ਸੈਨੇਟਰੀ ਇੰਸਪੈਕਟਰ ਵੱਲੋਂ ਦੁਕਾਨਾਂ ਦੀ ਚੈਕਿੰਗ

06/27/2017 1:07:46 AM

ਗਿੱਦੜਬਾਹਾ,  (ਸੰਧਿਆ)- ਬਾਜ਼ਾਰਾਂ ਅੰਦਰ ਦੁਕਾਨਾਂ ਦੀ ਲਗਾਤਾਰ ਚੈਕਿੰਗ ਜਾਰੀ ਰਹੇਗੀ, ਜੋ ਵੀ ਦੁਕਾਨਦਾਰ ਪਾਲੀਥੀਨ ਸਟੋਰ ਕਰਦਾ ਜਾਂ ਫਿਰ ਗਾਹਕਾਂ ਨੂੰ ਸਾਮਾਨ ਪਾ ਕੇ ਦਿੰਦੇ ਹੋਏ ਮੌਕੇ 'ਤੇ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੈਨੇਟਰੀ ਇੰਸਪੈਕਟਰ ਮਾਨ ਸਿੰਘ ਨੇ ਮਾਰਕੀਟ ਦੇ ਅੰਦਰ ਪਾਲੀਥੀਨ ਦੇ ਲਿਫਾਫਿਆਂ ਦੀ ਚੈਕਿੰਗ ਦੌਰਾਨ ਮੇਨ ਬਾਜ਼ਾਰ ਅੰਦਰ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਪਾਬੰਦੀਸ਼ੁਦਾ ਪਾਲੀਥੀਨ ਨੂੰ ਭਾਰੀ ਮਾਤਰਾ 'ਚ ਮਾਰਕੀਟ 'ਚੋਂ ਮੌਕੇ 'ਤੇ ਬਰਾਮਦ ਕਰ ਕੇ ਸਬੰਧਤ ਦੁਕਾਨਦਾਰਾਂ ਕੋਲੋਂ 7500 ਰੁਪਏ ਦਾ ਜੁਰਮਾਨਾ ਵਸੂਲਿਆ।  ਉਨ੍ਹਾਂ ਦੱਸਿਆ ਕਿ ਮਾਣਯੋਗ ਡੀ. ਸੀ. ਸੁਮੀਤ ਜਾਰੰਗਲ ਦੇ ਦਿਸ਼ਾ-ਨਿਰਦੇਸ਼ ਤੇ ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਮਾਰਕੀਟ ਦੇ ਅੰਦਰ ਪਾਬੰਦੀਸ਼ੁਦਾ ਪਾਲੀਥੀਨ ਦੀ ਚੈਕਿੰਗ ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੇ ਨਾਲ ਦੇਵ ਰਾਜ, ਬਾਲੇ ਰਾਮ, ਵਿਜੈ ਕੁਮਾਰ, ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।


Related News