲਰ ਨਗਰ ਕੌਂਸਲ ਮੋਹਾਲੀ, ਬਲਜੀਤ ਸਿੰਘ ਕੁੰਭੜਾ, ਹਰਜਿੰਦਰ ਸਿੰਘ ਬਲੌਂਗੀ ਯੂਥ ਅਕਾਲੀ ਆਗੂ, ਬਲਜੀਤ ਸਿੰਘ ਮੌਲੀ, ਸੁਭਾਸ਼ ਬੱਬਰ ਅਕਾਲੀ ਆਗੂ, ਗੁਰਮੀਤ ਸਿੰਘ ਬਾਕਰਪੁਰ ਸੀਨੀ. ਅਕਾਲੀ ਆਗੂ, ਤੇਜਿੰਦਰ ਸਿੰਘ ਪੂਨੀਆਂ, ਹਰਜੀਤ ਸਿੰਘ ਮਾਨ, ਸੁਰਿੰਦਰ ਸਿੰਘ ਰੋਡਾ ਕੌਂਸਲਰ, ਸੰਤ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਸਿੰਘਾਂ ਸੋਹਾਣਾ, ਮਾਨ ਸਿੰਘ ਸੋਹਾਣਾ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਅੱਛਰਾ ਸਿੰਘ ਮੌਲੀ ਵੈਦਵਾਣ, ਓਮਰਾਓ ਸਿੰਘ (ਯੂ. ਐੱਸ. ਏ.), ਬੱਬੂ ਮੋਹਾਲੀ, ਸੁਭਾਸ਼ ਸ਼ਰਮਾ, ਗੁਰਪ੍ਰੀਤ ਸਿੰਘ ਪਾਲੀ ਧਨੌਰੀ, ਕਾਲਾ ਸਾਰੰਗਪੁਰ ਕਬੱਡੀ ਪ੍ਰਮੋਟਰ, ਪਰਮਿੰਦਰ ਸਿੰਘ ਜੰਡਪੁਰ, ਕਮਲ ਐਡਵੋਕੇਟ, ਹੈਪੀ ਸੋਹਾਣਾ, ਭਗਵਾਨ ਸਿੰਘ ਡਾਇਰੈਕਟਰ ਮਿਲਕ ਪਲਾਂਟ, ਪਰਮਿੰਦਰ ਸਿੰਘ ਕੌਂਸਲਰ, ਰਮਨ ਸ਼ਰਮਾ, ਹਰਿੰਦਰ ਸਿੰਘ ਛਿੰਦਾ ਸੋਹਾਣਾ, ਬਲਜਿੰਦਰ ਸਿੰਘ ਮਾਨ, ਜੋਤੀ ਰੋਡ ਮਾਜਰਾ, ਜਸਪਾਲ ਸਿੰਘ ਬੱਲੋਮਾਜਰਾ, ਗੁਰਮੀਤ ਸਿੰਘ ਸਰਪੰਚ, ਨਵੀ ਖੱਟਰਾ, ਸੁਖਦੇਵ ਸਿੰਘ ਵਿਰਕ ਆਦਿ  ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਖੇਡ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਪਰਵਿੰਦਰ ਸਿੰਘ ਐੱਮ. ਡੀ., ਦਿਨੇਸ਼ ਚੌਧਰੀ ਪ੍ਰਧਾਨ, ਮਹਿੰਦਰ ਸਿੰਘ ਕੈਸ਼ੀਅਰ, ਹਰਵਿੰਦਰ ਸਿੰਘ ਨੰਬਰਦਾਰ, ਦਲਜੀਤ ਸਿੰਘ, ਜਗਦੀਸ਼ ਸਿੰਘ, ਸੁਰਿੰਦਰ ਸਿੰਘ ਰੋਡਾ, ਦਵਿੰਦਰ ਸਿੰਘ ਬੌਬੀ ਚੇਅਰਮੈਨ, ਮਨਮੋਹਣ ਸਿੰਘ, ਸਰਬਜੀਤ ਸਿੰਘ, ਨੰਬਰਦਾਰ ਨਿੰਦਰ ਸਿੰਘ, ਤਰਸੇਮ ਸਿੰਘ ਹੈਪੀ, ਅਮਨਦੀਪ ਲਾਡੀ, ਦਵਿੰਦਰ ਸਿੰਘ, ਹਰਿੰਦਰ ਸਿੰਘ ਛਿੰਦਾ, ਜਗਦੀਪ ਸਿੰਘ, ਭੋਲਾ ਪਹਿਲਵਾਨ, ਦਿਲਾਵਰ ਸਿੰਘ ਬਿੱਲੂ, ਚਰਨਜੀਤ ਸਿੰਘ, ਹਰਿੰਦਰ ਸਿੰਘ, ਸੁਰਿੰਦਰ ਸਿੰਘ ਰੋਡਾ, ਹਰਵਿੰਦਰ ਸਿੰਘ ਕਾਲਾ ਨੰਬਰਦਾਰ ਆਦਿ ਤੋਂ ਇਲਾਵਾ ਕਲੱਬ ਦੇ ਹੋਰ ਸਰਗਰਮ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਦਿਨ-ਰਾਤ ਇਕ ਕਰ ਦਿੱਤੀ।


Related News