ਸੱਪਾਂ ਨੇ ਦੋ ਬੱਚਿਆਂ, ਇਕ ਮਹਿਲਾ ਸਮੇਤ 7 ਵਿਅਕਤੀਆਂ ਨੂੰ ਮਾਰਿਆ ਡੰਗ

07/23/2017 4:15:41 PM


ਕਲਾਨੌਰ(ਮਨਮੋਹਨ)-ਸੱਪਾਂ ਨੇ ਦੋ ਬੱਚਿਆਂ, ਇਕ ਮਹਿਲਾ ਸਮੇਤ 7 ਵਿਅਕਤੀਆਂ ਨੂੰ ਡੰਗ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਕਮਿਊਨਟੀ ਹੈਲਥ ਸੈਂਟਰ ਕਲਾਨੌਰ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਐਚ. ਸੀ. ਕਲਾਨੌਰ ਵਿਖੇ ਇਲਾਜ਼ ਕਰਵਾ ਰਹੇ ਰਾਕੇਸ਼ ਕੁਮਾਰ (45) ਪੁੱਤਰ ਕਿਸ਼ਨ ਚੰਦ ਵਾਸੀ ਧਿਆਨਪੁਰ ਨੇ ਦੱਸਿਆ ਕਿ ਉਹ ਆਪਣੇ ਘਰ ਮੋਟਰਸਾਈਕਲ 'ਤੇ ਜਾ ਰਿਹਾ ਸੀ,  ਜਦੋਂ ਉਹ ਮੋਟਰਸਾਈਕਲ ਤੋਂ ਉਤਰਨ ਲੱਗਾ ਤਾਂ ਇਕ ਸੱਪ ਨੇ ਉਸ ਦੇ ਪੈਰ 'ਤੇ ਡੰਗ ਮਾਰ ਦਿੱਤਾ। ਮਹਿਕਪ੍ਰੀਤ ਸਿੰਘ (13) ਦੇ ਪਿਤਾ ਗੁਰਦੀਪ ਸਿੰਘ ਵਾਸੀ ਸਰਵਾਲੀ ਨੇ ਦੱਸਿਆ ਕਿ ਉਸਦਾ ਪੁੱਤਰ ਪੜਨ ਗਿਆ ਸੀ ਕਿ ਸੱਪ ਨੇ ਡੰਗ ਮਾਰ ਦਿੱਤਾ। ਗੁਰਦੀਪ ਸਿੰਘ ਨੇ ਦੱਸਿਆ ਕਿ ਡਾਕਟਰਾਂ ਵਲੋਂ ਉਨ੍ਹਾਂ ਦੇ ਲੜਕੇ ਦੀ ਹਾਲਤ ਗੰਭੀਰ ਦੱਸਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।  
ਇਸ ਤਰ੍ਹਾਂ, ਸੁਖਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਭਾਗੋਵਾਲ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਸਾਮਾਨ ਲੈਣ ਜਾ ਰਹੀ ਸੀ ਕਿ ਰਸਤੇ 'ਚ ਸੱਪ ਨੇ ਉਸ ਨੂੰ ਡੰਗ ਮਾਰ ਕੇ ਜ਼ਖਮੀਂ ਕਰ ਦਿੱਤਾ। ਇਸ ਤੋਂ ਇਲਾਵਾ ਜਸਵਿੰਦਰ ਸਿੰਘ (16) ਪੁੱਤਰ ਪਲਵਿੰਦਰ ਸਿੰਘ ਵਾਸੀ ਕੋਟ ਖਜ਼ਾਨਾ, ਵਿਜੇ ਮਸੀਹ (30) ਪੁੱਤਰ ਦਰਸ਼ਨ ਵਾਸੀ ਦੂਲਾ ਨੰਗਲ, ਸਰਬਜੀਤ ਕੌਰ (36) ਪਤਨੀ ਦਿਲਬਾਗ ਸਿੰਘ ਵਾਸੀ ਡੇਅਰੀਵਾਲ ਕਿਰਨ ਅਤੇ ਬਿਕਰਮ ਸਿੰਘ (32) ਪੁੱਤਰ ਅਰਜੁਨ ਸਿੰਘ ਵਾਸੀ ਘੁੱਮਣ ਕਲਾਂ ਨੂੰ ਵੀ ਸੱਪ ਨੇ ਡੰਗ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਦਾ ਮਾਹਿਰ ਡਾਕਟਰਾਂ ਵੱਲੋਂ ਐਂਟੀ ਵੈਕਸ਼ਨ ਅਤੇ ਹੋਰ ਦਵਾਇਆਂ ਨਾਲ ਇਲਾਜ਼ ਕੀਤਾ ਜਾ ਰਿਹਾ ਹੈ।


Related News